ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਛੱਤ ਨੂੰ ਨਵੇਂ ਸਿਰੇ ਤੋੋਂ ਬਣਾ ਕੇ ਕੀਤਾ ਪੱਕਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡੇਰਾ ਸੱਚਾ ਸੌਦਾ ਦੇ ਬਲਾਕ ਪਟਿਆਲਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਇੱਕ ਗਰੀਬ ਜ਼ਰੂਰਤਮੰਦ ਪਰਿਵਾਰ ਦੀ ਡਿੱਗੂ-ਡਿੱਗੂ ਕਰਦੀ ਛੱਤ ਨੂੰ ਬਦਲ ਕੇ ਦੁਬਾਰਾ ਨਵੇਂ ਸਿਰੇ ਤੋਂ ਬਣਾਇਆ ਗਿਆ। ਖਸਤਾ ਹਾਲਤ ਛੱਤ ਨੂੰ ਲੈ ਕੇ ਪਿਛਲੇ ਕਈ ਸਾਲਾਂ ਦੇ ਫਿਕਰ ਨੂੰ ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਮੁਕਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਨੀਤਾ ਇੰਸਾਂ ਨੇ ਦੱਸਿਆ ਕਿ ਰਾਣੀ ਵਾਸੀ ਨਿਊ ਮਹਿੰਦਰਾ ਕਲੋਨੀ ਪਟਿਆਲਾ ਜਿਸ ਦੀ ਘਰ ਦੀ ਛੱਤ ਬਿਲਕੁੱਲ ਡਿੱਗੂ-ਡਿੱਗੂ ਕਰ ਰਹੀ ਸੀ ਅਤੇ ਇਸ ਕਾਰਨ ਕਦੇ ਭਿਆਨਕ ਹਾਦਸਾ ਵਾਪਰ ਸਕਦਾ ਸੀ।
ਉਨ੍ਹਾਂ ਦੱਸਿਆ ਕਿ ਰਾਣੀ ਲੋਕਾਂ ਦੇ ਭਾਂਡੇ ਮਾਂਜਦੀ ਹੈ, ਜਦਕਿ ਉਸ ਦਾ ਪਤੀ ਰਿਕਸ਼ਾ ਚਲਾਉਦਾ ਹੈ। ਗਰੀਬ ਪਰਿਵਾਰ ਹੋਣ ਕਾਰਨ ਉਹ ਆਪਣੇ ਘਰ ਦੀ ਛੱਤ ਬਦਲਣ ਤੋਂ ਅਸਮੱਰਥ ਸਨ। ਇਸ ਦਾ ਪਤਾ ਜਦੋਂ ਸਾਧ-ਸੰਗਤ ਨੂੰ ਲੱਗਿਆ ਤਾਂ ਉਨ੍ਹਾਂ ਵੱਲੋਂ ਇਸ ਛੱਤ ਤੁਰੰਤ ਬਦਲਣ ਦਾ ਫੈਸਲਾ ਲਿਆ ਗਿਆ। ਇਸ ਤੋਂ ਬਾਅਦ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਵੱਲੋਂ ਕੁਝ ਹੀ ਘੰਟਿਆਂ ’ਚ ਛੱਤ ਨੂੰ ਬਦਲ ਕੇ ਦੁਬਾਰਾ ਨਵੇਂ ਸਿਰੇ ਤੋਂ ਬਣਾਇਆ ਗਿਆ ਤੇ ਇਸ ਉੱਪਰ ਟਾਇਲਾਂ ਵਗੈਰਾ ਲਾ ਕੇ ਉਸ ਉੱਪਰ ਸੀਮਿੰਟ ਪਾ ਕੇ ਛੱਤ ਨੂੰ ਪੱਕਾ ਕਰ ਦਿੱਤਾ ਗਿਆ ਤਾਂ ਜੋ ਪਰਿਵਾਰ ਨੂੰ ਕੋਈ ਮੁਸ਼ਿਕਲ ਨਾ ਆਵੇ। ਇਸ ਸਬੰਧੀ ਉਕਤ ਜ਼ਰੂਰਤਮੰਦ ਪਰਿਵਾਰ ਵੱਲੋਂ ਸਾਧ-ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਉਸ ਲਈ ਇਹ ਕਾਰਜ ਕਰਨਾ ਬਹੁਤ ਔਖਾ ਸੀ। ਇਸ ਮੌਕੇ ਵਨੀਤਾ ਇੰਸਾਂ, ਜਤਿੰਦਰ ਇੰਸਾਂ, ਸੈਂਟੀ ਇੰਸਾਂ, ਰਾਜੂ ਇੰਸਾਂ, ਸਮਨ ਇੰਸਾਂ, ਅਨਿਲ ਇੰਸਾਂ, ਸੁਰੇਸ ਇੰਸਾਂ, ਰਣਜੀਤ ਇੰਸਾਂ, ਦੀਪਕ ਇੰਸਾਂ, ਮੇਜਰ ਪਸਿਆਣਾ, ਧੀਰ ਇੰਸਾਂ, ਬਲਬੀਰ ਇੰਸਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ