(ਸੱਚ ਕਹੂੰ ਨਿਊਜ਼) ਬਰਨਾਵਾ। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਸਬੰਧੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ’ਚ 7 ਅਪਰੈਲ ਐਤਵਾਰ ਨੂੰ ਪਵਿੱਤਰ ਭੰਡਾਰਾ (Bhandara) ਮਨਾਇਆ ਜਾਵੇਗਾ।
ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਪਵਿੱਤਰ ਭੰਡਾਰੇ ਸਬੰਧੀ ਸੇਵਾਦਾਰ ਟ੍ਰੈਫਿਕ ਅਤੇ ਲੰਗਰ ਸਮੇਤ ਸਾਰੇ ਪ੍ਰਬੰਧਾਂ ਲਈ ਸੇਵਾ ਭਾਵ ਨਾਲ ਜੁਟ ਗਏ ਹਨ। ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਨਾਮ ਚਰਚਾ ਸਤਿਸੰਗ ’ਚ ਆਉਣ ਵਾਲੀ ਸਾਧ-ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਦਰਬਾਰ ਵੱਲ ਜਾਣ ਵਾਲੇ ਸਾਰੇ ਰਸਤਿਆਂ ’ਤੇ ਟ੍ਰੈਫਿਕ ਪ੍ਰਬੰਧਾਂ ਨੂੰ ਸੁੱਚਜਾ ਰੱਖਣ ਲਈ ਸੇਵਾਦਾਰਾਂ ਦੀ ਡਿਊਟੀ ਲਾਈ ਜਾ ਰਹੀਆਂ ਹਨ। ਇਸ ਦੇ ਨਾਲ ਹੀ ਲੰਗਰ, ਗਰਮੀ ਦੇ ਮੱਦੇਨਜ਼ਰ ਪੀਣ ਵਾਲੇ ਪਾਣੀ ਸਮੇਤ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ, ਕਈ ਵਾਰ ਆਵਾਂਗੇ
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਪੂਜਨੀਕ ਸਾਈਂ ਜੀ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਰੂਹਾਨੀਅਤ ਦੇ ਇਸ ਸੱਚੇ ਦਰ ਨਾਲ ਜੁੜ ਕੇ ਕਰੋੜਾਂ ਲੋਕਾਂ ਨੇ ਨਸ਼ੇ ਅਤੇ ਬੁਰਾਈਆਂ ਛੱਡੀਆਂ ਅਤੇ ਖੁਸ਼ਹਾਲ ਜੀਵਨ ਜੀਅ ਰਹੇ ਹਨ। Bhandara