ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਡੇਰਾ ਸੱਚਾ ਸੌਦ...

    ਡੇਰਾ ਸੱਚਾ ਸੌਦਾ ਸੇਵਾਦਾਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ

    ਪਰਿਵਾਰ ਵਾਲਿਆਂ ਨੇ ਕੀਤਾ ਸੇਵਾਦਾਰਾਂ ਦਾ ਕੀਤਾ ਧੰਨਵਾਦ

    ਦਿੜ੍ਹਬਾ ਮੰਡੀ (ਪਰਵੀਨ ਗਰਗ )। ਬੀਤੇ ਦਿਨ ਦਿੜਬਾ ਦੇ ਬਾਜ਼ਾਰ ਅੰਦਰ ਬਰਸਾਤ ਦੇ ਪਾਣੀ ਵਿੱਚ ਭਿੱਜ ਰਹੀ ਇੱਕ ਮੰਦਬੁੱਧੀ ਔਰਤ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਉਸ ਦੀ ਸੰਭਾਲ ਕਰ ਕੇ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਲੱਭ ਕੇ ਉਨ੍ਹਾਂ ਨੂੰ ਸੌਂਪਿਆ। ਬੀਤੇ ਦਿਨ ਦਿੜਬਾ ਦੇ ਬਾਜ਼ਾਰ ਅੰਦਰ ਇਕ ਮਾਨਸਿਕ ਪ੍ਰੇਸ਼ਾਨ ਔਰਤ ਬਰਸਾਤ ਦੇ ਪਾਣੀ ਵਿੱਚ ਲੋਟਣੀਆਂ ਖਾ ਰਹੀ ਸੀ ਲੋਕ ਖੜ ਖੜ ਕੇ ਤੱਕ ਰਹੇ ਸਨ। ਸੜਕ ’ਤੇ ਆਓਣ ਜਾਣ ਵਾਲੇ ਵਹੀਕਲ ਉਸ ਨੂੰ ਬਚਾ ਕੇ ਬੜੀ ਮੁਸ਼ਕਿਲ ਨਾਲ ਲੰਘ ਰਹੇ ਸਨ।

    ਕਿਸੇ ਦੀ ਵੀ ਹਿੰਮਤ ਨਹੀਂ ਪਈ ਕਿ ਉਸ ਭੈਣ ਨੂੰ ਇਕ ਪਾਸੇ ਲਿਆ ਕੇ ਬਿਠਾ ਲਏ। ਸਤਪਾਲ ਟੋਨੀ ਨੇ ਇਸ ਦੀ ਸੂਚਨਾ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਨੂੰ ਦਿੱਤੀ 25 ਮੈਂਬਰ ਪ੍ਰੇਮ ਸਿੰਘ ਇੰਸਾਂ ਦੀ ਅਗਵਾਈ ਵਿਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਮੈਂਬਰ ਅਤੇ ਸੁਜਾਨ ਭੈਣਾਂ ਮਨਜੀਤ ਕੌਰ ਇੰਸਾ, ਚੰਚਲ ਇੰਸਾਂ, ਸੁਨੀਤਾ ਇੰਸਾਂ, ਜੋਤੀ ਇੰਸਾਂ ਅਤੇ ਸ਼ਿੰਦਰ ਕੌਰ ਇੰਸਾਂ ਨੇ ਇਸ ਭੈਣ ਨੂੰ ਆਪਣੇ ਨਾਲ ਲਜਾ ਕੇ ਉਸਦੀ ਕੱਪੜੇ ਬਦਲ ਕੇ ਅਤੇ ਖਾਣਾ ਖਵਾ ਕਿ ਉਸ ਦੀ ਸਾਂਭ-ਸੰਭਾਲ ਕੀਤੀ।

    ਇਹ ਭੈਣ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ, ਜਿਸ ’ਤੇ ਜ਼ਿੰਮੇਵਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਸੁਨੇਹਾ ਛੱਡ ਕੇ ਉਸ ਦੇ ਪਰਿਵਾਰ ਤੱਕ ਪਹੁੰਚ ਕੀਤੀ। ਜਿਸ ਨਾਲ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਅਤੇ ਧੀ ਪਰਵਿੰਦਰ ਕੌਰ ਲੈਣ ਲਈ ਪਹੁੰਚੇ। ਉਨ੍ਹਾਂ ਦਸਿਆ ਕਿ ਉਹ ਪਿੰਡ ਦੁਗਾਲ (ਜਿਲ੍ਹਾ ਪਟਿਆਲਾ) ਦੇ ਵਸਨੀਕ ਹਨ। ਉਨ੍ਹਾਂ ਦੀ ਮਾਤਾ ਪਰਮਜੀਤ ਕੌਰ ਮਾਨਸਿਕ ਤੌਰ ’ਤੇ ਬੀਮਾਰ ਹੈ। ਉਹ ਸਵੇਰੇ ਘਰੋਂ ਚਲੇ ਗਏ ਸਨ। ਉਹ ਉਦੋਂ ਤੋਂ ਹੀ ਉਨ੍ਹਾਂ ਦੀ ਭਾਲ ’ਚ ਲੱਗੇ ਹੋਏ ਸਨ। ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਤਾਂ ਉਹ ਹੁਣ ਲੈਣ ਲਈ ਪਹੁੰਚੇ ਹਨ। ਡੇਰਾ ਸੱਚਾ ਸੌਦਾ ਦੀ ਸੰਗਤ ਨੇ ਉਨ੍ਹਾਂ ਦੇ ਸਪੁਰਦ ਕਰ ਦਿੱਤਾ।

    ਪਰਿਵਾਰ ਵੱਲੋਂ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ 25 ਮੈਬਰ ਪ੍ਰੇਮ ਸਿੰਘ ਇੰਸਾਂ ਨੇ ਦੱਸਿਆ ਕਿ ਇਹ ਮਾਨਵਤਾ ਭਲਾਈ ਦੇ ਕੰਮਾਂ ਦੀ ਸਿੱਖਿਆ ਉਨ੍ਹਾਂ ਨੂੰ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਵੱਲੋਂ ਦਿੱਤੀ ਗਈ ਹੈ ਜੋ ਕਿ ਅੱਜ ਇਕ ਪਰਵਾਰ ਤੋਂ ਵਿਛੜਿਆ ਇੱਕ ਮੈਂਬਰ ਪਰਿਵਾਰ ਨਾਲ ਮਿਲਾਉਣ ਵਿੱਚ ਸਫਲ ਸਿੱਧ ਹੋਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਵੀ 24 ਮਾਨਸਿਕ ਰੋਗੀ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਪੋਹਚਾ ਚੁੱਕੇ ਹਾਂ ਜਿਨ੍ਹਾਂ ਵਿਚ ਕਈ ਵਿਅਕਤੀ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਦੇ ਵੀ ਸਨ। ਇਸ ਮੌਕੇ ਪੱਤਰਕਾਰ ਅਤੇ ਸਮਾਜ ਸੇਵਕ ਰਣਜੀਤ ਸਿੰਘ ਸੀਤਲ, ਸੁਖਵਿੰਦਰ ਵਿਰਕ, ਆਮ ਆਦਮੀ ਪਾਰਟੀ ਦੇ ਆਗੂ ਸਿਮਰਨ ਸਿੰਘ, 15 ਮੈਂਬਰ ਮਲਕੀਤ ਸਿੰਘ ਇੰਸਾਂ, ਬਿੰਦਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ, ਸਤਪਾਲ ਟੋਨੀ ਇੰਸਾਂ ਅਤੇ ਬਲਾਕ ਭੰਗੀਦਾਸ ਕਰਨੈਲ ਸਿੰਘ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here