ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਰਾਜਨੀਤੀ ’ਚ ਨਹੀਂ ਕਰਦੀ ਕੋਈ ਦਖਲਅੰਦਾਜ਼ੀ: ਬੁਲਾਰੇ
ਸੱਚ ਕਹੂੰ ਨਿਊਜ਼, ਸਰਸਾ। ਸਰਸਾ ਡੇਰਾ ਸੱਚਾ ਸੌਦਾ ਅਤੇ ਪ੍ਰਬੰਧਕੀ ਕਮੇਟੀ ਦਾ ਸਿਆਸਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਨਾ ਹੀ ਡੇਰਾ ਸੱਚਾ ਸੌਦਾ ਦੇ ਮੈਂਬਰ ਰਾਕੇਸ਼ ਕੁਮਾਰ ਕਿਸੇ ਦੇ ਪੀਏ ਹਨ ਅਤੇ ਨਾ ਹੀ ਰਾਜਨੀਤੀ ’ਚ ਕੋਈ ਹਿੱਸਾ ਲੈਂਦੇ ਹਨ ਅਤੇ ਨਾ ਹੀ ਮੈਨੇਜਮੈਂਟ ਦਾ ਕੋਈ ਹੋਰ ਅਹੁਦੇਦਾਰ ਜਾਂ ਮੈਂਬਰ ਰਾਜਨੀਤੀ ’ਚ ਦਖਲ ਦੇਂਦਾ ਹੈ। ਉਕਤ ਬਿਆਨ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਪ੍ਰੈਸ ਦੇ ਨਾਂਅ ਜਾਰੀ ਕੀਤਾ ਗਿਆ। ਡੇਰਾ ਸੱਚਾ ਸੌਦਾ ਸਪੱਸ਼ਟ ਕਰਦਾ ਹੈ ਕਿ ਚੋਣਾਂ ਸਬੰਧੀ ਫੈਸਲੇ ਸਾਧ-ਸੰਗਤ ਅਤੇ ਸਾਧ-ਸੰਗਤ ਵੱਲੋਂ ਚੁਣੇ ਗਏ ਰਾਜਨੀਤਿਕ ਵੱਲੋਂ ਹੀ ਕੀਤੇ ਜਾਂਦੇ ਹਨ, ਅਜਿਹੀਆਂ ਭਰਮਾਉਣ ਵਾਲੀਆਂ ਖਬਰਾਂ ਪ੍ਰਕਾਸ਼ਿਤ ਕਰਨਾ ਕਿਸੇ ਵੀ ਵੱਡੇ ਮੀਡੀਆ ਹਾਊਸ ਲਈ ਸ਼ੋਭਾ ਨਹੀਂ ਦਿੰਦੀਆਂ ਅਤੇ ਬੇਹੱਦ ਨਿੰਦਣਯੋਗ ਹਨ। ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਇੰਸਾਂ ਅਤੇ ਭੈਣ ਸੰਦੀਪ ਇੰਸਾਂ ਨੇ ਸਾਰੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਖਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੂਰੀ ਤਰ੍ਹਾਂ ਜਾਂਚ ਕਰ ਲੈਣ।
ਸੰਦੀਪ ਇੰਸਾਂ-89502-78417
ਜਤਿੰਦਰ ਖੁਰਾਣਾ ਇੰਸਾਂ-90340-79777
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ