ਸੰਤ ਬਿਨਾ ਅਹਿਸਾਨ ਜਤਾਏ ਕਰਦੇ ਹਨ ਸਭਦਾ ਭਲਾ : ਪੂਜਨੀਕ ਗੁਰੂ ਜੀ
ਰੂਹਾਨੀ ਮਜਲਸ : ਚਚੀਆ ਨਗਰੀ ਸਥਿੱਤ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਵਿਖੇ ਪੂਜਨੀਕ ਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਬਚਨਾਂ ਨਾਲ ਸਾਧ-ਸੰਗਤ ਨੂੰ ਕੀਤਾ ਨਿਹਾਲ
ਚਚੀਆ ਨਗਰੀ (ਸੱਚ ਕਹੂੰ ਨਿਊਜ਼) । ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਮੌਜ਼ੂਦ ਹੈ, ਪਰ ਹਰ ਜਗ੍ਹਾ ਹੁੰਦੇ ਹੋਏ ਵੀ ਉਹ ਸਾਡੇ ਸਭ ਦੇ ਅੰਦਰ ਮੌਜ਼ੂਦ ਹੈ ਸਾਰੇ ਧਰਮਾਂ ‘ਚ ਇਹੀ ਲਿਖਿਆ ਹੈ ਕਿ ਓਮ, ਅੱਲ੍ਹਾ, ਵਾਹਿਗੁਰੂ, ਗੌਡ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹਰ ਜਗ੍ਹਾ ਰਹਿੰਦਾ ਹੈ, ਪਰ ਸੋਚਣ ਵਾਲੀ ਗੱਲ ਹੈ ।
ਜੇਕਰ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਤਾਂ ਇੰਨੇ ਵੱਡੇ ਸਰੀਰ ‘ਚ ਉਹ ਕਿਉਂ ਨਹੀਂ ਹੈ ਪਰ ਸੌ ਫੀਸਦੀ ਸੱਚ ਇਹੀ ਹੈ ਕਿ ਅਸੀਂ ਉਸ ਨੂੰ ਬਾਹਰ ਨਹੀਂ, ਆਪਣੇ ਅੰਦਰ ਵੇਖਣਾ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਚਚੀਆ ਨਗਰੀ ਸਥਿੱਤ ਡੇਰਾ ਸੱਚਾ ਸੌਦਾ ਦੇ ਆਸ਼ਰਮ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਵਿਖੇ ਸ਼ਨਿੱਚਰਵਾਰ ਸਵੇਰੇ ਰੂਹਾਨੀ ਮਜਲਸ ਦੌਰਾਨ ਫ਼ਰਮਾਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਸਾਡੇ ਸਭ ਦੇ ਅੰਦਰ ਹੈ ਪਰ ਉਸ ਨੂੰ ਦੇਖਣ ਲਈ ਅੱਖਾਂ ਨੂੰ ਕਾਬਲ ਬਣਾਉਣਾ ਪੈਂਦਾ ਹੈ ਪਰ ਅੱਖਾਂ ਸਾਰਾ ਦਿਨ ਫਾਨੀ ਦੁਨੀਆ ਵੇਖਦੀਆਂ ਹਨ ।
ਜੋ ਦਿਸਦਾ ਹੈ, ਨਜ਼ਰ ਆਉਂਦਾ ਹੈ, ਉਸ ‘ਚ ਬਦਲਾਅ ਨਿਸ਼ਚਿਤ ਹੈ ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜ਼ੂਦ ਉਸ ‘ਚ ਬਦਲਾਅ ਆਵੇਗਾ ਹੀ ਆਵੇਗਾ ਪਰ ਇਨ੍ਹਾਂ ਅੱਖਾਂ ਨੂੰ ਦੁਨੀਆਦਾਰੀ ਵੱਲੋਂ ਹਟਾ ਕੇ ਰਾਮ-ਨਾਮ ਵੱਲ ਲਾ ਲਓ ਤਾਂ ਇਹ ਅੰਦਰ ਖੁੱਲ੍ਹਦੀ ਹੈ ਤੇ ਤੁਹਾਨੂੰ ਉਹ ਵਿਖਾਉਂਦੀ ਹੈ ਜਿਸ ‘ਚ ਕੋਈ ਬਦਲਾਅ ਨਹੀਂ ਆਉਂਦਾ ਇਸ ਦੇ ਲਈ ਅਭਿਆਸ ਜ਼ਰੂਰੀ ਹੈ ਕੋਈ ਵੀ ਕੰਮ ਬਿਨਾ ਅਭਿਆਸ ਦੇ ਸਹੀ ਤਰੀਕੇ ਨਾਲ ਨਹੀਂ ਕਰ ਸਕੋਗੇ ਵਪਾਰ, ਸਿੱਖਿਆ, ਖੇਤੀ ਤੇ ਘਰ ਦੇ ਕੰਮਾਂ ਨੂੰ ਸਿੱਖਣ ਤੋਂ ਬਾਅਦ ਉਸ ‘ਤੇ ਅਭਿਆਸ ਕਰਨ ਤੋਂ ਬਾਅਦ ਹੀ ਉਹ ਫਲਦਾ-ਫੁਲਦਾ ਹੈ ।
ਉਸੇ ਤਰ੍ਹਾਂ ਅੰਦਰੂਨੀ ਅੱਖਾਂ ਨਾਲ ਦੇਖਣ ਲਈ ਰਾਮ-ਨਾਮ ਦਾ ਅਭਿਆਸ ਜ਼ਰੂਰੀ ਹੈ ਇੱਧਰ ਸਿਰਫ਼ ਗੁਰੂ, ਸੰਤ ਪੀਰ-ਫ਼ਕੀਰ ਹੁੰਦਾ ਹੈ ਤੇ ਕੋਈ ਗੁਰੂ ਨਹੀਂ ਹੋ ਸਕਦਾ ਹੈ ਬਾਕੀ ਕੰਮਾਂ ‘ਚ ਤੁਹਾਡੇ ਅਨੇਕ ਉਸਤਾਦ ਹੋ ਸਕਦੇ ਹਨ, ਪਰ ਇੱਧਰ ਸੰਤ, ਪੀਰ ਫ਼ੀਕਰ ਹੀ ਸਿਖਾਉਂਦੇ ਹਨ ਕਿ ਕਿਸ ਤਰ੍ਹਾਂ ਤੁਸੀਂ ਦੁਨੀਆਦਾਰੀ ‘ਚ ਰਹਿੰਦੇ ਹੋਏ ਪਰਮਾਤਮਾ ਦੀ ਕ੍ਰਿਪਾ ਦ੍ਰਿਸ਼ਟੀ ਦੇ ਕਾਬਲ ਬਣ ਸਕਦੇ ਹੋ ਪਰ ਇਹ ਉਦੋਂ ਸੰਭਵ ਹੈ ਜਦੋਂ ਤੁਸੀਂ ਪੀਰ-ਫ਼ਕੀਰ ਦੀ ਗੱਲ ਨੂੰ ਮੰਨੋ ਕਦੇ ਵੀ ਸੰਤ, ਪੀਰ-ਫ਼ਕੀਰ ਕਿਸੇ ਦਾ ਬੁਰਾ ਨਹੀਂ ਸੋਚਦੇ, ਬੁਰਾ ਨਹੀਂ ਕਰਦੇ, ਕਈ ਵਾਰ ਪੀਰ-ਫ਼ਕੀਰ ਦੀ ਗੱਲ ਆਦਮੀ ਨੂੰ ਗਲਤ ਲੱਗਦੀ ਹੈ ।
ਪਰ ਇਹ ਤਾਂ ਸੰਤ, ਪੀਰ-ਫ਼ਕੀਰ ਜਾਣਦੇ ਹਨ ਜਾਂ ਪਰਮਾਤਮਾ ਜਾਣਦਾ ਹੈ ਇਨਸਾਨ ਨੂੰ ਉਸਦੇ ਬਾਰੇ ਕੁਝ ਪਤਾ ਨਹੀਂ ਹੁੰਦਾ ਕਈ ਵਾਰ ਸੰਤ, ਪੀਰ-ਫ਼ਕੀਰ ਅਜਿਹੀ ਖੇਡ ਰਚ ਦਿੰਦੇ ਹਨ, ਆਪਦੇ ਮੁਰੀਦ ਨੂੰ, ਆਪਣੇ ਸ਼ਿਸ਼ਾਂ ਨੂੰ ਭਿਆਨਕ ਕਰਮਾਂ ਤੋਂ ਬਚਾਉਣ ਲਈ ਜੋ ਜ਼ਾਹਿਰਾ ਤੌਰ ‘ਤੇ ਦਿਸਣ ‘ਚ ਬਹੁਤ ਅਜੀਬ ਜਿਹਾ ਲੱਗਦਾ ਹੈ, ਸੁਣਨ ‘ਚ ਅਜੀਬ ਲੱਗਦਾ ਹੈ ਤੁਹਾਨੂੰ ਅਨੇਕ ਚੀਜ਼ਾਂ ਬਹੁਤ ਸੁੰਦਰ ਲੱਗਦੀਆਂ ਹਨ, ਚੰਗੀ ਲੱਗਦੀਆਂ ਹਨ ਪਰ ਸੰਤ ਰੋਕ ਦਿੰਦੇ ਹਨ ਤਾਂ ਉਹ ਤੁਹਾਨੂੰ ਹਜ਼ਮ ਨਹੀਂ ਹੁੰਦਾ ਹੈ, ਤੁਸੀਂ ਆਪਸ ‘ਚ ਬੈਠ ਕੇ ਇਸਦੀ ਚਰਚਾ ਕਰਦੇ ਹੋ ਸੰਤ ਪੀਰ-ਫ਼ਕੀਰ ਦੀਆਂ ਅੱਖਾਂ ਹਨ ਜੋ ਇਹ ਜਾਣਦੇ ਹਨ ।
ਕਿ ਇਹ ਵਸਤੂ ਆਉਣ ਵਾਲੇ ਸਮੇਂ ‘ਚ ਤੁਹਾਡੇ ਲਈ ਕਿੰਨੀ ਭਿਆਨਕ ਨੁਕਸਾਨਦਾਇਕ ਹੋ ਸਕਦੀ ਹੈ ਪੀਰ-ਫ਼ਕੀਰ ਕਿਸੇ ਦਾ ਨੁਕਸਾਨ ਕਰੇਗਾ ਤਾਂ ਉਸ ਨੂੰ ਕੀ ਮਿਲਣ ਵਾਲਾ ਹੈ ਭਲਾ ਕਰੇਗਾ ਤਾਂ ਵੀ ਕੁਝ ਮਿਲਣਾ ਨਹੀਂ, ਬਾਹਰੋਂ ਤਾਂ ਪਰ ਮਾਤਾ-ਪਿਤਾ ਦੇ ਆਪਣੇ ਪ੍ਰਤੀ ਫ਼ਰਜ਼ ਦੀ ਤਰ੍ਹਾਂ ਸੰਤਾਂ ਦਾ ਕਰਤੱਬ ਹੁੰਦਾ ਹੈ ਪੂਰੀ ਸ੍ਰਿਸ਼ਟੀ ਸਮਾਜ ਨੂੰ ਕੁੱਲ ਮਾਲਕ ਰਾਮ-ਨਾਮ ਨਾਲ ਜੋੜਨਾ ਤੇ ਭਟਕੀ ਹੋਈ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣਾ ਇਨਸਾਨ ਦੀ ਜ਼ਿੰਦਗੀ ‘ਚ ਦੁੱਖ-ਦਰਦ ਨਾ ਆਵੇ, ਪਹਾੜ ਵਰਗੇ ਭਿਆਨਕ ਕਰਮ ਉਸ ਨੂੰ ਨਾ ਭੁਗਤਣੇ ਪੈਣ, ਉਨ੍ਹਾਂ ਤੋਂ ਬਚਣ ਲਈ ਹਰ ਕਦਮ ਚੁੱਕਣ ਹਰ ਕੋਸ਼ਿਸ਼ ਕਰਨੀ, ਇਹ ਸੰਤਾਂ ਦਾ ਕੰਮ ਹੁੰਦਾ ਹੈ ਸੰਤ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦੇ, ਸਭ ਨੂੰ ਇੱਕੋ ਜਿਹਾ ਗਿਆਨ, ਨਾਮ ਤੇ ਇੱਕ ਵਰਗੀ ਸੇਵਾ ਬਖਸ਼ਦੇ ਹਨ ਇਹ ਨਿਰਭਰ ਇਨਸਾਨ ‘ਤੇ ਕਰਦਾ ਹੈ ਕਿ ਉਹ ਕਿੰਨਾ ਸਿਮਰਨ ਕਰਦਾ ਹੈ ।
ਕਿੰਨੀ ਲਗਨ ਨਾਲ ਸੇਵਾ ਕਰਦਾ ਹੈ ਕਿਹੋ ਜਿਹਾ ਕਰਮ ਕਰਦਾ ਹੈ ਸੰਤ ਸਭ ਦਾ ਭਲਾ ਹੀ ਸੋਚਦੇ ਹਨ ਸਭ ਦਾ ਭਲਾ ਹੀ ਕਰਦੇ ਹਨ ਪਰ ਉਹ ਬਿਨਾ ਅਹਿਸਾਨ ਪ੍ਰਗਟਾਏ ਤੋਂ ਸਭ ਦਾ ਭਲਾ ਕਰਦੇ ਚਲੇ ਜਾਂਦੇ ਹਨ ਇੱਕ ਸੰਤ ਹੁੰਦਾ ਹੈ ਜੋ ਬੁਰਾਈ ਭੁੱਲ ਜਾਂਦਾ ਹੈ, ਤੁਹਾਡੇ ਪਾਪ ਕਰਮਾਂ ਨੂੰ ਭੁਲਾ ਦਿੰਦਾ ਹੈ ਤੇ ਨੇਕੀ ਨੂੰ ਗਿਣਾਉਂਦੇ ਰਹਿੰਦਾ ਹੈ ਇਹ ਫਰਕ ਹੁੰਦਾ ਹੈ ਇਨਸਾਨ ਤੇ ਦੁਨੀਆਦਾਰੀ ਦੇ ਇਨਸਾਨ ‘ਚ ਤੇ ਕੋਈ ਵੱਖ ਤੋਂ ਪਰੇਸ਼ਾਨੀਆਂ ਨਹੀਂ ਹੁੰਦੀਆਂ ਪਰ ਹਾਂ, ਜਿਸ ਦੀਆਂ ਅੱਖਾਂ ਬਣ ਜਾਣ ਉਸਨੂੰ ਬਹੁਤ ਕੁਝ ਨਜ਼ਰ ਆਉਂਦਾ ਹੈ ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਜਿਹੋ ਜਿਹਾ ਖੁਦ ਹੁੰਦਾ ਹੈ ਉਹੋ ਜਿਹਾ ਸਾਹਮਣੇ ਵਾਲੇ ਨੂੰ ਉਸੇ ਤਰਾਜੂ ‘ਚ ਤੋਲਦਾ ਹੈ ਇਹ ਪੱਕਾ ਹੈ ਦੁਨੀਆ ਕਿਹੋ ਜਿਹੀ ਹੈ, ਕੌਣ ਕਿਹੋ ਜਿਹਾ ਹੈ, ਕੌਣ ਕੀ ਕਰਦਾ ਹੈ, ਤੁਸੀਂ ਇਸ ‘ਤੇ ਨਜ਼ਰ ਰੱਖਣ ਦੀ ਬਜਾਇ ਆਪਣੇ ਕੰਮ ਨੂੰ ਵੇਖੋ ਕਿ ਤੁਸੀਂ ਕੀ ਕਰਦੇ ਹੋ, ਕਿਹੋ ਜਿਹੇ ਕਰਮ ਕਰਦੇ ਹੋ ਸਿਰਫ ਪੰਜ ਮਿੰਟ ਬੈਠ ਕੇ ਆਪਣਾ ਮੁਲਾਂਕਣ ਕਰੋ ਤੇ ਸੋਚਿਆ ਕਰੋ ਕਿ ਤੁਹਾਡੇ ‘ਚ ਕੀ ਬੁਰਾਈਆਂ ਹਨ ਜਿਸ ‘ਤੇ ਵਿਚਾਰ ਕਰਨ ਤੋਂ ਬਾਅਦ ਬੁਰਾਈਆਂ ਨੂੰ ਛੱਡਣ ਦੀ ਕੋਸ਼ਿਸ਼ ਕਰੋ ਜੋ ਸਿਰਫ ਰਾਮ-ਨਾਮ ਨਾਲ ਹੀ ਸੰਭਵ ਹੈ ਸੰਤ, ਪੀਰ ਫ਼ਕੀਰ-ਪਰਮਾਤਮਾ ਹੀ ਸਭ ਦੀਆਂ ਆਦਤਾਂ ਨੂੰ ਬਦਲ ਸਕਦੇ ਹਨ ਹੋਰ ਕੋਈ ਨਹੀਂ, ਮਨ ਮਾਇਆ ‘ਚ ਉਲਝੇ ਲੋਕ ਆਦਤਾਂ ਨਹੀਂ ਬਦਲ ਸਕਦੇ ।
ਇਨਸਾਨ ਦੀ ਆਦਤ ‘ਚ ਸ਼ਾਮਲ ਚੁਗਲੀ-ਨਿੰਦਾ ‘ਚ ਕਿਹੜਾ ਵਿਟਾਮਿਨ ਤੇ ਕਿਹੜਾ ਟਾਨਿਕ ਮਿਲਦਾ ਹੈ, ਕਿਹੜਾ ਗਿਆਨ ਵਧਦਾ ਹੁੰਦਾ ਹੈ ਪਰ ਤੁਹਾਨੂੰ ਪਸੰਦ ਨਹੀਂ ਕਿਸੇ ਬਾਰੇ ਵਾਹ-ਵਾਹੀ ਕਰਨੀ ਇਸ ਦੌਰਾਨ ਤੁਸੀਂ ਉਸਦੀ ਚੁਗਲੀ ਨਹੀਂ ਕਰ ਰਹੇ, ਉਸਦੇ ਐਬ ਗੁਨਾਹ ਨੂੰ ਗਿਣ ਨਹੀਂ ਰਹੇ ਸਗੋਂ ਉਸਦੇ ਪਾਪਾਂ ਨੂੰ ਧੋ ਰਹੇ ਹੋ । ਉਸਦੇ ਪਾਪ ਤੁਹਾਡੇ ਕੋਲ ਆ ਜਾਂਦੇ ਹਨ ਨਾ ਕਰਿਆ ਕਰੋ ਅਜਿਹਾ, ਕੁਝ ਨਹੀਂ ਮਿਲਦਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੀ ਆਉਣ ਵਾਲੀ ਕਾਮੇਡੀ ਫਿਲਮ ‘ਜੱਟੂ ਇੰਜੀਨੀਅਰ’ ਫਿਲਮ ‘ਚ ਇਸ ਸਬੰਧੀ ਪੂਰਾ ਵਿਸਥਾਰ ਨਾਲ ਦੱਸਿਆ ਗਿਆ ਤੇ ਇਸਦਾ ਨਤੀਜਾ ਕੀ ਨਿਕਲਦਾ ਹੈ, ਉਸ ਬਾਰੇ ਵੀ ਦੱਸਿਆ ਗਿਆ ਹੈ ।
ਮੈਡੀਕਲ ਕੈਂਪ ‘ਚ ਹਜ਼ਾਰਾਂ ਵਿਅਕਤੀਆਂ ਨੇ ਲਿਆ ਲਾਹਾ
ਚਚੀਆ ਨਗਰੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਚਚੀਆ ਨਗਰੀ ਸਥਿੱਤ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਵਿਖੇ ਰੂਹਾਨੀ ਸਤਿਸੰਗ ਫ਼ਰਮਾਉਣਗੇ ਰੂਹਾਨੀ ਸਤਿਸੰਗ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਧੌਲਾਧਾਰ ਦੀਆਂ ਪਹਾੜੀਆਂ ਦਰਮਿਆਨ ਸਥਿੱਤ ਇਹ ਆਸ਼ਰਮ ਬੇਹੱਦ ਹੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਰੂਹਾਨੀ ਸਤਿਸੰਗ ਦੇ ਮੱਦੇਨਜ਼ਰ ਆਸ਼ਰਮ ‘ਚ ਚਾਰੇ ਪਾਸੇ ਚਹਿਲ-ਪਹਿਲ ਹੈ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨਾਮ ਸ਼ਬਦ ਦੀ ਅਨਮੋਲ ਦਾਤ ਵੀ ਪ੍ਰਦਾਨ ਕਰਨਗੇ ਸਤਿਸੰਗ ਦਾ ਸਮਾਂ ਸਵੇਰੇ ਸਾਢੇ 9 ਵਜੇ ਤੋਂ ਹੈ ਸਤਿਸੰਗ ਨੂੰ ਲੈ ਕੇ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਪਾਣੀ ਸੰਮਤੀ, ਲੰਗਰ ਸੰਮਤੀ, ਟਰੈਫਿਕ ਸੰਮਤੀ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਸ਼ਨਿੱਚਰਵਾਰ ਸ਼ਾਮ ਤੱਕ ਵੱਡੀ ਗਿਣਤੀ ‘ਚ ਸਾਧ-ਸੰਗਤ ਆਸਰਮ ਪਹੁੰਚ ਚੁੱਕੀ ਸੀ ਸ਼ਨਿੱਚਰਵਾਰ ਨੂੰ ਆਸ਼ਰਮ ‘ਚ ਮੈਡੀਕਲ ਕੈਂਪ ਵੀ ਲਾਇਆ ਗਿਆ, ਜਿਸ ਦਾ ਹਜ਼ਾਰਾਂ ਵਿਅਕਤੀਆਂ ਨੇ ਲਾਭ ਉਠਾਇਆ ਕੈਂਪ ਦੌਰਾਨ ਸਕਿੱਨ, ਅੱਖਾਂ ਰੋਗਾਂ ਦੇ ਨਾਲ-ਨਾਲ ਹੋਰ ਰੋਗਾਂ ਦੀ ਮੁਫ਼ਤ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਕੈਂਪ ‘ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਦੇ ਸੀਨੀਅਰ ਡਾਕਟਰਾਂ, ਡਾ. ਸੌਰਵ ਇੰਸਾਂ, ਡਾ. ਸਵਪਨਿਲ ਇੰਸਾਂ ਤੇ ਡਾ. ਮੋਨਿਕਾ ਇੰਸਾਂ ਨੇ ਸੇਵਾਵਾਂ ਦਿੱਤੀਆਂ ।
ਸਮਾਜ ਸੁਧਾਰ ਹੈ ਫਿਲਮ ਬਣਾਉਣ ਦਾ ਮਕਸਦ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਫਿਲਮ ਬਣਾਉਣ ਦਾ ਮਕਸਦ ਸਮਾਜ ਨੂੰ ਸੁਧਾਰਨਾ ਹੈ ਬਹੁਤ ਨੌਜਵਾਨ ਸੁਧਰ ਰਹੇ ਹਨ ਅੱਗੇ ਨਾਲੋਂ ਚਾਰ-ਪੰਜ ਗੁਣਾ ਲੋਕ ਨਸ਼ੇ ਬੁਰਾਈਆਂ ਛੱਡਣ ਲੱਗੇ ਹਨ । ਫ਼ਕੀਰ ਦਾ ਹਰ ਕਦਮ ਸਮਾਜ ਦੀ ਭਲਾਈ ਲਈ ਹੁੰਦਾ ਹੈ ਪੀਰ-ਫ਼ਕੀਰ ਜੋ ਵੀ ਕਰਮ ਕਰਦੇ ਹਨ ਜੋ ਵੀ ਗੱਲ ਕਹਿੰਦੇ ਹਨ । ਉਸ ‘ਚ ਸਭ ਦਾ ਭਲਾ ਲੁਕਿਆ ਹੁੰਦਾ ਹੈ ਲੋਕਾਂ ਨੂੰ ਜੀ ਹਜ਼ੂਰੀਆ ਬਣਨ ਦੀ ਬਜਾਇ ਪੀਰ-ਫ਼ਕੀਰ ਦੀ ਗੱਲ ਨੂੰ ਸੁਣ ਕੇ ਸਤਿ ਬਚਨ ਕਹਿ ਕੇ ਅਮਲ ਕਰਨ ਨਾਲ ਆਨੰਦ ਮਿਲਦਾ ਹੈ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।