Fire in Sangrur: ਸੰਗਰੂਰ (ਨਰੇਸ਼ ਕੁਮਾਰ)। ਸਥਾਨਕ ਸੋਈਆਂ ਰੋਡ ਬੀੜ ਐਸ਼ਵਨ ਨੇੜੇ ਲਗਦੀ ਜ਼ਮੀਨ ਵਿਚ ਅੱਜ ਸਵੇਰੇ ਅੱਗ ਲੱਗਣ ਦਾ ਸਮਾਚਾਰ ਮਿਲਿਆ। ਅੱਗ ਨੇ ਕਈ ਕਿਲਿਆ ਵਿਚ ਕਣਕ ਦੇ ਨਾੜ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਸ ਅੱਗ ਦੀ ਖ਼ਬਰ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਸ ਮੌਕੇ ਕੁਝ ਸਥਾਨਿਕ ਲੋਕ ਵੀ ਪਹੁੰਚੇ ਹੋਏ ਸਨ। ਕੁਝ ਹੀ ਦੇਰ ਬਾਅਦ ਫਾਇਰ ਬਿ੍ਰਗੇਡ ਅਤੇ ਪੰਜਾਬ ਪੁਲਿਸ ਫਾਇਰ ਸਰਵਿਸ ਦੀਆਂ ਗੱਡੀਆਂ ਨੇ ਵੀ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਬਰਾਂ ਨੇ ਫਾਇਰ ਬਿ੍ਰਗੇਡ ਦੇ ਕਰਮਚਾਰੀਆਂ ਨਾਲ ਮਿਲ ਕੇ ਕੁਝ ਹੀ ਸਮੇਂ ਵਿਚ ਅੱਗ ਨੂੰ ਬੁਝਾ ਦਿੱਤਾ ਅਤੇ ਕਿਸੇ ਵੀ ਜਾਨ ਮਾਲ ਦਾ ਨੁਕਸਾਨ ਹੋਣੋ ਬਚ ਗਿਆ। ਜ਼ਮੀਨ ਦੇ ਨਾਲ ਲਗਦੀ ਬੀੜ ਜਿਸ ਵਿਚ ਕਈ ਤਰ੍ਹਾਂ ਦੇ ਜਾਨਵਰ ਰਹਿੰਦੇ ਹਨ ਦਾ ਵੀ ਅੱਗ ਤੋਂ ਬੁਝਾ ਹੋ ਗਿਆ। Fire in Sangrur
ਇਸ ਬਾਰੇ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੰਦੀਪ ਇੰਸਾਂ ਨੇ ਦੱਸਿਆ ਕਿ ਸਾਡਾ ਘਰ ਖੁਰਾਣਾ ਵਿਖ ਬੀੜ ਦੇ ਨੇੜੇ ਹੀ ਲੱਗਦਾ ਹੈ ਜਿਉ ਹੀ ਸਾਨੂੰ ਅੱਗ ਦਾ ਭਾਂਬੜ ਦਾ ਪਤਾ ਲੱਗਿਆ ਤਾਂ ਅਸੀਂ ਜਲਦੀ ਹੀ ਸੰੰਗਰੂਰ ਡੇਰਾ ਵਿਖੇ ਸੂਚਿਤ ਕਰਕੇ ਸੇਵਾਦਾਰਾਂ ਨੂੰ ਬੁਲਾ ਲਿਆ, ਸੇਵਾਦਾਰਾਂ ਨੇ ਮੌਕੇ ਤੇ ਪਹੁੰਚ ਕੇ ਹੀ ਅੱਗ ਤੇ ਕਾਬੂ ਪਾ ਲਿਆ।
ਇਸ ਮੌਕੇ ਕਰਮਜੀਤ ਸਿੰਘ ਇੰਸਾਂ ਅਤੇ ਜਸਪਾਲ ਇੰਸਾਂ ਐਮਐਸਜੀ ਆਈਟੀ ਵਿੰਗ ਮੈਂਬਰ ਸੰਗਰੂਰ ਨੇ ਦੱਸਿਆ ਕਿ ਜਿਉ ਹੀ ਡੇਰੇ ਦੇ ਸੇਵਾਦਾਰਾਂ ਨੂੰ ਅੱਗ ਬਾਰੇ ਪਤਾ ਲੱਗਿਆਂ ਤਾਂ ਆਲੇ ਦੁਆਲੇ ਦੇ ਪਿੰਡਾਂ ਵਿਚ ਜਲਦੀ ਹੀ ਫੋਨ ਕਰਕੇ ਸੇਵਾਦਾਰਾਂ ਨੂੰ ਬੁਲਾ ਲਿਆ ਗਿਆ ਅਤੇ ਫਾਇਰ ਬਿ੍ਰਗੇਡ ਦੇ ਸਹਿਯੋਗ ਨਾਲ ਅੱਗ ਬੁਝਾਉਣ ਵਿਚ ਕਾਮਯਾਬੀ ਮਿਲੀ। ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਕਿਸੇ ਵੀ ਤਰਾਂ ਦਾ ਨੁਕਸਾਨ ਹੋਣੋ ਬਚ ਗਿਆ।
ਬੀਜੇਪੀ ਦੇ ਜਿਲ੍ਹਾ ਪ੍ਰਧਾਨ ਨੇ ਕੀਤੀ ਡੇਰਾ ਦੇ ਸੇਵਾਦਾਰਾਂ ਦੀ ਸ਼ਲਾਘਾ
ਇਸ ਮੌਕੇ ਬੀਜੇਪੀ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਜਿਉ ਹੀ ਸ਼ਹਿਰ ਵਾਸੀਆਂ ਨੂੰ ਬੀੜ ਨੇੜੇ ਅੱਗ ਲੱਗਣ ਦਾ ਪਤਾ ਲੱਗਿਆਂ ਤਾਂ ਅਸੀਂ ਮੌਕੇ ’ਤੇ ਪਹੁੰਚ ਗਏ। ਇੱਥੇ ਆ ਕੇ ਪਤਾ ਲੱਗਿਆਂ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮੱਦਦ ਨਾਲ ਅੱਗ ਬੁਝਾ ਰਹੇ ਹਨ ਤਾਂ ਕੁਝ ਹੀ ਦੇਰ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਕਿਸੇ ਵੀ ਵੱਡੇ ਨੁਕਸਾਨ ਤੋਂ ਬਚਾ ਹੋ ਗਿਆ। ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਭਰਵੀਂ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸੇਵਾਦਾਰਾਂ ਹਰ ਜਗਾ ਤੇ ਮੁਸੀਬਤ ਵੇਲੇ ਅੱਗੇ ਆ ਕੇ ਇਨਸਾਨੀਅਤ ਦੀ ਸੇਵਾ ਕਰਦੇ ਹਨ।
ਅੱਗ ਦੀ ਰਫ਼ਤਾਰ ਸੀ ਖਤਰਨਾਕ
ਫਾਇਰ ਬਿ੍ਰਗੇਡ ਵੱਲੋਂ ਫਾਇਰਮੈਨ ਚਮਕੌਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀੜ ਨੇੜੇ ਇਹ ਅੱਗ 50 ਤੋਂ 60 ਕਿੱਲੇ ਦੀ ਨਾੜ ਨੂੰ ਲੱਗੀ ਸੀ। ਅਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਮੌਕੇ ’ਤੇ ਸੰਗਰੂਰ ਫਾਇਰ ਬ੍ਰਿਗੇਡ ਵੱਲੋਂ ਚਾਰ ਅੱਗ ਬੁਝਾਊ ਗੱਡੀਆਂ ਇਕ ਧੂਰੀ ਅਤੇ ਇੱਕ ਸੁਨਾਮ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਅੱਗ ਇੰਨੀ ਤੇਜ ਸੀ ਕਿ ਦੇਖਦਿਆਂ ਹੀ ਦੇਖਦਿਆਂ ਕਈ ਕਿਲਿਆ ਵਿਚ ਫੈਲ ਗਈ ਪਰ ਬੀੜ ਨੇੜੇ ਪਹੁੰਚਣ ਤੋਂ ਪਹਿਲਾਂ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਬੀੜ ’ਚ ਰਹਿੰਦੇ ਜਾਨਵਰਾਂ ਦਾ ਬਚਾਅ ਹੋ ਸਕਿਆ।