Naam Charcha: (ਸੁਸ਼ੀਲ ਕੁਮਾਰ) ਭਾਦਸੋਂ। ਪਵਿੱਤਰ ਗੁਰਗੱਦੀ ਮਹੀਨੇ ਦੀ ਖੁਸ਼ੀ ’ਚ ਬਲਾਕ ਭਾਦਸੋਂ ਅਤੇ ਬਲਾਕ ਮੱਲੇਵਾਲ ਭਾਈਆਂ ਦੀ ਸਾਂਝੀ ਨਾਮ ਚਰਚਾ ਬੜੀ ਸ਼ਰਧਾ ਭਾਵਨਾ ਨਾਲ ਪਿੰਡ ਭੋੜੇ ਵਿਖੇ ਹੋਈ। ਇਸ ਨਾਮ ਚਰਚਾ ਦੌਰਾਨ ਪ੍ਰੇਮੀ ਸੇਵਕ ਪਵਨ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਤੇ ਪਵਿੱਤਰ ਗ੍ਰੰਥਾਂ ਵਿੱਚੋਂ ਵਿਆਖਿਆ ਕੀਤੀ।
ਇਹ ਵੀ ਪੜ੍ਹੋ: GST News: ਜੀਐਸਟੀ ਸੁਧਾਰ ਲਾਗੂ ਹੋਣ ਤੋਂ ਪਹਿਲਾਂ ਪੀਯੂਸ਼ ਗੋਇਲ ਨੇ ਇੰਡਸਟਰੀ ਨੂੰ ਕੀਤੀ ਇਹ ਅਪੀਲ, ਜਾਣੋ…
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਵਿਜੈ ਇੰਸਾਂ, ਕੁਲਦੀਪ ਇੰਸਾਂ ਨਾਭਾ ਨੇ ਦੋਵਾਂ ਬਲਾਕਾਂ ਦੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਗੁਰਗੱਦੀ ਮਹੀਨੇ ਦੀ ਸਾਧ-ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦੇ ਕੰਮਾਂ ਲਈ ਅਤੇ ਇਹਨਾਂ ਕਾਰਜਾਂ ਨੂੰ ਹੋਰ ਵੱਧ-ਚੜ੍ਹ ਕੇ ਕਰਨ ਲਈ ਪ੍ਰੇਰਿਤ ਕੀਤਾ। ਇਸ ਨਾਮ ਚਰਚਾ ਦੌਰਾਨ ਬਲਾਕ ਭਾਦਸੋਂ ਦੇ ਪ੍ਰੇਮੀ ਸੇਵਕ ਗੁਰਜੰਟ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਘਰ-ਘਰ ਸੱਚ ਕਹੂੰ ਅਤੇ ਸੱਚੀ ਸ਼ਿਕਸ਼ਾ ਲਗਾਉਣ ਲਈ ਵੀ ਬੇਨਤੀ ਕੀਤੀ।