ਸਲਾਬਤਪੁਰਾ ਤੇ ਚਚੀਆ ਨਗਰੀ ’ਚ ਧੂੰਮ-ਧਾਮ ਨਾਲ ਮਨਾਇਆ ਪਵਿੱਤਰ ਭੰਡਾਰਾ | Dera Sacha Sauda
ਬਠਿੰਡਾ/ਕਾਂਗੜਾ (ਸੁਖਜੀਤ ਮਾਨ/ਦੀਪਕ ਤਿਆਗੀ)। ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਗੜ੍ਹ ਸਲਾਬਤਪੁਰਾ (ਪੰਜਾਬ) ਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਧੂੰਮ ਧਾਮ ਨਾਲ ਮਨਾਇਆ ਗਿਆ। (Dera Sacha Sauda)
ਇਸ ਮੌਕੇ ’ਤੇ ਭਾਰੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਚਚੀਆ ਨਗਰੀ ਅਤੇ ਸਲਾਬਤਪੁਰਾ ’ਚ ਸਾਧ-ਸੰਗਤ ਨੇ 76-76 ਬੱਚਿਆਂ ਨੂੰ ਗਰਮੀ ਦੇ ਕੱਪੜੇ ਵੰਡੇ ਗਏ। ਸਵੇਰੇ 11 ਵਜੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੇ ਭੰਡਾਰੇ ਦੀ ਸ਼ੁਰੂਆਤ ਹੋਈ।
ਪੰਡਾਲੇ ’ਚ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਸੀ ਸਾਧ-ਸੰਗਤ ਦਾ ਠਾਠਾਂ ਮਾਰਦ ਇਕੱਠ ਹੀ ਨਜ਼ਰ ਆ ਰਿਹਾ ਸੀ।
ਇਸ ਮੌਕੇ ’ਤੇ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਾਰਾ’ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ ਵੱਖ ਭਗਤੀ ਮਈ ਭਜਨਾਂ ਨਾਲ ਸਮਾਂ ਬੰਨ੍ਹੀ ਰੱਖਿਆ। ਇਸ ਤੋਂ ਬਾਅਦ ਪੰਡਾਲਾਂ ’ਚ ਲਾਈਆਂ ਗਈਆਂ ਵੱਡੀਆਂ ਵੱਡੀਆਂ ਸਕਰੀਨਾਂ ਦੇ ਜ਼ਰੀਏ ਪੂਜਨੀਕ ਗੁਰੁ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਸਾਧ-ਸੰਗਤ ਨੇ ਸਰਵਣ ਕੀਤੇ। ਪਵਿੱਤਰ ਬਚਨਾਂ ’ਚ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਲੋੜਵੰਦਾਂ ਦੀ ਮੱਦਦ ਕਰਨ ਅਤੇ ਸਮਾਜ ਦੇ ਸਾਰੇ ਵਰਗਾਂ ’ਚੋਂ ਨਸ਼ਾ ਤੇ ਬੁਰਾਈਆਂ ਖਿਲਾਫ਼ ਇੱਕਜੁਟ ਹੋ ਕੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ।
ਉਪਰੰਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 162 ਕਾਰਜਾਂ ਦੀ ਕੜੀ ’ਚ ਆਸ਼ਿਆਨਾ ਮੁਹਿੰਮ ਦੇ ਤਹਿਤ ਇੱਕ ਡਾਕਿਊਮੈਂਟਰੀ ਦਿਖਾਈ ਗਈ। ਇਸ ਦੌਰਾਨ ਪੂਜਨੀਕ ਗੁਰੂ ਜੀ ਦੁਆਰਾ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਗਾਏ ਗਏ ਦੋ ਸ਼ਬਦ ‘ਜਾਗੋ ਦੁਨੀਆਂ ਦੇ ਲੋਕੋ’ ਤੇ ‘ਆਸ਼ੀਰਵਾਦ ਮਾਓਂ ਕਾ’ ਵੀ ਚਲਾਏ ਗਏ। ਇਨ੍ਹਾਂ ਭਜਨਾਂ ਦੇ ਜ਼ਰੀਏ ਪੂਜਨੀਕ ਗੁਰੂ ਜੀ ਨੇ ਸਮਾਜ ’ਚ ਨਸ਼ੇ ਦੇ ਦੈਂਤ ਨੂੰ ਸਮਾਜ ਵਿੱਚੋਂ ਖਤਮ ਕਰਨ ਦਾ ਸੱਦਾ ਦਿੱਤਾ ਹੈ। ਭੰਡਾਰੇ ਦੀ ਸਮਾਪਤੀ ’ਤੇ ਸਾਧ-ਸੰਗਤ ਨੂੰ ਕੁਝ ਮਿੰਟ ’ਚ ਹੀ ਲੰਗਰ ਭੋਜਨ ਛਕਾ ਦਿੱਤਾ ਗਿਆ।
Also Read : Welfare Work: ਸਾਧ-ਸੰਗਤ ਨੇ ਗੂੰਗੀ-ਬੋਲੀ ਵਿਧਵਾ ਨੂੰ ਬਣਾ ਕੇ ਦਿੱਤਾ ਪੱਕਾ ਆਸ਼ਿਆਨਾ