ਸੇਵਾਦਾਰਾਂ ਨੇ ਬਰਮਿੰਘਮ ’ਚ ਚਲਾਇਆ ਸਫਾਈ ਅਭਿਆਨ

Walfare Work
ਸੇਵਾਦਾਰਾਂ ਨੇ ਬਰਮਿੰਘਮ ’ਚ ਚਲਾਇਆ ਸਫਾਈ ਅਭਿਆਨ

ਬਰਮਿੰਘਮ (ਇੰਗਲੈਂਡ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਡੇਰਾ ਸੱਚਾ ਸੌਦਾ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ਼ ‘ਹੋ ਪ੍ਰਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਤਹਿਤ ਸਫਾਈ ਅਭਿਆਨ ਚਲਾਇਆ ਗਿਆ। ਬਰਮਿੰੰਘਮ ’ਚ ਰਹਿ ਰਹੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੇ ਸੇਵਾਦਾਰਾਂ ਨੇ ਉੱਥੋਂ ਦੇ ਮੂਲ ਨਾਗਰਿਕਾਂ ਨਾਲ ਮਿਲਕੇ ਸਫਾਈ ਕੀਤੀ। ਸੇਵਾਦਾਰਾਂ ਦੀ ਇਸ ਸੇਵਾ ਭਾਵਨਾ ਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ।

Read This : Lambi News: ਜਿਨ੍ਹਾਂ ਦਾ ਮਹਿੰਗੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਮਾਨ ਨਹੀਂ ਡੋਲਦਾ, ਹੁੰਦੀ ਐ ਜ਼ਮਾਨੇ ’ਚ ਚਰਚਾ

ਸੇਵਾਦਾਰਾਂ ਨੇ ਇਸ ਮੌਕੇ ’ਤੇ ਕਰੀਬ 20 ਵੱਡੇ ਬੈਗ ਕੂੜਾ ਇੱਕਠਾ ਕੀਤਾ। ਸੇਵਾ ਕਾਰਜ਼ ’ਚ ਲੱਗੇ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਦਾ ਅਨੁਸਰਨ ਕਰਦੇ ਹੋਏ ਹਜ਼ਾਰਾਂ ਕਿਲੋਮੀਟਰ ਦੂਰ ਵਿਦੇਸ਼ਾਂ ’ਚ ਰਹਿੰਦੇ ਹੋਏ ਵੀ ਮਾਨਵਤਾ ਭਲਾਈ ਦੇ ਕਾਰਜ਼ ਕਰ ਰਹੇ ਹਨ। ਜ਼ਰੂਰਤਮੰਦਾਂ ਲਈ ਖੂਨਦਾਨ ਕਰਦੇ ਹਨ। ਵਾਤਾਵਰਨ ਲਈ ਪੌਧੇ ਲਾਉਂਦੇ ਹਨ, ਉਨ੍ਹਾਂ ਦੀ ਸੰਭਾਲ ਕਰਦੇ ਹਨ ਤੇ ਸਫਾਈ ਅਭਿਆਨ ਵੀ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇਕ ਕੰਮਾਂ ’ਚ ਬਰਮਿੰਘਮ ਦੇ ਮੂਲ ਨਾਗਰਿਕਾਂ ਦਾ ਵੀ ਉਨ੍ਹਾਂ ਨੂੰ ਸਹਿਯੋਗ ਮਿਲ ਰਿਹਾ ਹੈ। Walfare Work