London: ਪਵਿੱਤਰ MSG ਅਵਤਾਰ ਮਹੀਨੇ ’ਚ ਡੇਰਾ ਪ੍ਰੇਮੀਆਂ ਨੇ ਲੰਦਨ ਨੂੰ ਦਿੱਤਾ ਹਰਿਆਲੀ ਦਾ ਤੋਹਫਾ, ਲਾਏ 1160 ਪੌਧੇ

London News
London: ਪਵਿੱਤਰ MSG ਅਵਤਾਰ ਮਹੀਨੇ ’ਚ ਡੇਰਾ ਪ੍ਰੇਮੀਆਂ ਨੇ ਲੰਦਨ ਨੂੰ ਦਿੱਤਾ ਹਰਿਆਲੀ ਦਾ ਤੋਹਫਾ, ਲਾਏ 1160 ਪੌਧੇ

ਇੰਗਲੈਂਡ ਦੀ ਸੰਗਤ ਨੇ 1160 ਪੌਦੇ ਲਾ ਕੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ਮਨਾਈ | London News

ਲੰਦਨ (ਸੱਚ ਕਹੂੰ ਨਿਊਜ਼)। Tree Plantation: ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ਦੇਸ਼-ਵਿਦੇਸ਼ ਵਿਚ ਸਾਧ-ਸੰਗਤ ਵੱਖ-ਵੱਖ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾ ਰਹੀ ਹੈ। ਇਸੇ ਲੜੀ ਤਹਿਤ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਕੁਦਰਤ ਨੂੰ ਸਵੱਛ ਵਾਤਾਵਰਨ ਦੀ ਸੌਗਾਤ ਦੇਣ ਲਈ ਵੱਡੀ ਗਿਣਤੀ ਵਿਚ ਪੌਦੇ ਲਾਏ ਗਏ। ਇਸ ਮੌਕੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ਵਿਚ ਸਾਧ-ਸੰਗਤ ਵੱਲੋਂ ਬੜੇ ਹੀ ਉਤਸ਼ਾਹ ਨਾਲ ਪੌਦਾਰੋਪਣ ਕੀਤਾ ਗਿਆ। London News

ਸਾਧ-ਸੰਗਤ ਵੱਲੋਂ ਰੈਵਨੋਰ ਪਾਰਕ, ਗਰੀਨਫੋਰਡ, ਲੰਦਨ ਵਿਖੇ 1160 ਪੌਦੇ ਲਾਏ ਗਏ। ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ 75 ਸੇਵਾਦਾਰਾਂ ਦੇ ਨਾਲ ਮੂਲ ਨਾਗਰਿਕਾਂ ਨੇ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਦਿੱਤੀਆਂ ਇਸ ਦੌਰਾਨ ਬਰਮਿੰਘਮ ਤੋਂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਸੇਵਾਦਾਰਾਂ ਨੇ ਆਪਣਾ ਯੋਗਦਾਨ ਪਾਇਆ ਇਸ ਮੌਕੇ ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਜਾਣਕਾਰੀ ਦਿੱਤੀ ਇਸ ਮੌਕੇ ਕੌਂਸਲ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਵੱਡੀ ਗਿਣਤੀ ਵਿਚ ਪੌਦੇ ਲਾਉਣ ਲਈ ਤਹਿਦਿਲੋਂ ਧੰਨਵਾਦ ਕੀਤਾ। London News

London News

LEAVE A REPLY

Please enter your comment!
Please enter your name here