ਸੇਵਾਦਾਰਾਂ ਦੀ ਸੇਵਾ ਪਹਿਲਾਂ ਵੀ ਤੇ ਕੋਰੋਨਾ ਕਾਲ ਦੌਰਾਨ ਵੀ ਲਾਜਵਾਬ ਰਹੀ : ਪ੍ਰਿੰਸ ਬਾਂਸਲ
ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਉਹ ਮਾਨਵਤਾ ਭਲਾਈ ਦੇ ਕਾਰਜ ਦੱਬ ਕੇ ਕਰ ਰਹੇ ਹਨ : ਜ਼ਿੰਮੇਵਾਰ
ਮਨੋਜ, ਮਲੋਟ। ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਸੇਵਾਦਾਰਾਂ ਨੂੰ ਕੋਰੋਨਾ ਕਾਲ ਦੌਰਾਨ ਸਮਾਜ ਭਲਾਈ ਦੇ ਕਾਰਜ ਜਿਵੇਂ ਮਲੋਟ ਇਲਾਕੇ ਵਿੱਚ ਸੈਨੇਟਾਈਜ਼ ਦਾ ਛਿੜਕਾਅ ਕਰਨ ਤੋਂ ਇਲਾਵਾ ਕੋਰੋਨਾ ਰੋਕੂ ਟੀਕਾਕਰਣ ਕੈਂਪਾਂ ਵਿੱਚ ਸਹਿਯੋਗ ਕਰਨ ਲਈ ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਅਤੇ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਨੇ ਬਲਾਕ ਮਲੋਟ ਦੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ।
ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਦੇ ਪੰਜਾਬ ਪ੍ਰਧਾਨ ਪ੍ਰਿੰਸ ਬਾਂਸਲ ਨੇ ਦੱਸਿਆ ਕਿ ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ ਵੱਲੋਂ ਅਤੇ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਾਂਝੇ ਤੌਰ ਤੇ ਡੇਰਾ ਸੱਚਾ ਸੌਦਾ ਬਲਾਕ ਮਲੋਟ ਦੇ ਸੇਵਾਦਾਰਾਂ ਨੂੰ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਨੂੰ ਮੁੱਖ ਰੱਖਦੇ ਹੋਏ ‘ਐਵਾਰਡ ਆਫ਼ ਐਪਰੀਸੀਏਸ਼ਨ’ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਦੀ ਸੇਵਾ ਪਹਿਲਾਂ ਵੀ ਅਤੇ ਕੋਰੋਨਾ ਕਾਲ ਦੌਰਾਨ ਵੀ ਲਾਜਵਾਬ ਰਹੀ ਇਸ ਲਈ ਇਨਾਂ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਰਖਵਿੰਦਰ ਕੌਰ ਅਤੇ ਕੀਰਤੀ ਤੋਂ ਇਲਾਵਾ ਹਰਵਿੰਦਰ ਕੌਰ ਅਤੇ ਸੁਖਵੀਰ ਵੀ ਮੌਜ਼ੂਦ ਸਨ।
ਬਲਾਕ ਮਲੋਟ ਦੇ ਜ਼ਿੰਮੇਵਾਰਾਂ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਪ੍ਰਦੀਪ ਇੰਸਾਂ, ਗੋਪਾਲ ਇੰਸਾਂ, ਸ਼ੰਭੂ ਇੰਸਾਂ, ਪਰਵਿੰਦਰ ਇੰਸਾਂ ਅਤੇ ਭੰਗੀਦਾਸ ਵਿਕਾਸ ਇੰਸਾਂ, ਸੇਵਾਦਾਰ ਰਿੰਕੂ ਬੁਰਜਾਂ ਇੰਸਾਂ, ਸ਼ੰਕਰ ਇੰਸਾਂ, ਮੋਹਿਤ ਭੋਲਾ ਇੰਸਾਂ ਨੇ ਦੱਸਿਆ ਕਿ ਗੱਦੀਨਸ਼ੀਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਉਹ ਮਾਨਵਤਾ ਭਲਾਈ ਦੇ ਕਾਰਜ ਪੂਰਾ ਦੱਬ ਕੇ ਕਰ ਰਹੇ ਹਨ ਜਿਸ ਨਾਲ ਮਾਨਵਤਾ ਦਾ ਭਲਾ ਹੋ ਰਿਹਾ ਹੈ ਅਤੇ ਅੱਗੇ ਤੋਂ ਵੀ ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ’ਤੇ ਅਮਲ ਕਰਦੇ ਹੋਏ ਵੱਧ ਚੜ ਕੇ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੋਰੋਨਾ ਕਾਲ ਦੌਰਾਨ ਖੂਨਦਾਨ ਕੈਂਪਾਂ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਲਈ ਸਿਵਲ ਸਰਜਨ ਡਾ. ਰੰਜੂ ਸਿੰਗਲਾ ਵੱਲੋਂ ਵੀ ਬਲਾਕ ਮਲੋਟ ਦੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।