ਹਿਮਾਚਲ ਪ੍ਰਦੇਸ਼ : ਹਮੀਰਪੁਰ ‘ਚ ਵੱਜਿਆ ਡੇਰਾ ਸੱਚਾ ਸੌਦਾ ਦਾ ਡੰਕਾ, ਨਾਮ ਚਰਚਾ ’ਚ ਉਮੜਿਆ ਸਾਧ-ਸੰਗਤ ਦਾ ਸੈਲਾਬ

Naamcharcha-in-Hamirpur-2-696x340

ਧੂਮ-ਧਾਮ ਤੇ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ਸਥਾਪਨਾ ਦਿਵਸ ਦਾ ਭੰਡਾਰਾ

  • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਜਤਾਇਆ ਦ੍ਰਿੜ ਵਿਸ਼ਵਾਸ
  • ਸਾਧ-ਸੰਗਤ ਨੇ ਲਿਆ ਪ੍ਰਣ : ਵੱਧ-ਚੜ੍ਹ ਕੇ ਕਰਾਂਗੇ ਮਾਨਵਤਾ ਭਲਾਈ ਦੇ 138 ਕਾਰਜ
  • ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਹਾਜ਼ਰੀ ਲਗਵਾਈ

ਹਮੀਰਪੁਰ (ਰਵਿੰਦਰ ਰਿਆਜ਼)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ (Dera Sacha Sauda) ਦੇ ਸਥਾਪਨਾ ਦਿਵਸ ਦੀ ਖੁਸ਼ੀ ’ਚ ਹਮੀਰਪੁਰ ਸਥਿਤ ਨਗਰ ਕੌਂਸਲ ਟਾਊਨ ਹਾਲ ’ਚ ਐਤਵਾਰ ਨੂੰ ਨਾਮ ਚਰਚਾ ਵਿੱਚ ਸਾਧ-ਸੰਗਤ ਦਾ ਸੈਲਾਬ ਉਮੜਿਆ। ਹਜ਼ਾਰਾਂ ਸ਼ਰਧਾਲੂਆਂ ਧੂਮ-ਧਾਮ ਤੇ ਮਾਨਵਤਾ ਭਲਾਈ ਕਾਰਜਾਂ ਦੇ ਨਾਲ ਡੇਰਾ ਸੱਚਾ ਸੌਦਾ ਦਾ ਪਵਿੱਤਰ ਸਥਾਪਨਾ ਦਿਵਸ ਮਨਾਇਆ। ਨਾਮ ਚਰਚਾ ਦਾ ਸ਼ੁੱਭ ਆਰੰਭ ਪਵਿੱਤ ਨਾਅਰਾ “ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ” ਲਗਾ ਕੇ ਕੀਤੀ ਗਈ।

ਨਾਮ ਚਰਚਾ ’ਚ ਹਿਮਾਚਲ ਪ੍ਰਦੇਸ਼ ਤੋਂ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ 138 ਮਾਨਵਤਾ ਭਲਾਈ ਕਾਰਜਾਂ ਤਹਿਤ ਅਤਿ ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਅਤੇ ਛੋਟੇ ਬੱਚਿਆਂ ਨੂੰ ਸਕੂਲ ਬੈਗ ਕਾਪੀਆਂ ਕਿਤਾਬਾਂ ਦੀਆਂ ਕਿੱਟਾਂ ਵੰਡੀਆਂ ਗਈਆਂ। ਨਾਮ ਚਰਚਾ ਵਿੱਚ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ (Dera Sacha Sauda), ਸਰਸਾ ਤੋਂ ਸਿੱਧਾ ਲਾਈਵ ਪ੍ਰਸਾਰਨ ਐਲਈਡੀ ਰਾਹੀਂ ਦਿਖਾਇਆ ਗਿਆ। ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜਿਆ ਗਿਆ ਰੂਹਾਨੀ ਪੱਤਰ ਸਾਧ-ਸੰਗਤ ਨੇ ਸੁਣਿਆ।

ਇਸ ਮੌਕੇ ’ਤੇ ਜਿੰਮੇਵਾਰ ਪੁਰਸ਼ੋਤਮ ਲਾਲ ਟੋਹਾਣਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰ ਰਹੀ ਹੈ ਤੇ ਅੱਗੇ ਹੋਰ ਤੇਜ਼ੀ ਨਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਮੁੱਚੇ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਇਕਜੁੱਟ ਹੈ। ਨਾਮ ਚਰਚਾ ’ਚ ਪਹੁੰਚੀ ਸਾਧ-ਸੰਗਤ ਨੂੰ ਖੂਨਦਾਨ ਕਰਨ, ਮਰਨ ਉਪਰੰਤ ਸਰੀਰਦਾਨ ਅਤੇ ਅੱਖਾਂ ਦਾਨ, ਗੁਰਦਾ ਦਾਨ, ਗਰੀਬ ਲੋੜਵੰਦਾਂ ਦੀ ਮੱਦਦ ਕਰਨ ਦੇ ਨਾਲ-ਨਾਲ ਦੂਜਿਆਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਦਰਜਨਾਂ ਲੋੜਵੰਦ ਪਰਿਵਾਰਾਂ ਨੂੰ ਮਿਲੀ ਮੱਦਦ

ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਤੋਂ ਸਾਧ-ਸੰਗਤ ਨੇ ਦਰਜਨਾਂ ਲੋੜਵੰਦ ਪਰਿਵਾਰਾਂ ਦੀ ਮੱਦਦ ਕੀਤੀ। ਨਾਮ ਚਰਚਾ ਵਿੱਚ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰ ਕੇ ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਲਾਏ। ਇਸ ਦੇ ਨਾਲ ਹੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ 138 ਮਾਨਵਤਾ ਭਲਾਈ ਕਾਰਜਾਂ ਨੂੰ ਵੱਧ-ਚੜ੍ਹ ਕੇ ਕਰਨ ਦਾ ਪ੍ਰਣ ਲਿਆ।

ਨਾਮ ਚਰਚਾ ਵਿੱਚ ਹਿਮਾਚਲ ਪ੍ਰਦੇਸ਼ ਦੇ 45 ਮੈਂਬਰ ਕਮਲ ਠਾਕੁਰ ਇੰਸਾਂ, 45 ਮੈਂਬਰ ਚਮਨ ਲਾਲ ਇੰਸਾਂ, 45 ਮੈਂਬਰ ਭਵ ਸਿੰਘ ਇੰਸਾਂ, 45 ਮੈਂਬਰ ਦੀਪਚੰਦ ਇੰਸਾਂ, 45 ਮੈਂਬਰ ਕੇ.ਆਰ. ਪਰਮਾਰ ਇੰਸਾਂ, ਰਾਮ ਅਵਤਾਰ ਇੰਸਾਂ, ਸੂਬੇਦਾਰ ਉੱਤਮ ਚੰਦ ਇੰਸਾਂ, ਰਮੇਸ਼ ਇੰਸਾਂ, ਮਹਿੰਦਰ ਪਾਲ ਇੰਸਾਂ, ਕੇਹਰ ਸਿੰਘ ਇੰਸਾਂ, ਮੋਹਨ ਲਾਲ ਇੰਸਾਂ, ਰਾਮ ਪ੍ਰਸਾਦ ਇੰਸਾਂ, ਜੋਗਿੰਦਰ ਇੰਸਾਂ, ਸੰਜੇ ਇੰਸਾਂ, ਮਹਿੰਦਰ ਕੌਰ 45 ਮੈਂਬਰ ਪਾਉਂਟਾ ਸਾਹਿਬ, ਆਸ਼ਾ ਇੰਸਾਂ ਪਾਉਂਟਾ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਸਥਾਪਨਾ ਦਿਵਸ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸਥਾਪਨਾ 29 ਅਪ੍ਰੈਲ 1948 ਨੂੰ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੀਤੀ ਸੀ। ਦੁਨੀਆਂ ਭਰ ਵਿੱਚ ਮੌਜੂਦ ਡੇਰਾ ਸੱਚਾ ਸੌਦਾ ਦੇ 6 ਕਰੋੜ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ 138 ਮਾਨਵਤਾ ਭਲਾਈ ਕਾਰਜਾਂ ਨੂੰ ਕਰਕੇ ਮਨਾਉਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ