ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਨੇ ਵਿਧਵਾ ਨੂੰ ਮਕਾਨ ਬਣਾ ਕੇ ਦਿੱਤਾ
ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਡੇਬਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਮਾਨਵਤਾ ਭਲਾਈ ਕਾਰਜ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਵੱਲੋਂ ਬੜੇ ਸੁਚੱਜੇ ਅਤੇ ਨਿਹਸਵਾਰਥ ਢੰਗ ਨਾਲ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਵੱਲੋਂ ਆਸ਼ਿਆਨਾ ਮੁਹਿੰਮ ਤਹਿਤ ਅਤੀ ਜਰੂਰਮੰਦ ਵਿਧਵਾ ਔਰਤ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ
ਇਸ ਸਬੰਧੀ ਜੋਨ ਭੰਗੀਦਾਸ ਬੋਬੀ ਇੰਸਾਂ ਅਤੇ ਬਲਾਕ 15 ਮੈਂਬਰ ਨਿਰਮਲ ਸਿੰਘ ਕਾਕਾ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੋਜ ਰਾਣੀ ਇੰਸਾਂ ਵਿਧਵਾ ਕ੍ਰਿਸ਼ਨ ਕੁਮਾਰ ਆਦਰਸ਼ ਨਗਰ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਖੰਡਰ ਹਾਲਤ ਮਕਾਨ ਵਿੱਚ ਆਪਣੇ 2 ਮੰਦਬੁੱਧੀ ਬੱਚਿਆਂ ਨਾਲ ਰਹਿ ਰਹੀ ਸੀ ਭੈਣ ਸਰੋਜ ਰਾਣੀ ਇੰਸਾਂ ਆਪਣੇ ਘਰ ਦਾ ਗੁਜਾਰਾ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਲਗਾ ਕੇ ਅਤੇ ਭਾਂਡੇ ਮਾਂਜ ਕੇ ਬੜੀ ਮਸ਼ਕਲ ਨਾਲ ਕਰਦੀ ਸੀ।
ਇਸ ਦੀਆਂ ਦੋ ਲੜਕੀਆਂ ਜੋ ਵਿਆਹੀਆਂ ਹੋਈਆਂ ਹਨ ਅਤੇ ਦੋ ਲੜਕੇ ਜੋ ਮੰਦਬੁੱਧੀ ਹਨ, ਮਕਾਨ ਬਣਾਉਣ ਤੋਂ ਅਸਮਰਥ ਹਨ। ਜਦ ਡੇਰਾ ਪ੍ਰੇਮੀਆਂ ਨੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਮਕਾਨ ਦੀ ਛੱਤ ਦੇ ਬਾਲੇ ਟੁੱਟੇ ਹੋਏ ਸਨ ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਇਸ ਦੇ ਨਾਲ ਮਕਾਨ ਨੀਵਾਂ ਹੋਣ ਕਰਕੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਅੰਦਰ ਵੜ ਜਾਂਦਾ ਸੀ ਇਸ ਸਬੰਧੀ ਜੋਨ ਦੀ ਸਾਧ-ਸੰਗਤ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਦ ਸਾਧ-ਸੰਗਤ ਨੇ ਸਰੋਜ ਰਾਣੀ ਇੰਸਾਂ ਦਾ ਮਕਾਨ ਬਣਾ ਕੇ ਦੇਣ ਦਾ ਫੈਸਲਾ ਕੀਤਾ।
Needy Family | ਇਸ ਦੌਰਾਨ ਮਕਾਨ ਦੀ ਰਸੋਈ, ਟਾਇਲੈਟ, ਬਾਥਰੂਮ, ਮਕਾਨ ਦੀ ਚਾਰਦੀਵਾਰੀ ਅਤੇ ਮਿੱਟੀ ਪਵਾ ਕੇ ਉੱਚਾ ਕਰਨ ਅਤੇ ਬਣਾਉਣ ਵਿੱਚ ਜੋਨ ਦੀ ਸਾਧ ਸੰਗਤ ਅਤੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ 45 ਮੈਂਬਰ ਪੰਜਾਬ ਸ਼ਾਹ ਸਤਨਾਮ ਜੀ ਗਰੀਨ ਐਸ ਵੈਲ ਫੇਅਰ ਫੋਰਸ ਵਿੰਗ ਚਰਨਜੀਤ ਕੌਰ ਇੰਸਾਂ, ਜੋਨ ਸਹਿਯੋਗੀ ਪ੍ਰੇਮ ਮੋਂਗਾ ਇੰਸਾਂ, ਰਿੰਕੂ ਇੰਸਾਂ, ਪਵਨ ਇੰਸਾਂ, ਰਾਕੇਸ਼ ਬੱਤਰਾ, ਬਲਵਿੰਦਰ ਸਿੰਘ ਇੰਸਾ, ਸੁਦੇਸ਼ ਇੰਸਾਂ, ਭੈਣ ਉਸ਼ਾ ਮੋਂਗਾ ਇੰਸਾ, ਨੀਤੂ ਇੰਸਾਂ, ਸੀਮਾ ਇੰਸਾਂ, ਨੀਤੂ ਰਾਣੀ ਇੰਸਾਂ, ਹਰਦੀਪ ਕੌਰ ਇੰਸਾਂ, ਅਨੀਤਾ ਇੰਸਾਂ, ਊਸ਼ਾ ਇੰਸਾਂ, ਸੀਮਾ ਇੰਸਾਂ, ਅਨੀਤਾ ਇੰਸਾਂ, ਰਜਨੀ ਇੰਸਾਂ, ਸ਼ਿਮਲਾ ਇੰਸਾਂ, ਨਿਰਮਲਾ ਇੰਸਾਂ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।
ਮੈਂ ਮਕਾਨ ‘ਤੇ ਇੱਕ ਵੀ ਇੱਟ ਨਹੀ ਲਗਾ ਸਕਦੀ ਸੀ
ਜਦੋਂ ਸਾਧ ਸੰਗਤ ਵੱਲੋਂ ਬਣਾ ਕੇ ਦਿੱਤੇ ਜਾ ਰਹੇ ਮਕਾਨ ਬਾਰੇ ਸਰੋਜ ਰਾਣੀ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਘਰ ਵਿੱਚ ਕਮਾਉਣ ਵਾਲੀ ਉਹ ਇਕਲੀ ਹੈ ਤੇ ਲੋਕਾਂ ਦੇ ਭਾਂਡੇ ਮਾਂਜ ਕੇ ਅਤੇ ਪ੍ਰੇਮੀਆਂ ਦੇ ਸਹਿਯੋਗ ਨਾਲ ਦਾ ਘਰ ਦਾ ਗੁਜਾਰਾ ਕਰਦੀ ਹੈ। ਉਸਦੇ ਦੋ ਲੜਕੇ ਅਤੇ ਦੋ ਲੜਕੀਆਂ ਹਨ ਦੋਵੇਂ ਲੜਕੀਆਂ ਦੀ ਸ਼ਾਦੀ ਕਰ ਦਿੱਤੀ ਹੈ, ਦੋਵੇਂ ਲੜਕੇ ਮੰਦਬੁੱਧੀ ਹਨ। ਇਨ੍ਹਾਂ ਲੜਕਿਆਂ ਦਾ ਪਾਲਣ ਪੋਸ਼ਣ ਹੀ ਉਹ ਬੜੀ ਮੁਸ਼ਕਿਲ ਨਾਲ ਕਰਦੀ ਹੈ, ਮੇਰੇ ਤੋਂ ਮਕਾਨ ‘ਤੇ ਇੱਕ ਇੱਟ ਵੀ ਨਹੀਂ ਲੱਗਣੀ ਸੀ।
ਧੰਨ ਹਨ ਡੇਰਾ ਸੱਚਾ ਸੌਦਾ ਦੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿਨ੍ਹਾਂ ਨੇ ਸਾਧ ਸੰਗਤ ਨੂੰ ਮਾਨਵਤਾ ਭਲਾਈ ਦੇ ਕਾਰਜਾਂ ਦਾ ਪਾਠ ਪੜ੍ਹਾਇਆ ਅਤੇ ਧੰਨ ਹਨ ਪ੍ਰੇਮੀ ਜੋ ਦਿਨ ਰਾਤ ਇੱਕ ਕਰਕੇ ਮਾਨਵਤਾ ਦੀ ਸੇਵਾ ਕਰ ਰਹੇ ਹਨ ਅਤੇ ਸਾਡੇ ਵਰਗੇ ਗਰੀਬ ਲੋਕਾਂ ਦਾ ਸਹਾਰਾ ਬਣ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.