World Blood Donor Day 2025: ਖੂਨਦਾਨ ਕ੍ਰਾਂਤੀ ਦਾ ਝੰਡਾਬਰਦਾਰ : Dera Sacha Sauda

World Blood Donor Day 2025
World Blood Donor Day 2025: ਖੂਨਦਾਨ ਕ੍ਰਾਂਤੀ ਦਾ ਝੰਡਾਬਰਦਾਰ : Dera Sacha Sauda

ਵਿਸ਼ਵ ਖੂਨਦਾਨੀ ਦਿਵਸ ’ਤੇ ਵਿਸ਼ੇਸ਼

  • ਕਦੇ ਖੂਨ ਦੇਣ ਦੇ ਨਾਂਅ ਤੋਂ ਵੀ ਘਬਰਾਉਂਦੇ ਸਨ ਲੋਕ, ਹੁਣ ਲੱਗਦੀਆਂ ਹਨ ਲਾਈਨਾਂ
  • ਡਾ. MSG ਦੀ ਅਪੀਲ ’ਤੇ ਲੱਖਾਂ ਨੌਜਵਾਨ ਬਣੇ ‘ਟ੍ਰਿਊ ਬਲੱਡ ਪੰਪ’
  • ਹੁਣ ਤੱਕ 15 ਲੱਖ ਯੂਨਿਟ ਖੂਨਦਾਨ ਕਰ ਚੁੱਕੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਸਰਸਾ (ਸੱਚ ਕਹੂੰ ਨਿਊਜ਼)। World Blood Donor Day 2025: ਅਬਾਦੀ ਦੀ ਦ੍ਰਿਸ਼ਟੀ ਨਾਲ ਵਿਸ਼ਵ ਦੇ ਸਭ ਤੋਂ ਵੱਡੇ ਦੇਸ਼ ਭਾਰਤ ’ਚ ਇੱਕ ਸਮਾਂ ਸੀ ਜਦੋਂ ਖੂਨ ਦੀ ਕਮੀ ’ਚ ਮਰੀਜ਼ ਦਮ ਤੋੜ ਜਾਂਦੇ ਸਨ ਜਾਗਰੂਕਤਾ ਨਾ ਹੋਣ ਕਾਰਨ ਲੋਕਾਂ ਵਿੱਚ ਖੂਨਦਾਨ ਪ੍ਰਤੀ ਕਈ ਤਰ੍ਹਾਂ ਦੇ ਵਹਿਮ ਸਨ ਦੇਸ਼ ਵਾਸੀਆਂ ’ਚ ਖੂਨਦਾਨ ਦੀ ਅਲਖ ਜਗਾਉਣ ’ਚ ਡੇਰਾ ਸੱਚਾ ਸੌਦਾ ਨੇ ਅਹਿਮ ਭੂਮਿਕਾ ਨਿਭਾਈ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੂਨਦਾਨ ਕ੍ਰਾਂਤੀ ਦੇ ਝੰਡਾਬਰਦਾਰ ਬਣੇ ਮੌਜ਼ੂਦਾ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਭਾਰਤ ’ਚ ਹੀ ਨਹੀਂ।

ਇਹ ਖਬਰ ਵੀ ਪੜ੍ਹੋ : World Blood Donation Day: ਮਨੁੱਖਤਾ ਦਾ ਸਭ ਤੋਂ ਵੱਡਾ ਦਿਨ, ਬਹੁਤ ਹੀ ਦਿਲਚਸਪ ਹੈ ਇਤਿਹਾਸ, ਜਾਣੋ

ਸਗੋਂ ਵਿਸ਼ਵ ਦੇ ਦੂਜੇ ਦੇਸ਼ਾਂ ’ਚ ਵੀ ਖੂਨਦਾਨ ਕਰਕੇ ਮਿਸਾਲ ਕਾਇਮ ਕਰ ਰਹੇ ਹਨ। ਖੂਨਦਾਨ ਪ੍ਰਤੀ ਆਈ ਇਸ ਬੇਮਿਸਾਲ ਕ੍ਰਾਂਤੀ ਦੇ ਅਸਲ ਅਰਥਾਂ ’ਚ ਸੰਸਥਾਪਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੀ ਹਨ, ਜਿਨ੍ਹਾਂ ਦੇ ਇੱਕ ਸੱਦੇ ’ਤੇ ਲੱਖਾਂ ਲੋਕ ਖੂਨਦਾਨ ਲਈ ਤਿਆਰ ਹੋ ਜਾਂਦੇ ਹਨ ਬਲੱਡ ਯੂਨਿਟ ਇਕੱਠਾ ਕਰਨ ਲਈ ਆਉਣ ਵਾਲੀਆਂ ਬਲੱਡ ਬੈਂਕਾਂ ਦੀਆਂ ਟੀਮਾਂ ਇਨ੍ਹਾਂ ਦੇ ਉਤਸ਼ਾਹ ਨੂੰ ਦੇਖ ਕੇ ਹੈਰਤ ’ਚ ਪੈ ਜਾਂਦੀਆਂ ਹਨ, ਉਨ੍ਹਾਂ ਦੇ ਤਮਾਮ ਇੰਤਜ਼ਾਮ ਬੌਣੇ ਸਾਬਤ ਹੋ ਜਾਂਦੇ ਹਨ। World Blood Donor Day 2025

ਖੂਨਦਾਨ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਵਿਸ਼ਵ ਰਿਕਾਰਡ

ਡੇਰਾ ਸੱਚਾ ਸੌਦਾ ਨੇ ਖੂਨਦਾਨ ਦੇ ਖੇਤਰ ’ਚ ਤਿੰਨ ਵਿਸ਼ਵ ਰਿਕਾਰਡ ਬਣਾਏ ਹਨ ਪਹਿਲਾ ਰਿਕਾਰਡ 7 ਦਸੰਬਰ 2003 ਨੂੰ ਗਿੰਨੀਜ਼ ਬੁੱਕ ਆਫ਼ ਰਿਕਾਰਡਸ ’ਚ ਦਰਜ ਹੋਇਆ ਸੀ, ਜਦੋਂ ਇੱਕ ਦਿਨ ’ਚ 15,432 ਯੂਨਿਟ ਖੂਨਦਾਨ ਕੀਤਾ ਗਿਆ ਸੀ 10 ਅਕਤੂਬਰ 2004 ਨੂੰ 2003 ’ਚ ਬਣਾਇਆ ਗਿਆ ਰਿਕਾਰਡ ਟੁੱਟ ਗਿਆ ਤੇ 17,291 ਯੂਨਿਟ ਖੂਨਦਾਨ ਕਰਕੇ ਨਵਾਂ ਰਿਕਾਰਡ ਬਣਾਇਆ ਗਿਆ ਇਹ ਯਾਤਰਾ ਇੱਥੇ ਹੀ ਨਹੀਂ ਰੁਕੀ। World Blood Donor Day 2025

8 ਅਗਸਤ 2010 ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇੱਕ ਦਿਨ ’ਚ 43,732 ਯੂਨਿਟ ਖੂਨਦਾਨ ਕਰਕੇ ਫਿਰ ਤੋਂ ਰਿਕਾਰਡ ਬਣਾਇਆ 12 ਅਪਰੈਲ 2014 ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਸਮੇਤ ਦੇਸ਼ ਦੀਆਂ ਅਲੱਗ-ਅਲੱਗ ਥਾਵਾਂ ’ਤੇ 75,771 ਯੂਨਿਟ ਖੂਨਦਾਨ ਕੀਤਾ ਗਿਆ ਇਹ ਸਭ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਸਿਧਾਂਤਾਂ ਤੇ ਮਾਰਗਦਰਸ਼ਨ ਕਾਰਨ ਸੰਭਵ ਹੋਇਆ ਇਸ ਤੋਂ ਬਾਅਦ 27 ਫਰਵਰੀ 2019 ਨੂੰ ਫੌਜ ਦੇ ਸਨਮਾਨ ਤੇ ਪੁਲਵਾਮਾ ਦੇ ਸ਼ਹੀਦਾਂ ਦੇ ਸਮਰਪਣ ’ਚ ਡੇਰਾ ਸੱਚਾ ਸੌਦਾ ਵੱਲੋਂ ਲਾਏ ਬਲੱਡ ਕੈਂਪ ’ਚ 13,291 ਯੂਨਿਟ ਖੂਨਦਾਨ ਕੀਤਾ ਗਿਆ।

ਜੀਵਨ ਦੇ ਅਨਮੋਲ ਪਲਾਂ ਨੂੰ ਖੂਨਦਾਨ ਨਾਲ ਜੋੜਿਆ

ਪੂਜਨੀਕ ਗੁਰੂ ਜੀ ਦੇ ਸੱਦੇ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਨਦਾਨ ਨੂੰ ਆਪਣੀ ਜੀਵਨਸ਼ੈਲੀ ਦਾ ਅੰਗ ਬਣਾ ਲਿਆ ਡੇਰਾ ਸ਼ਰਧਾਲੂਆਂ ਦੀ ਇੱਕ ਅਜਿਹੀ ਵੱਡੀ ਸੰਖਿਆ ਹੈ ਜੋ ਹਰ ਤਿੰਨ ਮਹੀਨੇ ਬਾਅਦ ਨਿਯਮਤ ਤੌਰ ’ਤੇ ਖੂਨਦਾਨ ਕਰ ਰਹੀ ਹੈ ਕੋਈ ਹੁਣ ਤੱਕ ਖੂਨਦਾਨ ’ਚ ਸੈਂਕੜਾ ਬਣਾ ਚੁੱਕਾ ਹੈ ਤੇ ਕੋਈ ਬਣਾਉਣ ਦੇ ਕਰੀਬ ਹੈ ਡੇਰਾ ਸ਼ਰਧਾਲੂਆਂ ਨੇ ਜੀਵਨ ਨਾਲ ਜੁੜੇ ਅਨਮੋਲ ਪਲਾਂ, ਖੁਸ਼ੀ-ਗਮੀ ਨੂੰ ਖੂਨਦਾਨ ਕਰਕੇ ਮਨਾਉਣ ਦਾ ਨਿਯਮ ਬਣਾ ਲਿਆ ਹੈ ਸ਼ਾਦੀ, ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ, ਕਿਸੇ ਆਪਣੇ ਦੀ ਬਰਸੀ ਹੋਵੇ ਜਾਂ ਕੋਈ ਹੋਰ ਖਾਸ ਦਿਨ ਡੇਰਾ ਸ਼ਰਧਾਲੂਆਂ ਨੇ ਇਨ੍ਹਾਂ ਨੂੰ ਖੂਨਦਾਨ ਕਰਕੇ ਮਨਾਉਣ ਦੀ ਨਵੀਂ ਰੀਤ ਬਣਾ ਦਿੱਤੀ ਹੈ ਡੇਰੇ ’ਚ ਲਾਏ ਖੂਨਦਾਨ ਕੈਂਪਾਂ ’ਚ ਵਿਆਹੇ ਜੋੜਿਆਂ ’ਚ ਸਜੇ ਲਾੜਾ-ਲਾੜੀ ਆਮ ਤੌਰ ’ਤੇ ਆਪਣੀ ਸ਼ਾਦੀ ਦੇ ਦਿਨ ਵੀ ਖੂਨਦਾਨ ਕਰਦੇ ਦੇਖੇ ਜਾ ਸਕਦੇ ਹਨ।

ਜਜ਼ਬਾ ਅਜਿਹਾ ਅੱਧੀ ਰਾਤ ਤੱਕ ਕਰਦੇ ਹਨ ਆਪਣੀ ਵਾਰੀ ਦਾ ਇੰਤਜ਼ਾਰ

ਖੂਨਦਾਨ ਪ੍ਰਤੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਵੀ ਗਜ਼ਬ ਦਾ ਹੈ ਉਹ ਜ਼ਰੂਰਤਮੰਦ ਮਰੀਜ਼ ਦੀ ਮੱਦਦ ਲਈ ਆਪਣੇ ਖਰਚ ’ਤੇ ਸੈਂਕੜੇ ਕਿਲੋਮੀਟਰ ਜਾ ਕੇ ਵੀ ਖੂਨਦਾਨ ਕਰਕੇ ਆਉਂਦੇ ਹਨ ਡੇਂਗੂ ਦੇ ਸੀਜ਼ਨ ’ਚ ਤਾਂ ਇਹ ਖੂਨਦਾਨੀ ਪੀੜਤ ਮਰੀਜ਼ਾਂ ਨੂੰ ਪਲੇਟਲੈਟਸ ਦੇਣ ਲਈ ਅੱਧੀ-ਅੱਧੀ ਰਾਤ ਤੱਕ ਬਲੱਡ ਬੈਂਕ ’ਚ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿੱਚ ਜਦੋਂ ਹਰਿਆਣਾ, ਪੰਜਾਬ, ਰਾਜਸਥਾਨ ਜਾਂ ਹੋਰ ਕਿਸੇ ਵੀ ਸੂਬੇ ਤੋਂ ਮਰੀਜ਼ ਇਲਾਜ ਕਰਵਾਉਣ ਆਉਂਦੇ ਹਨ ਤਾਂ ਇੱਥੇ ਉਨ੍ਹਾਂ ਨੂੰ ਅਸਾਨੀ ਨਾਲ ਖੂਨ ਤੇ ਪਲੇਟਲੈਟਸ ਮੁਹੱਈਆ ਹੋ ਜਾਂਦੇ ਹਨ। World Blood Donor Day 2025

World Blood Donor Day 2025

ਡੇਰੇ ਦੀ ਹੈਲਪਲਾਈਨ, ਤੁਰੰਤ ਮਿਲਦੀ ਹੈ ਮੱਦਦ

ਡੇਰਾ ਸੱਚਾ ਸੌਦਾ ਨੇ ਖੂਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦੀ ਮੱਦਦ ਲਈ ਹੈਲਪਲਾਈਨ ਵੀ ਸ਼ੁਰੂ ਕੀਤੀ ਹੋਈ ਹੈ ਸੂਬਾ ਪੱਧਰ ’ਤੇ ਸ਼ੁਰੂ ਕੀਤੀ ਗਈ ਇਸ ਹੈਲਪਲਾਈਨ ’ਤੇ ਕਾਲ ਕਰਨ ਤੋਂ ਬਾਅਦ ਸਬੰਧਿਤ ਸੂਬੇ ਦੇ ਜ਼ਿੰਮੇਵਾਰ ਉਕਤ ਮਰੀਜ਼ ਨੂੰ ਖੂਨ ਮੁਹੱਈਆ ਕਰਵਾਉਂਦੇ ਹਨ ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਸਰਸਾ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਬਿਨਾ ਰਿਪਲੇਸਮੈਂਟ ਦੇ ਬਲੱਡ ਮਿਲ ਜਾਂਦਾ ਹੈ ਇੱਥੋਂ ਸਰਸਾ ਦੇ ਨਾਲ-ਨਾਲ ਸਰਹੱਦੀ ਪੰਜਾਬ, ਰਾਜਸਥਾਨ ਦੇ ਜ਼ਿਲ੍ਹਿਆਂ ਤੋਂ ਵੀ ਲੋਕ ਖੂਨ ਲੈਣ ਲਈ ਆਉਂਦੇ ਹਨ
ਹੈਲਪਲਾਈਨ ਨੰਬਰ 94653-77777।

ਪੂਜਨੀਕ ਗੁਰੂ ਜੀ ਨੇ ‘ਟ੍ਰਿਊ ਬਲੱਡ ਪੰਪ’ ਦੇ ਨਾਂਅ ਨਾਲ ਨਿਵਾਜਿਆ

ਪੂਜਨੀਕ ਗੁਰੂ ਜੀ ਦੀ ਇਤਿਹਾਸਕ ਪਹਿਲ ਨਾਲ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂ ਖੂਨਦਾਨ ਕਰਨ ਲਈ ਅੱਗੇ ਆਏ ਹੁਣ ਹਾਲਾਤ ਇਹ ਹਨ ਕਿ ਜਿੱਥੇ ਕਿਤੇ ਵੀ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੁਰੰਤ ਪਹੁੰਚ ਜਾਂਦੇ ਹਨ। ਵਿਦੇਸ਼ੀ ਧਰਤੀ ’ਤੇ ਵੀ ਡੇਰਾ ਸ਼ਰਧਾਲੂਆਂ ਦੇ ਖੂਨਦਾਨ ਪ੍ਰਤੀ ਜਜ਼ਬੇ ਨੂੰ ਦੇਖ ਕੇ ਉੱਥੋਂ ਦੇ ਬਲੱਡ ਸੈਂਟਰਾਂ ਦੇ ਅਹੁਦਾ ਅਧਿਕਾਰੀ ਹੈਰਾਨ ਹੋ ਜਾਂਦੇ ਹਨ। ਕਿ ਅਜਿਹੇ ਵੀ ਇਨਸਾਨ ਹਨ ਜੋ ਹਜ਼ਾਰਾਂ ਕਿੱਲੋਮੀਟਰ ਦੂਰ ਰੋਜ਼ੀ-ਰੋਟੀ ਕਮਾਉਣ ਆਏ ਹਨ ਤੇ ਇੱਥੇ ਵੀ ਖੂਨਦਾਨ ਕਰਕੇ ਦੂਜਿਆਂ ਦੀ ਮੱਦਦ ਕਰਨ ਦਾ ਜਜ਼ਬਾ ਰੱਖਦੇ ਹਨ ਖੂਨਦਾਨੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਪੂਜਨੀਕ ਗੁਰੂ ਜੀ ਨੇ ਡੇਰਾ ਸ਼ਰਧਾਲੂਆਂ ਨੂੰ ‘ਟ੍ਰਿਊ ਬਲੱਡ ਪੰਪ’ ਦੇ ਨਾਂਅ ਨਾਲ ਨਿਵਾਜਿਆ ਹੈ।

ਭਾਰਤੀ ਫੌਜ ਨੂੰ ਲੰਮੇ ਸਮੇਂ ਤੱਕ ਮੁਹੱਈਆ ਕਰਵਾਇਆ ਬਲੱਡ

ਡੇਰਾ ਸੱਚਾ ਸੌਦਾ ’ਚ ਸਮੇਂ-ਸਮੇਂ ’ਤੇ ਲੱਗਣ ਵਾਲੇ ਖੂਨਦਾਨ ਕੈਂਪਾਂ ਦੇ ਜ਼ਰੀਏ ਭਾਰਤੀ ਫੌਜ ਲਈ ਬਲੱਡ ਮੁਹੱਈਆ ਕਰਵਾਇਆ ਗਿਆ ਇੰਡੀਅਨ ਆਰਮਡ ਫੋਰਸ ਟ੍ਰਾਂਸਫਿਊਜਨ ਸੈਂਟਰ ਦੀ ਟੀਮ ਇੱਥੋਂ ਬਲੱਡ ਇਕੱਠਾ ਕਰਨ ਲਈ ਆਉਂਦੀ ਤੇ ਇੱਥੋਂ ਬਲੱਡ ਨੂੰ ਹੈਲੀਕਾਪਟਰ ਜ਼ਰੀਏ ਲਿਜਾਇਆ ਜਾਂਦਾ ਡੇਰਾ ਸੱਚਾ ਸੌਦਾ ਵੱਲੋਂ ਪੁਲਿਸ, ਪੱਤਰਕਾਰਾਂ ਤੇ ਥੈਲੇਸੀਮੀਆ ਦੇ ਰੋਗੀਆਂ ਨੂੰ ਵੀ ਮੁਫ਼ਤ ਬਲੱਡ ਮੁਹੱਈਆ ਕਰਵਾਇਆ ਜਾਂਦਾ ਹੈ। World Blood Donor Day 2025

ਘਬਰਾਓ ਨਾ, ਡੇਰਾ ਪ੍ਰੇਮੀ ਹਨ ਨਾ… | World Blood Donor Day 2025

ਪੂਜਨੀਕ ਗੁਰੂ ਜੀ ਦੇ ਸੱਦੇ ਦਾ ਹੀ ਅਸਰ ਹੈ ਹੁਣ ਦੇਸ਼-ਵਿਦੇਸ਼ ’ਚ ਖੂਨ ਦੀ ਕਮੀ ਕਾਰਨ ਮਰੀਜ਼ ਦੀ ਜਾਨ ਨਹੀਂ ਜਾਂਦੀ ਜੇਕਰ ਕਿਸੇ ਨੂੰ ਕਿਤੋਂ ਵੀ ਖੂਨ ਨਹੀਂ ਮਿਲਦਾ ਤਾਂ ਵੀ ਉਨ੍ਹਾਂ ਨੂੰ ਵਿਸ਼ਵਾਸ ਰਹਿੰਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਉਨ੍ਹਾਂ ਲਈ ਖੂਨ ਦੇਣ ਲਈ ਹਰ ਸਮੇਂ ਤਿਆਰ ਹਨ ਹੁਣ ਤਾਂ ਲੋਕਾਂ ’ਚ ਇਹ ਧਾਰਨਾ ਬਣ ਗਈ ਹੈ ਕਿ ਬੇਸ਼ੱਕ ਹੋਰ ਕਾਰਨਾਂ ਨਾਲ ਤਾਂ ਮਰੀਜ਼ ਦੀ ਜਾਨ ਜਾ ਸਕਦੀ ਹੈ ਪਰ ਖੂਨ ਦੀ ਕਮੀ ਨਾਲ ਨਹੀਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਉਤਸ਼ਾਹ ਨੂੰ ਦੇਖ ਕੇ ਹੁਣ ਆਮ ਲੋਕ ਵੀ ਖੂਨਦਾਨ ਪ੍ਰਤੀ ਪ੍ਰੇਰਿਤ ਹੋਣ ਲੱਗੇ ਹਨ। World Blood Donor Day 2025