ਡੇਰਾ ਸ਼ਰਧਾਲੂਆਂ ਨੇ ਕਰਵਾਇਆ ਇਲਾਜ (Care Injured Cow)
(ਰਾਮ ਸਰੂਪ ਪੰਜੋਲਾ) ਡਕਾਲਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸਥਾਨਕ ਡੇਰਾ ਪ੍ਰੇਮੀਆਂ ਨੇ ਇੱਕ ਅਵਾਰਾ ਕੁੱਤਿਆਂ ਵੱਲੋਂ ਨੋਚ ਕੇ ਜਖਮੀਂ ਕੀਤੀ ਗਾਂ ਦਾ ਇਲਾਜ ਕਰਵਾਇਆ । ਬਲਾਕ ਨਵਾਂ ਗਰਾਓ ਦੇ 85 ਮੈਂਬਰ ਸੁਰਿੰਦਰ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਪੁਲਿਸ ਚੌਕੀ ਰਾਮ ਨਗਰ ਤੋਂ ਫੋਨ ਆਇਆ ਕਿ ਚੌਂਕੀ ਨੇੜੇ ਇੱਕ ਗਾਂ ਨੂੰ ਅਵਾਰਾ ਕੁੱਤੇ ਨੋਚ ਨੋਚ ਕੇ ਜਖਮੀਂ ਕਰ ਦਿੱਤਾ ਹੈ। (Care Injured Cow)
ਇਹ ਵੀ ਪੜ੍ਹੋ : ਡੀਸੀ ਨੇ ਜ਼ਿਲ੍ਹੇ ਦੇ ਸਕੂਲਾਂ ਨੂੰ ਵੰਡੇ ਲੈਪਟਾਪ, ਵਿਦਿਆਰਥੀ ਹੋਏ ਖੁਸ਼

ਪੁਲਿਸ ਮੁਲਾਜ਼ਮ ਕਹਿੰਦੇ ਕਿ ਅਸੀਂ ਸੋਚਿਆ ਕਿ ਜੇਕਰ ਇਸ ਗਾਂ ਦਾ ਇਲਾਜ ਕਰਵਾ ਸਕਦੇ ਹਨ ਤਾਂ ਡੇਰਾ ਪ੍ਰੇਮੀ ਕਰਵਾ ਸਕਦੇ ਹਨ ਪੁਲਿਸ ਮੁਲਾਜ਼ਮਾਂ ਦੇ ਕਹਿਣ ’ਤੇ ਉਨ੍ਹਾਂ ਨੇ ਜਾ ਕੇ ਗਾਂ ਦੀ ਹਾਲਤ ਦੇਖੀ ਇਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੂੰ ਬੁਲਾਇਆ ਅਤੇ ਪਸ਼ੂਆਂ ਦੇ ਡਾਕਟਰ ਨੂੰ ਬੁਲਾ ਕੇ ਗਾਂ ਦਾ ਇਲਾਜ ਕਰਵਾਇਆ, ਜਿਸ ਵਿੱਚ ਪੁਲਿਸ ਚੌਕੀ ਰਾਮ ਨਗਰ ਦੇ ਮੁਲਾਜ਼ਮਾਂ ਦਾ ਵੀ ਵੱਡਾ ਰੋਲ ਰਿਹਾ। ਇਸ ਮੌਕੇ ਡਾ. ਮਨਦੀਪ ਸਿੰਘ, ਸਤਪਾਲ ਸਿੰਘ ਇੰਸਾਂ, ਇੰਦਰਜੀਤ ਸਿੰਘ ਇੰਸਾਂ, ਲਖਵਿੰਦਰ ਸਿੰਘ ਇੰਸਾਂ, ਪ੍ਰਕਾਸ ਸਿੰਘ ਇੰਸਾਂ, ਜਗਰੂਪ ਸਿੰਘ ਇੰਸਾਂ, ਹਰੀ ਚੰਦ ਇੰਸਾਂ ਆਦਿ ਹਾਜ਼ਰ ਸਨ। (Care Injured Cow)