ਡੇਰਾ ਸ਼ਰਧਾਲੂਆਂ ਨੇ ਜ਼ਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ

Welfare Works
ਪਿੰਡ ਭੱਟੀਆਂ ਨੇੜੇ ਜਖਮੀ ਗਾਂ ਦੀ ਸਾਂਭ ਸੰਭਾਲ ਕਰਨ ਤੋਂ ਬਾਅਦ ਗਊਸ਼ਾਲਾ ਲੈ ਕੇ ਜਾਂਦੇ ਹੋਏ ਡੇਰਾ ਸ਼ਰਧਾਲੂ।

(ਦਵਿੰਦਰ ਸਿੰਘ) ਖੰਨਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਾਧ-ਸੰਗਤ ਵੱਲੋਂ ਇਨਸਾਨਾਂ ਨਾਲ ਹੀ ਨਹੀਂ ਪਸ਼ੂਆਂ- ਪੰਛੀਆਂ ਪ੍ਰਤੀ ਵੀ ਬਣਦਾ ਫ਼ਰਜ ਨਿਭਾਇਆ ਜਾ ਰਿਹਾ ਹੈ। (Welfare Works) ਬੇਸ਼ੱਕ ਇਸ ਦੌਰਾਨ ਸਾਧ-ਸੰਗਤ ਨੂੰ ਆਪਣੇ ਪੱਲਿਓਂ ਖਰਚ ਹੀ ਕਿਉਂ ਨਾ ਕਰਨਾ ਪਵੇ। ਅਜਿਹਾ ਹੀ ਇੱਕ ਫ਼ਰਜ ਪਿੰਡ ਭੱਟੀਆਂ ਦੇ ਡੇਰਾ ਸ਼ਰਧਾਲੂਆਂ ਨੇ ਨਿਭਾਇਆ ਹੈ, ਜਿੰਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਇੱਕ ਜਖ਼ਮੀ ਗਾਂ ਨੂੰ ਗਊਸ਼ਾਲਾ ਪਹੁੰਚਾਇਆ।

ਇਹ ਵੀ ਪੜ੍ਹੋ : ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਹੋਈ

ਜਾਣਕਾਰੀ ਅਨੁਸਾਰ ਇੱਕ ਗਾਂ ਪਿੰਡ ਭੱਟੀਆਂ ਕੋਲ ਮੇਨ ਰੋਡ ਨਜ਼ਦੀਕ ਖਤਾਨਾਂ ਵਿਚਲੇ ਚਿੱਕੜ ’ਚ ਫ਼ਸੀ ਹੋਈ ਸੀ। ਜਿਉਂ ਹੀ ਇਸ ਦਾ ਪਤਾ ਪਿੰਡ ਭੱਟੀਆਂ ਦੇ ਡੇਰਾ ਸ਼ਰਧਾਲੂਆਂ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਗਾਂ ਨੂੰ ਚਿੱਕੜ ’ਚੋਂ ਕੱਢਣ ਦੇ ਯਤਨ ਆਰੰਭ ਦਿੱਤੇ। ਗਾਂ ਨੂੰ ਚਿੱਕੜ ’ਚੋਂ ਬਾਹਰ ਕੱਢਣ ’ਤੇ ਪਤਾ ਲੱਗਿਆ ਕਿ ਗਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਜਖ਼ਮੀ ਹੋ ਗਈ ਸੀ ਤੇ ਤੁਰਨ- ਫ਼ਿਰਨ ਤੋਂ ਅਸਮਰੱਥ ਸੀ। ਡੇਰਾ ਸ਼ਰਧਾਲੂਆਂ ਨੇ ਭਾਰੀ ਮੁਸ਼ੁੱਕਤ ਦੇ ਨਾਲ ਗਾਂ ਨੂੰ ਚਿੱਕੜ ਵਿੱਚੋਂ ਕੱਢਿਆ ਤੇ ਜਖ਼ਮੀ ਹਾਲਤ ਵਿੱਚ ਨੇੜਲੇ ਪਿੰਡ ਬਘੌਰ ਵਿਖੇ ਸਥਿਤ ਗਊਸ਼ਾਲਾ ’ਚ ਪਹੁੰਚਾਇਆ। ਇਸ ਮਹਾਨ ਕਾਰਜ਼ ਵਿੱਚ ਸਿਮਰਨ ਇੰਸਾਂ ਬਗ਼ਲੀ, ਜਿੰਦਰ ਸਿੰਘ ਬਗ਼ਲੀ, ਡਾ. ਨੇਤਰ ਇੰਸਾਂ ਬਗ਼ਲੀ, ਦਵਿੰਦਰ ਕੋਟ ਸੇਖੋਂ, ਵੈਟਰਨਰੀ ਡਾ. ਵਿਨੋਦ ਕੁਮਾਰ ਨੇ ਪੂਰਾ ਸਹਿਯੋਗ ਦਿੱਤਾ। (Welfare Works)