(ਸੁਰਿੰਦਰ ਸਿੰਘ) ਧੂਰੀ। Reunite With Family: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਜੁਟੇ ਹੋਏ ਹਨ। ਇਸੇ ਤਹਿਤ ਡੇਰਾ ਸ਼ਰਧਾਲੂਆਂ ਨੇ ਇਕ ਲਾਪਤਾ ਹੋਈ ਮੰਦਬੁੱਧੀ ਲੜਕੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਹੈ। ਇਸ ਸੰਬੰਧੀ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਇਕ ਲਾਵਾਰਸ ਮੰਦਬੁੱਧੀ ਨੌਜਵਾਨ ਜਿਸਦੀ ਉਮਰ ਕਰੀਬ 35 ਸਾਲ ਹੈ ਜੋ ਮੰਦਹਾਲੀ ਹਾਲਤ ’ਚ ਬੀਤੇ ਦਿਨੀਂ 27 ਅਗਸਤ ਨੂੰ ਪਿੰਡ ਬੇਨੜਾ ਵਿਖੇ ਲਾਵਾਰਸ ਤੌਰ ’ਤੇ ਗਰਮੀ ਵਿੱਚ ਬੈਠੀ ਮਿਲੀ ਸੀ।
ਇਸ ਬਾਰੇ ਪ੍ਰੇਮੀ ਰਾਜਵਿਦਰ ਰਿੰਕੂ ਇੰਸਾਂ ਪ੍ਰੇਮੀ ਸੰਮਤੀ ਮੈਂਬਰ ਤੇ ਪਾਲ ਸਿੰਘ ਪ੍ਰੇਮੀ ਸੇਵਕ ਬੇਨੜਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀ ਪਿੰਡ ਪੰਚਾਇਤ ਨੂੰ ਸੂਚਨਾ ਦਿੱਤੀ ਤਾਂ ਪਿੰਡ ਦੇ ਸਾਬਕਾ ਸਰਪੰਚ ਸੁਖਜੀਤ ਸਿੰਘ ਸੁੱਖਾ ਨੇ ਸੰਗਰੂਰ ਟੀਮ ਨਾਲ ਰਾਬਤਾ ਕੀਤਾ। ਇਸ ਪਿੱਛੋਂ ਸੰਗਰੂਰ ਵਿਖੇ ਮੰਦਬੁੱਧੀ ਲੜਕੀ ਨੂੰ ਚਾਹ-ਪਾਣੀ ਪਿਆਇਆ ਤੇ ਖਾਣਾ ਦਿੱਤਾ ਤੇ ਉਸਦੀ ਸੰਭਾਲ ਕੀਤੀ। ਉਸ ਕੋਲੋਂ ਨਾਂਅ ਪੁੱਛਿਆ ਜਿਸਨੇ ਆਪਣਾ ਨਾਂਅ ਜ਼ੀਰਾ ਪਤਨੀ ਛਿੰਦਾ ਵਾਸੀ ਗੰਗਾ ਨਗਰ ਹਾਲ ਰਾਮ ਨਗਰ ਬਸਤੀ ਸੰਗਰੂਰ ਦੱਸਿਆ।
ਇਹ ਵੀ ਪੜ੍ਹੋ: Paralympics 2024: ਪੈਰਾਲੰਪਿਕ ਖੇਡਾਂ ’ਚ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਚਮਕਾਇਆ ਭਾਰਤ ਦਾ ਨਾਂਅ!
ਜਿਸਦੇ ਪ੍ਰੀਵਾਰਕ ਮੈਂਬਰਾਂ ਨਾਲ ਸੰਪਰਕ ਸਾਧਿਆ ਗਿਆ। ਸਥਾਨਕ ਥਾਣਾ ਵਿੱਚ ਇਤਲਾਹ ਵੀ ਦਿੱਤੀ। ਉਕਤ ਲੜਕੀ ਦੀ ਮਾਤਾ ਗੋਗਾ ਸਮੇਤ ਮਹੱਲਾ ਨਿਵਾਸੀ ਲੈਣ ਲਈ ਆਏ ਉਨ੍ਹਾਂ ਦੱਸਿਆ ਕਿ ਇਹ ਮੇਰੀ ਧੀ ਕਰੀਬ ਪੰਜ ਦਿਨਾਂ ਤੋਂ ਘਰੋਂ ਮਾਨਸਿਕ ਬਿਮਾਰੀ ਕਾਰਨ ਲਾਪਤਾ ਹੈ ਜਿਸਦਾ ਧਨੌਲਾ ਤੋੰ ਦਿਮਾਗੀ ਡਾਕਟਰ ਪਾਸੋ ਇਲਾਜ ਵੀ ਚੱਲ ਰਿਹਾ ਹੈ। ਅਸੀ ਬਹੁਤ ਤਲਾਸ਼ ਕੀਤੀ ਪਰ ਇਹ ਨਹੀ ਮਿਲੀ ਸੀ। ਤੁਹਾਡੇ ਬਦੌਲਤ ਸਾਨੂੰ ਸਾਡੀ ਧੀ ਮਿਲ ਗਈ ਹੈ। ਉਨ੍ਹਾਂ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ਮੰਦਬੁੱਧੀ ਲੜਕੀ ਦੀ ਸਾਂਭ-ਸੰਭਾਲ ਸੇਵਾ ਵਿੱਚ ਜਗਰਾਜ ਸਿੰਘ ਇੰਸਪੈਕਟਰ ਰਿਟਾ: ਪੰਜਾਬ ਪੁਲਿਸ, ਭੈਣ ਕੁਲਵਿਦਰ ਇੰਸਾਂ ਬੇਨੜਾ, ਭੈਣ ਕਿਰਨ ਇੰਸਾਂ, ਸ਼ੁਸਮਾ ਬੌਬੀ ਇੰਸਾਂ ਹਰਦੇਵ ਕੌਰ ਇੰਸਾਂ ਸੰਗਰੂਰ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ। Reunite With Family