ਡੇਰਾ ਸ਼ਰਧਾਲੂਆਂ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ

Dera Devotees Water Birds

ਡੇਰਾ ਸ਼ਰਧਾਲੂਆਂ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ

(ਰਾਮ ਸਰੂਪ ਪੰਜੋਲਾ) ਸਨੌਰ, । ਡੇਰਾ ਸੱਚਾ ਸੌਦਾ ਵੱਲੋਂ ਚਲਾਏ 139 ਮਾਨਵਤਾ ਭਲਾਈ ਕਾਰਜਾਂ ’ਤੇ ਚਲਦਿਆਂ ਬਲਾਕ ਸਨੌਰ ਦੇ ਪਿੰਡ ਨੂਰਖੇੜੀਆਂ ਦੀ ਸਾਧ-ਸੰਗਤ ਵੱਲੋਂ ਗਰਮੀ ਦੀ ਰੁੱਤ ਨੂੰ ਧਿਆਨ ’ਚ ਰੱਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ 40 ਕਟੋਰੇ ਭਰ ਕੇ ਰੱਖੇ ਗਏ।

ਇਸ ਮੌਕੇ ਜੱਸੀ ਇੰਸਾਂ ਭੰਗੀਦਾਸ ਨੇ ਕਿਹਾ ਕਿ ਇਹ ਸਭ ਕੁਝ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ਅਤੇ ਮਿਹਰ ਸਦਕਾ ਹੀ ਹੋ ਰਿਹਾ ਹੈ। ਅੱਜ ਜੋ ਅੰਤਾਂ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਪੰਛੀਆਂ ਲਈ ਪੀਣ ਲਈ ਪਾਣੀ ਦੇ ਕਟੋਰੇ ਭਰ ਕੇ ਰੱਖੇ ਗਏ ਹਨ, ਉਹ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਰੱਖੇ ਗਏ ਹਨ। ਸਾਧ-ਸੰਗਤ ਇਨ੍ਹਾਂ ਕਟੋਰਿਆਂ ਵਿੱਚ ਹਰ ਰੋਜ਼ ਪਾਣੀ ਪਾਇਆ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ