ਬਰਨਾਵਾ ਆਸ਼ਰਮ ’ਚ ਦੇਸ਼ ਭਗਤੀ ਦੇ ਰੰਗ ’ਚ ਰੰਗੇ ਪਹੁੰਚੇ ਡੇਰਾ ਸ਼ਰਧਾਲੂ

ਬਰਨਾਵਾ ਆਸ਼ਰਮ ’ਚ ਦੇਸ਼ ਭਗਤੀ ਦੇ ਰੰਗ ’ਚ ਰੰਗੇ ਪਹੁੰਚੇ ਡੇਰਾ ਸ਼ਰਧਾਲੂ

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 17 ਜੂਨ 2022 ਨੂੰ ਸ਼ਾਹ ਸਤਿਨਾਮ ਜੀ ਧਾਮ ਆਸ਼ਰਮ ਬਰਨਾਵਾ (ਬਾਗਪਤ) ਵਿਖੇ ਆਪਣੇ ਪਵਿੱਤਰ ਚਰਨ ਕਮਲ ਟਿਕਾਏ ਸਨ। ਪੂਜਨੀਕ ਗੁਰੂ ਜੀ ਨੇ 30 ਦਿਨ ਬਰਨਾਵਾ ਆਸ਼ਰਮ ਤੋਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਅਤੇ ਅਧਿਆਤਮਿਕ ਬਚਨਾਂ ਦੀ ਦਾਤ ਬਖਸ਼ੀ। ਆਪਣੇ ਦੇਸ਼ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਮੁੱਖ ਰੱਖਦੇ ਹੋਏ, ਪੂਜਨੀਕ ਗੁਰੂ ਜੀ ਨੇ ਬਹੁਤ ਸਾਰੇ ਸ਼ਲਾਘਾਯੋਗ ਕੰਮ ਕੀਤੇ। 30 ਦਿਨਾਂ ਦੇ ਇਸ ਪਰਉਪਕਾਰੀ ਦੌਰ ਵਿੱਚ ਕੋਈ ਵੀ ਅਜਿਹਾ ਮੌਕਾ ਨਹੀਂ ਹੋਵੇਗਾ ਜਦੋਂ ਪੂਜਨੀਕ ਗੁਰੂ ਜੀ ਨੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਤਰੱਕੀ ਲਈ ਕੋਈ ਕਦਮ ਨਾ ਚੁੱਕਿਆ ਹੋਵੇ।

ਦੂਜੇ ਪਾਸੇ ਬਰਨਾਵਾ ਆਸ਼ਰਮ ਵਿਖੇ ਅਵਤਾਰ ਮਹੀਨੇ ਦੇ ਮੌਕੇ ’ਤੇ ਪਵਿੱਤਰ ਭੰਡਾਰੇ ਦਾ ਆਯੋਜਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸਾਧ-ਸੰਗਤ ਬਰਨਾਵਾ ਆਸ਼ਰਮ ਪਹੁੰਚੀ। ਨਾਮਚਰਚਾ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਹੋਈ। ਇਸ ਮੌਕੇ ਪੂਜਨੀਕ ਗੁਰੂ ਜੀ ਦੇ ਵਡਮੁੱਲੇ ਅਧਿਆਤਮਕ ਬਚਨ ਸੁਣਾਏ ਗਏ। ਨਾਮ ਚਰਚਾ ਉਪਰੰਤ ਸਾਧ-ਸੰਗਤ ਨੂੰ ਭੋਜਨ ਛਕਾਇਆ ਗਿਆ। ਨਾਮ ਚਰਚਾ ਦੌਰਾਨ ਮਨੁੱਖਤਾ ਦੇ ਭਲੇ ਲਈ ਕੰਮ ਕੀਤੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here