England News: ਸਾਧ-ਸੰਗਤ ਨੇ 660 ਪੌਦੇ ਲਾ ਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ
England News: ਲੰਦਨ (ਇੰਗਲੈਂਡ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਕੁਦਰਤ ਨੂੰ ਸਵੱਛ ਵਾਤਾਵਰਨ ਦੀ ਸੌਗਾਤ ਦੇਣ ਲਈ ਵੱਡੀ ਗਿਣਤੀ ਵਿਚ ਪੌਦੇ ਲਾਏ ਗਏ।
ਇਸ ਮੌਕੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਧ-ਸੰਗਤ ਵੱਲੋਂ ਹੈਨੌਲਟ ਰੀਕਿ੍ਰਏਸਨ ਗਰਾਊਂਡ ਇਲਫੋਰਡ ਲੰਡਨ ਇੰਗਲੈਂਡ ਵਿਖੇ 660 ਪੌਦੇ ਲਾਏ ਗਏ। ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ 13 ਸੇਵਾਦਾਰਾਂ ਦੇ ਨਾਲ ਮੂਲ ਨਾਗਰਿਕਾਂ ਨੇ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਦਿੱਤੀਆਂ। England News
Read Also : Dera Sacha Sauda: ਬੇਪਰਵਾਹ ਜੀ ਦੇ ਇਲਾਹੀ ਬਚਨ : ਇਹ ਡੇਰਾ ਕਿਸੇ ਚੰਦੇ, ਫੰਡ ਜਾਂ ਧੋਖੇ ਦੀ ਦੌਲਤ ਨਾਲ ਨਹੀਂ ਬਣਿਆ
ਇਸ ਮੌਕੇ ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਜਾਣਕਾਰੀ ਦਿੱਤੀ। ਇਸ ਮੌਕੇ ਕੌਂਸਲ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਪੌਦੇ ਲਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਲੰਦਨ ਦੀ ਸਾਧ-ਸੰਗਤ ਵੱਲੋਂ ਰੈਵਨੋਰ ਪਾਰਕ, ਗਰੀਨਫੋਰਡ, ਲੰਦਨ ਵਿਖੇ 1160 ਬੂਟੇ ਲਾਏ ਗਏ ਸਨ। England News