ਸਾਧ-ਸੰਗਤ ਲਾਉਣ ਲੱਗੀ ਆਪਣੇ-ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ‘ਤਿਰੰਗਾ’

ਸਾਧ-ਸੰਗਤ ਲਾਉਣ ਲੱਗੀ ਆਪਣੇ-ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ‘ਤਿਰੰਗਾ’

ਬਿਜਨੌਰ (ਸੱਚ ਕਹੂੰ ਨਿਊਜ਼)। ਗੁਰੂ ਪੂਰਨਿਮਾ ਉਤਸਵ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਆਨਲਾਈਨ ਪੂਰੇ ਉਤਸ਼ਾਹ, ਗੁਰੂ ਭਕਤੀ ਤੇ ਦੇਸ਼ ਭਕਤੀ ਨਾਲ ਮਨਾਇਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੋ ਮਾਨਵਤਾ ਭਲਾਈ ਕਾਰਜ ਸ਼ੁਰੂ ਕੀਤੇ, ਜਿਨ੍ਹਾਂ ’ਚ ਸਾਧ-ਸੰਗਤ ਨੇ ਆਪਣੇ ਘਰਾਂ ’ਚ ਰਾਸ਼ਟਰੀ ਝੰਡਾ ‘ਤਿਰੰਗਾ’ ਸਥਾਪਿਤ ਕਰਨ ਦੀ ਸਹੁੰ ਖਾਦੀ। ਇਸ ਕੜੀ ’ਚ ਪਿੰਡ ਬਸਤਾ ਚਾਂਦਪੁਰ ਬਲਾਕ ਜਿਲਾ ਬਿਜਨੌਰ ਭੰਗੀਦਾਸ ਹਰੀਓਮ ਇੰਸਾਂ ਤੇ ਦਲੀਪ ਇੰਸਾਂ ਨੇ ਆਪਣੇ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ‘ਤਿਰੰਗਾ’ ਲਾਇਆ।

Patriotism of Dera Followers

ਸਾਧ-ਸੰਗਤ ਨੇ ਲਿਆ ਸੀ ਸੰਕਲਪ : ਤਿਰੰਗੇ ਦੀ ਸ਼ਾਨ ਨੂੰ ਹਮੇਸ਼ਾ ਉੱਚਾ ਰੱਖਾਂਗੇ

ਗੁਰੂ ਪੂਰਨਿਮਾ ਮੌਕੇ ਸਾਧ-ਸੰਗਤ ਨੇ ਸੰਕਲਪ ਕੀਤਾ ਸੀ ਕਿ ਸਾਨੂੰ ਆਪਣੇ ਦੇਸ਼ ਭਾਰਤ ’ਤੇ ਗਰਵ ਹੈ। ਗੁਰੂ ਪੂਰਨਿਮਾ ਦੇ ਦਿਨ ਸਾਧ-ਸੰਗਤ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿਖਾਏ ਦੇਸ਼ਭਕਤੀ ਦੇ ਰਾਹ ’ਤੇ ਚਲਦਿਆਂ ਇਹ ਸਹੁੰ ਖਾਦੀ ਹੈ ਕਿ ਅਸੀਂ ਆਪਣੇ ‘ਤਿਰੰਗੇ’ ਦੀ ਆਨ, ਬਾਨ, ਸ਼ਾਨ ਨੂੰ ਹਮੇਸ਼ਾ ਉੱਚਾ ਰੱਖਾਂਗੇ। ਆਪਣੇ ਦੇਸ਼ ਦੇ ਮਹਾਨ ਸੱਭਿਆਚਾਰ ਨੂੰ ਬਚਾਵਾਂਗੇ ਤੇ ਆਪਣੇ ਦੇਸ਼ ਦਾ ਝੰਡਾ ਆਪਣੇ ਘਰ ’ਚ ਹੀ ਸਥਾਪਿਤ ਕਰਾਂਗੇ।

‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’
‘‘ਸਾਨੂੰ ਆਪਣੇ ਦੇਸ਼ ਭਾਰਤ ’ਤੇ ਮਾਣ ਹੈ’’
ਅੱਜ ਗੁਰੂ ਪੂਰਨਿਮਾ ਦੇ ਦਿਹਾੜੇ ’ਤੇ ਅਸੀਂ ਸਾਰੇ,
ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿਖਾਏ ਗਏ
ਦੇਸ਼ ਭਗਤੀ ਦੇ ਰਾਹ ’ਤੇ ਚੱਲਦਿਆਂ,
ਇਹ ਸਹੁੰ ਖਾਂਦੇ ਹਾਂ ਕਿ ਅਸੀਂ ਆਪਣੇ ਤਿਰੰਗੇ ਦੀ,
ਆਨ ਬਾਨ ਸ਼ਾਨ ਨੂੰ ਸਦਾ ਉੱਚਾ ਰੱਖਾਂਗੇ,
ਆਪਣੇ ਦੇਸ਼ ਦੇ ਮਹਾਨ ਸੱਭਿਆਚਾਰ ਨੂੰ ਬਚਾਵਾਂਗੇ,
ਅਤੇ ਅਸੀਂ ਆਪਣੇ ਦੇਸ਼ ਦਾ ਝੰਡਾ ਆਪਣੇ ਘਰ ’ਤੇ ਲਗਾਵਾਂਗੇ’’

ਇਸ ਦੇ ਨਾਲ ਹੀ ਭਾਰਤੀ ਸੰਵਿਧਾਨ ਦੇ ਤਹਿਤ ਤਿਰੰਗੇ ਦੀ ਸਾਂਭ-ਸੰਭਾਲ ਅਤੇ ਸਤਿਕਾਰ ਸਬੰਧੀ ਦਰਸ਼ਾਈਆਂ ਗਈਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ