ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home Breaking News Birmingham Cl...

    Birmingham Cleanup Drive: ਇੰਗਲੈਂਡ ਦੀ ਸਾਧ-ਸੰਗਤ ਨੇ ਬਰਮਿੰਘਮ ’ਚ ਚਲਾਇਆ ਸਫ਼ਾਈ ਅਭਿਆਨ

    Birmingham Cleanup Drive
    Birmingham Cleanup Drive: ਇੰਗਲੈਂਡ ਦੀ ਸਾਧ-ਸੰਗਤ ਨੇ ਬਰਮਿੰਘਮ ’ਚ ਚਲਾਇਆ ਸਫ਼ਾਈ ਅਭਿਆਨ

    Birmingham Cleanup Drive: (ਸੱਚ ਕਹੂੰ ਨਿਊਜ਼) ਬਰਮਿੰਘਮ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਦੇਸ਼-ਵਿਦੇਸ਼ ’ਚ 168 ਮਾਨਵਤਾ ਭਲਾਈ ਦੇ ਕਾਰਜ ਕਰਨ ’ਚ ਹਮੇਸ਼ਾ ਮੋਹਰੀ ਰਹਿੰਦੇ ਹਨ। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਹਮੇਸ਼ਾ ਮਾਨਵਤਾ ਦੇ ਭਲੇ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ ਇਸੇ ਲੜੀ ਤਹਿਤ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਸਵੱਛਤਾ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇਂ ਰੋਗ ਅਭਿਸ਼ਾਪ’ ਤਹਿਤ ਬਰਮਿੰਘਮ ਵਿਖੇ ਗੋਸਪੈਲ ਪਾਰਕ ਟਿਪਟਨ, ਸੈਂਡਵੈਲ ਕਾਉਂਸਿਲ ’ਚ ਸਫਾਈ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਕਰਕੇ ਇਲਾਕੇ ਨੂੰ ਚਮਕਾ ਦਿੱਤਾ।

    ਇਸ ਦੌਰਾਨ ਸੇਵਾਦਾਰਾਂ ਵੱਲੋਂ ਕੂੜਾ ਇਕੱਠਾ ਕਰਕੇ ਵੱਡੇ-ਵੱਡੇ ਬੈਗਾਂ ’ਚ ਪਾਇਆ ਗਿਆ ਤਾਂ ਕਿ ਕੂੜਾ ਇਕੱਠਾ ਕਰਕੇ ਦੂਰ ਕੂੜੇ ਦੇ ਢੇਰਾਂ ਤੱਕ ਪਹੁੰਚਾਇਆ ਜਾ ਸਕੇ। ਇਸ ਦੌਰਾਨ ਡੇਰਾ ਸ਼ਰਧਾਲੂਆਂ ਵੱਲੋਂ ਸਾਫ਼-ਸਫ਼ਾਈ ਦੌਰਾਨ ਕੂੜੇ ਦੇ 32 ਵੱਡੇ ਬੈਗ ਭਰੇ ਤੇ ਇਲਾਕੇ ਨੂੰ ਸਾਫ਼-ਸੁਥਰਾ ਬਣਾ ਦਿੱਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਵੱਲੋਂ ਚਲਾਏ ਗਏ ਸਫ਼ਾਈ ਅਭਿਆਨ ਦਰਮਿਆਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ 15 ਮੈਂਬਰਾਂ ਨੇ ਹਿੱਸਾ ਲਿਆ ਤੇ ਉੱਥੋਂ ਦੇ ਮੂਲ ਨਾਗਰਿਕਾਂ ਨੇ ਸੇਵਾ ਕਾਰਜਾਂ ’ਚ ਭਰਪੂਰ ਯੋਗਦਾਨ ਪਾਇਆ। Birmingham Cleanup Drive

    ਇਹ ਵੀ ਪੜ੍ਹੋ: Schools News: ਬੰਦ ਹੋਣ ਜਾ ਰਹੇ ਹਨ 275 ਸਰਕਾਰੀ ਸਕੂਲ, ਸਰਕਾਰ ਨੇ ਹੁਕਮ ਕੀਤੇ ਜਾਰੀ

    Birmingham Cleanup Drive Birmingham Cleanup Drive Birmingham Cleanup Drive Birmingham Cleanup Drive Birmingham Cleanup Drive Birmingham Cleanup Drive

    ਇਲਾਕੇ ਨੂੰ ਸਾਫ਼-ਸੁਥਰਾ ਦੇਖ ਉੱਥੋਂ ਦੇ ਮੂਲ ਨਾਗਰਿਕ ਬਹੁਤ ਖੁਸ਼ ਹੋਏ ਅਤੇ ਡੇਰਾ ਸ਼ਰਧਾਲੂਆਂ ਵੱਲੋਂ ਚਲਾਏ ਗਏ ‘ਹੋ ਪ੍ਰਿਥਵੀ ਸਾਫ਼ ਮਿਟੇਂ ਰੋਗ ਅਭਿਸ਼ਾਪ’ ਤਹਿਤ ਸਫ਼ਾਈ ਅਭਿਆਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਮੋਹਰੀ ਰਹਿੰਦੀ ਹੈ।