ਮਹਿੰਦਾ ਗੜ੍ਹੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਨੂੰ ਆਪਣਿਆਂ ਨਾਲ ਮਿਲਵਾਇਆ
- ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸੰਭਾਲ ਕੀਤੀ ਅਤੇ ਇਲਾਜ ਕਰਵਾ ਕੇ ਮਾਨਵਤਾ ਦਾ ਫਰਜ਼ ਨਿਭਾਇਆ
ਸੱਚ ਕਹੂੰ ਨਿਊਜ਼, ਮਹਿੰਦਾ ਗੜ੍ਹੀ, ਹਿਸਾਰ। ਜਦੋਂ ਕੋਈ ਆਪਣਿਆਂ ਤੋਂ ਵਿਛੜਦਾ ਹੈ ਤਾਂ ਉਸ ਦਾ ਦਰਦ ਸਿਰਫ ਉਹੀ ਮਹਿਸੂਸ ਕਰ ਸਕਦਾ ਹੈ, ਜਿਸ ਦੇ ਜਿਗਰ ਦਾ ਉਹ ਟੁਕੜਾ ਹੁੰਦਾ ਹੈ ਅਣਗਿਣਤ ਗੁਆਚੇ ਮੰਦਬੁੱਧੀ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰ ਲੱਭਦੇ ਫਿਰਦੇ ਹਨ ਇਨ੍ਹਾਂ ਦੇ ਦਰਦ ਨੂੰ ਸਮਝਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ 135 ਕਾਰਜਾਂ ਤਹਿਤ ‘ਇਨਸਾਨੀਅਤ’ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੁਹਿੰਮ ਦੀ ਅਨੁਸਰਣ ਕਰਦਿਆਂ ਬਲਾਕ ਗੜ੍ਹੀ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਖ਼ਮੀ ਹਾਲਤ ’ਚ ਮਿਲੇ ਇੱਕ ਮੰਦਬੁੱਧੀ ਵਿਅਕਤੀ ਦਾ ਇਲਾਜ ਕਰਵਾਇਆ ਅਤੇ ਉਸ ਦੀ ਸੰਭਾਲ ਕੀਤੀ ਜਦੋਂ ਇਹ ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਮੱਧ ਪ੍ਰਦੇਸ਼ ਦੇ 45 ਮੈਂਬਰ ਅਰਵਿੰਦ ਇੰਸਾਂ ਐਡਵੋਕੇਟ ਦੀ ਮੱਦਦ ਨਾਲ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜ਼ਿਕਰਯੋਗ ਹੈ ਕਿ ਇਸ ਭਲਾਈ ਕਾਰ ’ਚ ਸੱਚ ਕਹੂੰੰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ।
ਸੇਵਾਦਾਰਾਂ ਦੀ ਸੇਵਾ ਭਾਵਨਾ ਲਿਆਈ ਰੰਗ
ਸੇਵਾਦਾਰਾਂ ਦੀ ਸੇਵਾ ਅਤੇ ਪ੍ਰੇਮ ਭਾਵ ਦੇ ਚਲਦਿਆਂ ਉਕਤ ਮੰਦਬੁੱਧੀ ਵਿਅਕਤੀ ਨੇ ਆਪਣੇ ਪਰਿਵਾਰ ਬਾਰੇ ਦੱਸਿਆ ਉਸ ਨੇ ਦੱਸਿਆ ਕਿ ਉਸ ਦਾ ਨਾਂਅ ਜਸਵੰਤ ਸਿੰਘ ਹੈ ਅਤੇ ਉਸ ਦੇ ਪਿਤਾ ਦਾ ਨਾਂਅ ਸਿਵਦਿਆਲ ਅਤੇ ਮਾਂ ਦਾ ਨਾਂਅ ਕਮਲਾ ਹੈ ਉਸ ਦੀ ਪਤਨੀ ਅਤੇ ਦੋ ਬੱਚੇ ਵੀ ਹਨ ਉਹ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੀ ਭਾਂਡੇਰ ਤਹਿਸੀਲ ਦੇ ਸਾਲੋਨ ਬੀ ਦਾ ਰਹਿਣ ਵਾਲਾ ਹੈ।
ਇਸ ਤੋਂ ਬਾਅਦ ਜਸਵੰਤ ਸਿੰਘ ਦਾ ਪੂਰਾ ਇਲਾਜ ਕਰਵਾਇਆ ਗਿਆ ਅਤੇ ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਬਲਾਕ ਮਹਿੰਦਾ ਗੜ੍ਹੀ ਦੇ ਸੇਵਾਦਾਰਾਂ ਨੇ ਉਸ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਭੰਗੀਦਾਸ ਅਮੀਰ ਇੰਸਾਂ ਨੇ ਜਸਵੰਤ ਦੇ ਮਿਲਣ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਰੂਰੀ ਕਾਗਜੀ ਕਾਰਵਾਈ ਕੀਤੀ ਇਸ ਤੋਂ ਬਾਅਦ ਜਸਵੰਤ ਨੂੰ ਮਹਿੰਦਾ ਗੜ੍ਹੀ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਸਬੀਰ ਇੰਸਾਂ ਅਤੇ ਧਰਮਪਾਲ ਇੰਸਾਂ ਨਾਲ ਘਰ ਲਈ ਰਵਾਨਾ ਕੀਤਾ ਗਿਆ । ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ 45 ਮੈਂਬਰ ਐਡਵੋਕੇਟ ਅਰਵਿੰਦ ਇੰਸਾਂ, ਜਸਵੀਰ ਇੰਸਾਂ ਅਤੇ ਧਰਮਪਾਲ ਇੰਸਾਂ ਨੇ ਜ਼ਰੂਰੀ ਕਾਗਜੀ ਕਾਰਵਾਈ ਤੋਂ ਬਾਅਦ ਜਸਵੰਤ ਨੂੰ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੀ ਭਾਂਡੇਰ ਤਹਿਸੀਲ ਦੇ ਸਾਲੋਨ ਬੀ ਦੀ ਪੰਚਾਇਤ ਦੀ ਮੌਜ਼ੂਦਗੀ ’ਚ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ।
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਲਿਆਈ ਰੰਗ
ਮੱਧ ਪ੍ਰਦੇਸ਼ ਦੇ 45 ਮੈਂਬਰ ਐਡਵੋਕੇਟ ਅਰਵਿੰਦ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ। ਪੂਜਨੀਕ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਕਿ ਜ਼ਰੂਰਤਮੰਦਾਂ ਦੀ ਹਮੇਸ਼ਾ ਮੱਦਦ ਕਰਨੀ ਚਾਹੀਦੀ ਹੈ ਅਤੇ ਮੁਸ਼ਕਲ ’ਚ ਫਸੇ ਲੋਕਾਂ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ।
ਦਿਲ ਦੇ ਟੁਕੜੇ ਨੂੰ ਵੇਖ ਭਰ ਆਈਆਂ ਮਾਂ-ਪਿਓ ਦੀਆਂ ਅੱਖਾਂ
ਜਿਵੇਂ ਹੀ ਪਿਤਾ ਸਿਵਦਿਆਲ ਅਤੇ ਮਾਂ ਕਮਲਾ ਨੇ ਜਸਵੰਤ ਨੂੰ ਵੇਖਿਆ ਤਾਂ ਖੁਸ਼ੀ ਕਾਰਨ ਅੱਖਾਂ ਭਰ ਆਈਆਂ ਜਸਵੰਤ ਦੇ ਪਿਤਾ ਸਿਵਦਿਆਲ ਵਾਰ-ਵਾਰ ਹੱਥ ਜੋੜ ਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਧੰਨਵਾਦ ਕਰਨ ਲੱਗੇ।
ਜੀਟੀ ਰੋਡ ’ਤੇ ਬਦਹਾਲ ਮਿਲਿਆ ਸੀ ਜਸਵੰਤ
ਜਾਣਕਾਰੀ ਅਨੁਸਾਰ ਮਾਸਟਰ ਸ਼ਿਆਮ ਲਾਲ ਇੰਸਾਂ ਨੂੰ ਸ਼ਾਹ ਸਤਿਨਾਮ ਜੀ ਪ੍ਰੇਮਪੁਰਾ ਧਾਮ ਗੜ੍ਹੀ ਨੇੜੇ ਜੀਟੀ ਰੋਡ ’ਤੇ ਇੱਕ ਮੰਦਬੁੱਧੀ ਵਿਅਕਤੀ ਨਜ਼ਰ ਆਇਆ, ਜੋ ਬਦਹਾਲ ਅਤੇ ਗੰਭੀਰ ਰੂਪ ਨਾਲ ਜਖ਼ਮੀ ਸੀ ਇਸ ਤੋਂ ਬਾਅਦ ਉਹ ਉਸ ਮੰਦਬੁੱਧੀ ਵਿਅਕਤੀ ਨੂੰ ਪ੍ਰੇਮਪੁਰਾ ਧਾਮ ’ਚ ਲੈ ਆਏ ਅਤੇ ਉਸ ਨੂੰ ਖਾਣਾ ਖਵਾਇਆ ਅਤੇ ਨਹਾ ਕੇ ਨਵੇਂ ਕੱਪੜੇ ਪਾ ਕੇ ਉਸ ਦੀ ਮੱਲ੍ਹਮ ਪੱਟੀ ਕਰਵਾਈ ਗਈ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਉਸ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਹ ਕੁਝ ਨਹੀਂ ਦੱਸ ਸਕਿਆ ਇਸ ਤੋਂ ਬਾਅਦ ਬਲਾਕ ਭੰਗੀਦਾਸ ਅਮੀਰ ਇੰਸਾਂ, ਮਾਸਟਰ ਸ਼ਿਆਲ ਲਾਲ ਇੰਸਾਂ, ਧਰਮਪਾਲ ਇੰਸਾਂ ਗੜ੍ਹੀ, ਐਸਬੀਐਸ ਲਾਲ ਸਿੰਘ ਇੰਸਾਂ ਨੇ ਉਕਤ ਵਿਅਕਤੀ ਦੀ ਸੰਭਾਲ ਕੀਤੀ ਅਤੇ ਉਸ ਦਾ ਇਲਾਜ ਕਰਵਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।