ਬਲਾਕ ਚੰਡੀਗੜ੍ਹ ਦੀ ਸਾਧ ਸੰਗਤ ਨੇ ਲੋੜਵੰਦਾਂ ਲਈ 35 ਯੂਨਿਟ ਖੂਨ ਦਾਨ ਕਰਕੇ ਮਨੁੱਖਤਾ ਦਾ ਫਰਜ਼ ਨਿਭਾਇਆ

Blood Donation Sachkahoon

ਬਲਾਕ ਚੰਡੀਗੜ੍ਹ ਦੀ ਸਾਧ ਸੰਗਤ ਨੇ ਲੋੜਵੰਦਾਂ ਲਈ 35 ਯੂਨਿਟ ਖੂਨ ਦਾਨ ਕਰਕੇ ਮਨੁੱਖਤਾ ਦਾ ਫਰਜ਼ ਨਿਭਾਇਆ

ਚੰਡੀਗੜ੍ਹ (ਸੱਚ ਕਹੂੰ/ਐਮ.ਕੇ. ਸ਼ਾਇਨਾ)। ਅੱਜ ਦੇ ਸੁਆਰਥੀ ਯੁੱਗ ਵਿੱਚ ਜਿੱਥੇ ਆਪਣੇ ਹੀ ਆਪਣੇ ਲੋਕਾਂ ਦਾ ਸਹਾਰਾ ਬਣਨ ਤੋਂ ਕੰਨੀ ਕਤਰਾਉਂਦੇ ਹਨ, ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੂਜਿਆਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਇੱਥੇ ਲੋਕ ਆਪਣੇ ਚਹੇਤਿਆਂ ਲਈ ਖੂਨਦਾਨ ਕਰਨ ਤੋਂ ਭੱਜਦੇ ਹਨ। ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਪਣੇ ਖਰਚੇ ’ਤੇ ਬਲੱਡ ਬੈਂਕਾਂ ਵਿੱਚ ਪਹੁੰਚ ਕੇ ਬਿਨਾਂ ਕਿਸੇ ਸਵਾਰਥ ਦੇ ਲੋੜਵੰਦਾਂ ਲਈ ਖੂਨਦਾਨ (Blood Donation) ਕਰਦੇ ਹਨ। ਇਨ੍ਹਾਂ ਸ਼ਰਧਾਲੂਆਂ ਨੂੰ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਟਰੂ ਬਲੱਡ ਪੰਪ ਦਾ ਨਾਮ ਦਿੱਤਾ ਗਿਆ ਹੈ ਅਤੇ ਡੇਰਾ ਸ਼ਰਧਾਲੂ ਵੀ ਰੋਜ਼ਾਨਾ ਦੇ ਅਧਾਰ ‘ਤੇ ਖੂਨਦਾਨ ਕਰਕੇ ਐਮਰਜੈਂਸੀ ਦੇ ਮਰੀਜ਼ਾਂ ਦੇ ਇਲਾਜ ਵਿਚ ਸਹਾਈ ਸਿੱਧ ਹੋ ਰਹੇ ਹਨ। ਇੰਨਾ ਹੀ ਨਹੀਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣਾ ਹਰ ਆਮ ਅਤੇ ਖਾਸ ਦਿਨ ਲੋੜਵੰਦਾਂ ਦੀ ਮਦਦ ਕਰਕੇ ਮਨਾਉਂਦੇ ਹਨ।

ਪਿਛਲੇ 3 ਦਿਨਾਂ ਦੌਰਾਨ ਬਲਾਕ ਚੰਡੀਗੜ੍ਹ ਅਤੇ ਡੇਰਾਬੱਸੀ ਦੀ ਸਾਧ-ਸੰਗਤ ਵੱਲੋਂ ਲੋੜਵੰਦ ਮਰੀਜ਼ਾਂ ਲਈ ਵੱਖ-ਵੱਖ ਹਸਪਤਾਲਾਂ ਵਿੱਚ 35 ਯੂਨਿਟ ਖੂਨ ਦਾਨ (Blood Donation) ਕੀਤਾ ਗਿਆ। ਜਿਨ੍ਹਾਂ ਵਿੱਚੋਂ ਸਰਕਾਰੀ ਹਸਪਤਾਲ ਸੈਕਟਰ 16, ਇੰਡਸ ਡੇਰਾਬੱਸੀ ਅਤੇ ਮੈਕਸ ਹਸਪਤਾਲ ਆਦਿ ਸ਼ਾਮਲ ਹਨ। ਚੰਡੀਗੜ੍ਹ ਤੋਂ ਖੂਨਦਾਨ ਕਮੇਟੀ ਦੇ ਜਿੰਮੇਵਾਰ ਰਾਜੇਸ਼ ਇੰਸਾਂ ਨੇ ਦੱਸਿਆ ਕਿ ਜਦੋਂ ਵੀ ਸਾਨੂੰ ਫੋਨ ਆਉਂਦਾ ਹੈ ਤਾਂ ਅਸੀਂ ਤੁਰੰਤ ਸਾਧ-ਸੰਗਤ ਨਾਲ ਸੰਪਰਕ ਕਰਕੇ ਖੂਨਦਾਨ ਕਰਨ ਲਈ ਡੋਨਰ ਹਸਪਤਾਲ ਭੇਜ ਕੇ ਖੂਨ ਦੀ ਕਮੀ ਨੂੰ ਪੂਰਾ ਕਰਦੇ ਹਾਂ। ਰਾਜੇਸ਼ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ‘ਤੇ ਚੱਲਦਿਆਂ ਸਾਡਾ ਉਦੇਸ਼ ਹੈ ਕਿ ਖੂਨ ਦੀ ਕਮੀ ਕਰਕੇ ਕਿਸੇ ਦੀ ਵੀ ਜਾਨ ਨਹੀਂ ਜਾਣੀ ਚਾਹੀਦੀ। ਇਸ ਵਾਰ ਰਾਜੇਸ਼ ਇੰਸਾਂ ਨੇ ਵੀ 62ਵੀਂ ਵਾਰ ਲੋੜਵੰਦਾਂ ਲਈ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਵਾਰ ਚੰਡੀਗੜ੍ਹ ਦੇ ਨੌਜਵਾਨਾਂ ਵਿੱਚ ਖੂਨਦਾਨ ਕਰਨ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਵੱਖਰਾ ਹੀ ਜਜ਼ਬਾ ਦੇਖਣ ਨੂੰ ਮਿਲਦਾ ਹੈ, ਜੋ ਸ਼ਲਾਘਾਯੋਗ ਹੈ। ਇਹ ਸਭ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ