ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ‘ਚ ਪਵਿੱਤਰ ਭੰਡਾਰੇ ਦੀ ਹੋਵੇਗੀ ਨਾਮ ਚਰਚਾ
- ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ‘ਚ ਭਾਰੀ ਉਤਸ਼ਾਹ
- ਨਾਮ ਚਰਚਾ ਦੌਰਾਨ 138 ਮਾਨਵਤਾ ਦੇ ਕੰਮਾਂ ਨੂੰ ਗਤੀ ਦਿੱਤੀ ਜਾਵੇਗੀ
- ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਡਿਊਟੀਆਂ ਸੰਭਾਲੀਆਂ
(ਸੱਚ ਕਹੂੰ ਨਿਊਜ਼) ਗਾਂਧੀਨਗਰ। ਮਾਨਵਤਾ ਭਲਾਈ ਕਾਰਜਾਂ ’ਚ ਵਿਸ਼ਵ ਰਿਕਾਰਡ ਕਾਇਮ ਕਰਨ ਵਾਲਾ ਡੇਰਾ ਸੱਚਾ ਸੌਦਾ (Dera Sacha Sauda), ਸਰਸਾ (ਹਰਿਆਣਾ) ਦਾ 74ਵਾਂ ਰੂਹਾਨੀ ਸਥਾਪਨਾ ਮਹੀਨਾ ਕੱਲ੍ਹ ਐਤਵਾਰ, 24 ਅਪਰੈਲ ਨੂੰ ਗੁਜਰਾਤ ਦੀ ਰਾਜਧਾਨੀ ਤੇ ਗ੍ਰੀਨ ਸਿਟੀ ਗਾਂਧੀਨਗਰ ’ਚ ਡੇਰਾ ਸ਼ਰਧਾਲੂਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਬੰਧੀ ਸੈਕਟਰ-22 ਸਥਿਤ ਰੰਗਮੰਚ ’ਚ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀਆਂ ਤਿਆਰੀਆਂ ਡੇਰਾ ਸ਼ਰਧਾਲੂਆਂ ਵੱਲੋਂ ਲੱਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਜਿਕਰਯੋਗ ਹੈ ਕਿ ਇਸ ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਿਰਕਤ ਕਰਕੇ ਰਾਮ-ਨਾਮ ਤੇ ਗੁਰੂ ਮਹਿਮਾ ਦਾ ਗੁਣਗਾਨ ਕਰਨਗੇ।
ਨਾਮ ਚਰਚਾ ’ਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਹਿੱਤ ਦੇ ਲਈ ਸ਼ੁਰੂ ਕੀਤੇ ਗਏ 138 ਮਾਨਵਤਾ ਭਲਾਈ ਕਾਰਜਾਂ ਤਹਿਤ ਗੁਜਰਾਤ ਦੀ ਸਮੂਹ ਸਾਧ-ਸੰਗਤ ਵੱਲੋ ਲੋੜਵੰਦ ਪਰਿਵਾਰਾਂ ਨੂੰ ਫੂਡ ਬੈਂਕ ’ਚੋਂ ਰਾਸ਼ਨ ਦੀਆਂ ਕਿੱਟਾਂ, ਗਰਮੀ ਦੇ ਚੱਲਦੇ ਪੰਛੀਆਂ ਲਈ ਪਾਣੀ ਦੇ ਕਟੋਰੇ ਤੇ ਹੋਰ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ। ਜਾਣਕਾਰੀ ਦਿੰਦਿਆਂ ਅਹਿਮਦਾਬਾਦ ਦੇ ਬਲਾਕ ਭੰਗੀਦਾਸ ਬਲਦੇਵ ਇੰਸਾਂ ਨੇ ਦੱਸਿਆ ਕਿ ਨਾਮ ਚਰਚਾ ਦਾ ਸ਼ੁੱਭ ਆਰੰਭ ਸਵੇਰੇ 11 ਵਜੇ ਹੋਵੇਗਾ ਤੇ ਉਸ ਦੀ ਸਮਾਪਤੀ ਲਗਭਗ ਦੁਪਹਿਰ 1 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਨੂੰ ਲੈ ਕੇ ਗੁਜਰਾਤ ਦੀ ਸਮੂਹ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ ਹੈ।
ਇੱਕ ਹਜ਼ਾਰ ਤੋਂ ਵੱਧ ਸੇਵਾਦਾਰਾਂ ਦੀਆਂ ਲਾਈਆਂ ਡਿਊਟੀਆਂ : ਬਲਦੇਵ ਇੰਸਾਂ
ਬਲਾਕ ਭੰਗੀਦਾਸ ਬਲਦੇਵ ਇੰਸਾਂ ਨੇ ਦੱਸਿਆ ਕਿ ਨਾਮ ਚਰਚਾ ’ਚ ਪੁੱਜ ਰਹੀ ਸਾਧ ਸਗੰਤ ਦੀ ਵਿਵਸਥਾ ਲਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਵੱਖ-ਵੱਖ ਸੰਮਤੀਆਂ ਦੇ ਇੱਕ ਹਜ਼ਾਰ ਤੋਂ ਵੱਧ ਸੇਵਾਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਾਮ ਚਰਚਾ ’ਚ ਆਉਣ ਵਾਲੀ ਸਾਧ-ਸੰਗਤ ਤੇ ਸ਼ਹਿਰ ਵਾਸੀਆਂ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨੇ ਹੋਵੇ ਇਸ ਦੇ ਲਈ ਟਰੈਫਿਕ, ਪੀਣ ਲਈ ਪਾਣੀ ਦਾ ਪ੍ਰਬੰਧ, ਬਿਜਲੀ, ਐਂਬਲੈਂਸ, ਮੈਡੀਕਲ ਸਮਤੇ ਹੋਰ ਪ੍ਰਬੰਧਾਂ ਦੀ ਕਮਾਨ ਸੇਵਾਦਾਰਾਂ ਨੇ ਸੰਭਾਲ ਲਈ ਹੈ।
ਡੇਰਾ ਸੱਚਾ ਸੌਦਾ ਨੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ 84 ਵਿਸ਼ਵ ਰਿਕਾਰਡ ਬਣਾਏ ਹਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੇ ਨਾਂਅ ‘ਤੇ ਮਾਨਵਤਾ ਦੀ ਭਲਾਈ ਲਈ 84 ਵਿਸ਼ਵ ਰਿਕਾਰਡ ਕਾਇਮ ਹੋ ਚੁੱਕੇ ਹਨ। ਇਹ ਰਿਕਾਰਡ ਖੂਨਦਾਨ, ਅੱਖਾਂ ਦਾਨ, ਮਹਾਂ ਸਫ਼ਾਈ ਅਭਿਆਨ, ਰੁੱਖ ਲਗਾਉਣ, ਅੱਖਾਂ ਦਾਨ ਕਰਨ ਦਾ ਪ੍ਰਣ, ਲਗਾਤਾਰ ਖੂਨਦਾਨ ਦਾ ਪ੍ਰਣ, ਰਿਸ਼ਵਤ ਨਾ ਦੇਣਾ ਨੇ ਲੈਣਾ, ਦਾਜ ਨਾ ਲੈਣਾ, ਦੇਹਾਂਤ ਉਪਰੰਤ ਸਰੀਰ ਦਾਨ ਅਤੇ ਹੋਰ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਬਣਾਏ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ