ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇੱਕ ਮੰਦਬੁੱਧੀ ਔਰਤ ਨੂੰ ਇਲਾਜ ਕਰਵਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ (Welfare work) ਗਿਆ। ਇਸ ਮੌਕੇ ਬਲਾਕ ਸਮਾਣਾ ਦੇ ਜੋਨ 3 ਦੇ ਪ੍ਰੇਮੀ ਸੇਵਕ ਅਮਿਤ ਇੰਸਾਂ ਨੇ ਦੱਸਿਆ ਕਿ ਸੜਕ ਕਿਨਾਰੇ ਘੁੰਮ ਰਹੀ ਇੱਕ ਮੰਦਬੁੱਧੀ ਔਰਤ ਦੀ ਜਾਣਕਾਰੀ ਬਲਾਕ ਬਠੋਈ-ਡਕਾਲਾ ਦੇ ਜਿੰਮੇਵਾਰ ਨਛੱਤਰ ਸਿੰਘ ਇੰਸਾਂ ਨੂੰ ਮਿਲੀ ਤਾਂ ਉਹ ਬਿਨਾ ਦੇਰੀ ਕੀਤਿਆਂ ਜਿੰਮੇਵਾਰ ਭੈਣਾਂ ਚਰਨਜੀਤ ਕੌਰ, ਭੁਪਿੰਦਰ ਕੌਰ ਇੰਸਾਂ ਤੇ ਮਨਜੀਤ ਕੌਰ ਇੰਸਾਂ ਨੂੰ ਨਾਲ ਲੈ ਕੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਮੰਦਬੁੱਧੀ ਔਰਤ ਮੈਲੇ-ਕੁਚੈਲੇ ਪਾਟੇ ਹੋਏ ਕੱਪੜਿਆਂ ਵਿੱਚ ਘੁੰਮ ਰਹੀ ਸੀ। (Welfare work)
ਮੰਦਬੁੱਧੀਆਂ ਨੂੰ ਪਿੰਗਲਾ ਆਸ਼ਰਮ ’ਚ ਪਹੁੰਚਾਉਣਾ ਮਾਨਵਤਾ ਦੀ ਸੱਚੀ ਸੇਵਾ: ਡਾ. ਸ਼ਾਮ ਲਾਲ | Welfare work
ਉਕਤ ਔਰਤ ਬਾਰੇ ਡਕਾਲਾ ਚੌਂਕੀ ਵਿੱਚ ਜਾਣਕਾਰੀ ਦੇਣ ਤੋਂ ਬਾਅਦ ਉਸ ਨੂੰ ਬਲਾਕ ਬਠੋਈ-ਡਕਾਲਾ ਦੇ ਨਾਮ ਚਰਚਾ ਘਰ ਵਿੱਚ ਲੈ ਗਏ, ਜਿੱਥੇ ਉਸ ਨੂੰ ਚੰਗੀ ਤਰ੍ਹਾਂ ਨੁਹਾਉਣ ਤੇ ਸਾਫ-ਸੁਥਰੇ ਕੱਪੜੇ ਪਹਿਨਾਉਣ ਤੋਂ ਬਾਅਦ ਉਸ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਕਤ ਔਰਤ ਆਪਣਾ ਨਾਂਅ ਦੱਸਣ ਵਿੱਚ ਅਸਮਰੱਥ ਸੀ। ਬਲਾਕ ਬਠੋਈ-ਡਕਾਲਾ ਦੇ ਜਿੰਮੇਵਾਰ ਮੰਦਬੁੱਧੀ ਔਰਤ ਨੂੰ ਅੱਜ ਸਮਾਣਾ ਦੇ ਪਿੰਗਲਾ ਆਸ਼ਰਮ ਵਿੱਚ ਛੱਡਣ ਲਈ ਆਏ। ਇਸ ਮੌਕੇ ਪਿੰਗਲਾ ਆਸ਼ਰਮ ਦੇ ਡਾਕਟਰ ਸ਼ਾਮ ਲਾਲ ਨੇ ਕਿਹਾ ਕਿ ਮੰਦਬੁੱਧੀ ਨੂੰ ਪਿੰਗਲਾ ਆਸ਼ਰਮ ਵਿੱਚ ਛੱਡਣਾ ਮਾਨਵਤਾ ਦੀ ਸੱਚੀ ਸੇਵਾ ਹੈ।
ਇਹ ਵੀ ਪੜ੍ਹੋ : CM ਮਾਨ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ
ਇਨ੍ਹਾਂ ਮੰਦਬੁੱਧੀਆਂ ਨੂੰ ਨਾ ਠੰਢ, ਗਰਮੀ, ਰੁੱਤਾਂ, ਚੰਗੇ-ਮਾੜੇ ਦਾ ਕੁਝ ਨਹੀਂ ਪਤਾ ਹੁੰਦਾ, ਮੈਂ ਆਪਣੀ ਪੂਰੀ ਟੀਮ ਵੱਲੋਂ ਸਮੂਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਮੰਦਬੁੱਧੀ ਜੀਵਾਂ ਨੂੰ ਪਿੰਗਲਾ ਆਸ਼ਰਮ ਛੱਡ ਕੇ ਆਉਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵਿੱਛੜਿਆਂ ਨੂੰ ਮਿਲਾਉਣ ਵਿਚ ਮੋਹਰੀ ਹਨ। ਇਸ ਮੌਕੇ ਬਲਾਕ ਬਠੋਈ-ਡਕਾਲਾ ਦੇ ਸੇਵਾਦਾਰ ਨਛੱਤਰ ਸਿੰਘ ਇੰਸਾਂ, ਬਲਵਿੰਦਰ ਇੰਸਾਂ, ਜੀਵਨ ਇੰਸਾਂ, ਰਾਮਲਾਲ ਇੰਸਾਂ ਵੀ ਮੌਜ਼ੂਦ ਸਨ।