ਡੇਰਾ ਸ਼ਰਧਾਲੂਆਂ ਨੇ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਮੱਦਦ ਕੀਤੀ

Dera Devotees Sachkahoon

ਡੇਰਾ ਸ਼ਰਧਾਲੂਆਂ ਨੇ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਮੱਦਦ ਕੀਤੀ 

ਕੋਟਕਪੂਰਾ (ਅਜੈ ਮਨਚੰਦਾ) ਸਮਾਜ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ (Dera Devotees) ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ‘ਤੇ ਰਹਿਮਤ ਨਾਲ 138 ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ਭਰ ਵਿੱਚ ਕੀਤੇ ਜਾ ਰਹੇ ਹਨ। ਇਨਾਂ ਸਮਾਜ-ਕਲਿਆਣ ਕਾਰਜਾਂ ਵਿੱਚੋਂ ਹੀ ਇੱਕ ਮਹੱਤਵਪੂਰਨ ਕਾਰਜ ਹੈ ‘ਅਸ਼ੀਰਵਾਦ’ ਜਿਸਦੇ ਅਨੁਸਾਰ ਸੰਸਥਾ ਵੱਲੋਂ ਗ਼ਰੀਬ ਪਰਿਵਾਰ ਦੇ ਬੱਚਿਆਂ ਦੇ ਵਿਆਹ ਵਿੱਚ ਆਰਥਿਕ ਪੱਖੋਂ ਮੱਦਦ ਕੀਤੀ ਜਾਦੀ ਹੈ। ਇਸ ਦੇ ਤਹਿਤ ਬਲਾਕ ਕੋਟਕਪੂਰਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਆਰਥਿਕ ਸਹਾਇਤਾ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ ਤੇ ਇਸ ਵਿੱਚ ਵਿਆਹ ਦੇ ਰਾਸ਼ਨ ਦਾ ਸਮਾਨ ਤੇ ਕੱਪੜੇ , ਡਿਨਰ ਸੈੱਟ , ਗੱਦੇ , ਪ੍ਰੈਸ , ਆਦਿ ਹੋਰ ਸਾਮਾਨ ਦਿੱੱਤਾ ਗਿਆ ।

ਇਸ ਮੌਕੇ ਬਲਾਕ ਭੰਗੀਦਾਸ (Dera Devotees) ਸੁਰਿੰਦਰ ਕੁਮਾਰ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਟਕਪੂਰਾ ਦੇ ਵਸਨੀਕ ਬਲਜੀਤ ਸਿੰਘ ਮੱਟੂ ਦੇ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਉਨ੍ਹਾਂ ਨੇ ਬਲਾਕ ਕਮੇਟੀ ਨੂੰ ਇਕ ਚਿੱਠੀ ਲਿਖ ਕੇ ਮਦਦ ਦੀ ਮੰਗ ਕੀਤੀ । ਜਿਸ ਕਰਕੇ ਸਾਧ-ਸੰਗਤ ਵੱਲੋਂ ਉਨ੍ਹਾਂ ਦੀ ਬੇਟੀ ਰਾਜਵਿੰਦਰ ਕੌਰ ਦੇ ਵਿਆਹ ਮੌਕੇ ਕੁਝ ਜ਼ਰੂਰੀ ਸਮਾਨ ‘ਤੇ ਹੋਰ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਤੇ 15 ਮੈਂਬਰ ਕੌਰ ਸਿੰਘ ਇੰਸਾਂ , ਦੀਵਾਨ ਚੰਦ ਇੰਸਾਂ , ਕੁਲਵੰਤ ਇੰਸਾਂ ,ਜਗਦੇਵ ਇੰਸਾਂ ਲਾਂਗਰੀ , ਪ੍ਰੇਮੀ ਰਣਜੀਤ ਸਿੰਘ ਵਡੇਰਾ , ਸੁਜਾਨ ਭੈਣਾਂ ਮੀਨਾ ਇੰਸਾਂ , ਨੀਲਮ ਇੰਸਾਂ , ਨਿਰਮਲਾ ਇੰਸਾਂ , ਰਜਨੀ ਇੰਸਾਂ ,ਯੂਥ ਵਿਰਾਂਗਣਾਂ ਰਾਣੀ ਇੰਸਾਂ , ਊਸ਼ਾ ਇੰਸਾਂ , ਵੀਨਾ ਇੰਸਾਂ , ਸ਼ੀਤਲ ਇੰਸਾਂ , ਰਵਿੰਦਰ ਇੰਸਾਂ , ਮੂਰਤੀ ਇੰਸਾਂ , ਪਰਮਜੀਤ ਇੰਸਾਂ ਤੇ ਸਮੂਹ ਸਾਧ ਸੰਗਤ ਆਦਿ ਹੋਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ