ਚਿਬੜਾਂ ਵਾਲੀ ( ਰਾਜ ਕੁਮਾਰ )। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਸਦਕਾ 159 ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ਭਰ ਵਿੱਚ ਪੂਰੇ ਉਤਸਾਹ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਕਰ ਰਹੀ। ਇੰਨਾ ਹੀ ਕਾਰਜਾਂ ਵਿੱਚੋਂ ਇੱਕ ਕਾਰਜ ਸਰੀਰ ਦਾਨ ਮਹਾਂਦਾਨ ਨੇਤਰਦਾਨ ਮਹਾਂਦਾਨ ਦੇ ਤਹਿਤ ਅੱਜ ਬਲਾਕ ਚਿੱਬੜਾ ਵਾਲੀ ਦੇ ਪਿੰਡ ਬਲਮਗੜ ਵਿਖੇ ਇੱਕ ਡੇਰਾ ਸ਼ਰਧਾਲੂ ਗੁਰਦਾਸ ਸਿੰਘ ਇੰਸਾਂ ਦੇ ਦੇਹਾਂਤ ਹੋ ਜਾਣ ’ਤੇ ਪਰਿਵਾਰਕ ਮੈਬਰਾਂ ਨੇ ਉਸਦੀਆਂ ਅੱਖਾਂ ਅਤੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ। (Body Donation)
ਇਸ ਮੌਕੇ ਪ੍ਰੇਮੀ ਗੁਰਦਾਸ ਸਿੰਘ ਇੰਸਾਂ ਦੇ ਸਪੁੱਤਰ ਸਤਨਾਮ ਸਿੰਘ ਇੰਸਾ ਅਤੇ ਜਸਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਪਿਤਾ ਦਾ ਅਚਾਨਕ ਦੇਹਾਂਤ ਹੋ ਜਾਣ ’ਤੇ ਪਰਿਵਾਰ ਨੇ ਉਨਾਂ ਦੀ ਅੰਤਿਮ ਇੱਛਾ ਅਨੁਸਾਰ ਜੋ ਕਿ ਉਹਨਾਂ ਨੇ ਪਹਿਲਾਂ ਹੀ ਨੇਤਰਦਾਨ ਅਤੇ ਸਰੀਰ ਦਾਨ ਦੇ ਫਾਰਮ ਭਰੇ ਹੋਏ ਸਨ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਅਤੇ ਸਰੀਰਦਾਨ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਪੂਰਾ ਕਰਨ ਲਈ ਬਲਾਕ ਚਿਬੜਾਂ ਵਾਲੀ ਦੇ 85 ਮੈਂਬਰ ਜਿੰਮੇਵਾਰਾਂ ਨਾਲ ਸੰਪਰਕ ਕਰਕੇ ਪ੍ਰੇਮੀ ਗੁਰਦਾਸ ਸਿੰਘ ਇੰਸਾਂ ਦੇ ਨੇਤਰ ਮੋਨੂ ਇੰਸਾਂ ਮਲੋਟ ਵਾਲਿਆਂ ਵੱਲੋਂ ਆਪਣੀ ਆਪਣੀ ਟੀਮ ਨਾਲ ਅੱਖਾਂ ਨੂੰ ਸੁਰੱਖਿਅਤ ਲੈ ਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਵਿਖੇ ਸੁਰੱਖਿਅਤ ਪਹੁੰਚਾਇਆ ਅਤੇ ਪ੍ਰੇਮੀ ਗੁਰਦਾਸ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਗੌਰਮੈਂਟ ਮੈਡੀਕਲ ਕਾਲਜ ਬਾਰਾਮੁੱਲਾ ਜੰਮੂ ਐਂਡ ਕਸ਼ਮੀਰ ਵਿਖੇ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ। Body Donation
ਪ੍ਰੇਮੀ ਗੁਰਦਾਸ ਸਿੰਘ ਇੰਸਾਂ ਦੀ ਮ੍ਰਿਤਕ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਗੱਡੀ ਵਿੱਚ ਰੱਖ ਕੇ ਪਿੰਡ ਬੱਲਮਗੜ੍ਹ ਦੀਆਂ ਗਲੀਆਂ ਵਿੱਚੋਂ ਪ੍ਰੇਮੀ ਗੁਰਦਾਸ ਸਿੰਘ ਇੰਸਾਂ ਅਮਰ ਰਹੇ, ਪ੍ਰੇਮੀ ਗੁਰਦਾਸ ਸਿੰਘ ਇੰਸਾਂ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਅਤੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਅਸਮਾਨ ਗੁੰਜਾਉ ਨਾਅਰੇ ਲਾਉਂਦੇ ਹੋਏ ਪਿੰਡ ਦੇ ਬਾਹਰ ਬਾਹਰ ਫਿਰਨੀ ਤੋਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।
ਇਹ ਵੀ ਪੜ੍ਹੋ : ਕਾਇਮ ਰਹਿਣੀ ਚਾਹੀਦੀ ਹੈ ਗਾਂਧੀ ਬਣਨ ਦੀ ਪਰੰਪਰਾ
ਇਸ ਮੌਕੇ ਇਸ ਮੌਕੇ ਪ੍ਰੇਮੀ ਸੁਖਦੀਪ ਸਿੰਘ ਇੰਸਾ 85 ਮੈਂਬਰ ਪੰਜਾਬ ਨੇ ਬੋਲਦਿਆਂ ਹੋਇਆਂ ਕਿਹਾ ਕਿ ਪ੍ਰੇਮੀ ਗੁਰਦਾਸ ਸਿੰਘ ਇੰਸਾਂ ਦਾ ਸਰੀਰ ਦਾਨ ਕਰਨਾ ਬਲਾਕ ਚਿੱਬੜਾਂ ਵਾਲੀ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਪ੍ਰੇਮੀ ਗੁਰਦਾਸ ਸਿੰਘ ਪਿੰਡ ਬਲਮਗੜ੍ਹ ਦੇ ਦੂਜੇ ਅਤੇ ਬਲਾਕ ਚਿੱਬੜਾਂ ਵਾਲੀ ਦੇ 24 ਵੇਂ ਸਰੀਰ ਦਾਨੀ ਬਣੇ ਹਨ। ਪ੍ਰੇਮੀ ਗੁਰਦਾਸ ਸਿੰਘ ਦੀ ਅੰਤਿਮ ਯਾਤਰਾ ਦੇ ਸਮੇਂ 85 ਮੈਂਬਰ ਪ੍ਰੇਮੀ ਸੁਖਦੀਪ ਸਿੰਘ ਇੰਸਾ ਤੋਂ ਇਲਾਵਾ ਇਲਾਵਾ ਪ੍ਰੇਮੀ ਸੁਖਦੇਵ ਸਿੰਘ ਇੰਸਾਂ 85 ਮੈਂਬਰ ਅਤੇ ਭੈਣਾਂ ਸੁਨੀਤਾ ਇੰਸਾਂ, ਸੁਮਨ ਇੰਸਾਂ 85 ਮੈਂਬਰ, ਬਲਾਕ ਪ੍ਰੇਮੀ ਸੇਵਕ ਗੁਰਦਰਸ਼ਨ ਸਿੰਘ ਇੰਸਾਂ ਤੋਂ ਇਲਾਵਾ ਪਰਿਵਾਰਿਕ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਬਲਾਕ ਚਿੱਬੜਾਂ ਵਾਲੀ ਦੀ ਸਾਧ-ਸੰਗਤ ਅਤੇ ਪਿੰਡ ਵਾਸੀ ਸ਼ਾਮਲ ਹੋਏ।