ਡੇਰਾ ਸ਼ਰਧਾਲੂ ਰੁਪਿੰਦਰ ਸਿੰਘ ਇੰਸਾਂ ਨੇ ਲੱਭਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ
ਲਹਿਰਾਗਾਗਾ, (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਨਾਲ ਜੁੜੇ ਬਲਾਕ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਕਾਲਬੰਨਜਾਰਾ ਦੇ ਡੇਰਾ ਸ਼ਰਧਾਲੂ ਪਰਿਵਾਰ ਰੁਪਿੰਦਰ ਸਿੰਘ ਇੰਸਾਂ ਨੇ ਇੱਕ ਲੱਭਿਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਾਣਕਾਰੀ ਅਨੁਸਾਰ ਗੋਲਡੀ ਸਿੰਘ ਵਾਸੀ ਰਾਏਧਰਾਣਾ ਜੋ ਕਿ ਗਾਗੇ ਵਿਖੇ ਕੋਈ ਕੰਮ ਆਇਆ ਹੋਇਆ ਸੀ, ਦਾ ਮੋਬਾਇਲ ਫੋਨ ਪਿੰਡ ਗਾਗਾ ਵਿਖੇ ਡਿੱਗ ਗਿਆ ਸੀ, ਜਦੋਂ ਡਿੱਗਿਆ ਹੋਇਆ ਮੋਬਾਇਲ ਡੇਰਾ ਸ਼ਰਧਾਲੂ ਰੁਪਿੰਦਰ ਸਿੰਘ ਇੰਸਾਂ, ਜੋ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦਾ ਮੈਂਬਰ ਹੈ, ਨੂੰ ਮਿਲਿਆ ਉਸ ਨੇ ਮੋਬਾਇਲ ਦੇ ਅਸਲ ਮਾਲਕ ਨਾਲ ਸੰਪਰਕ ਕਰਕੇ ਗੋਲਡੀ ਨੂੰ ਉਸ ਦਾ ਗੁਆਚਿਆ ਫ਼ੋਨ ਵਾਪਸ ਕਰ ਦਿੱਤਾ। ਮੋਬਾਇਲ ਮਿਲਣ ਦੀ ਖੁਸ਼ੀ ਵਿੱਚ ਗੋਲਡੀ ਨੇ ਆਖਿਆ ਕਿ ਉਸ ਨੇ ਇਹ ਮੋਬਾਇਲ ਕੁਝ ਦਿਨ ਪਹਿਲਾਂ ਹੀ ਕਿਸ਼ਤਾਂ ’ਤੇ ਲਿਆ ਸੀ, ਬੇਰੁਜ਼ਗਾਰੀ ਨੇ ਇੰਨਾਂ ਮੰਦਾ ਹਾਲ ਕਰ ਰੱਖਿਆ ਹੈ ਕਿ ਉਹ ਇਸ ਦਾ ਘਾਟਾ ਵੀ ਪੂਰਾ ਨਹੀਂ ਕਰ ਸਕਦਾ ਸੀ। ਧੰਨ ਹਨ ਡੇਰਾ ਸ਼ਰਧਾਲੂ ਜਿਨ੍ਹਾਂ ਨੇ ਉਸਦਾ ਡਿੱਗਿਆ ਹੋਇਆ ਮੋਬਾਇਲ ਵਾਪਸ ਕੀਤਾ।
ਅੱਜ-ਕੱਲ੍ਹ ਆਪਾਂ ਦੇਖਦੇ ਹਾਂ ਕਿ ਚਾਰੇ ਪਾਸੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉੱਥੇ ਹੀ ਡੇਰਾ ਸ਼ਰਧਾਲੂ ਰੁਪਿੰਦਰ ਇੰਸਾਂ ਦੀ ਪ੍ਰਸ਼ੰਸਾ ਕਰਦਾ ਹਾਂ ਜੋ ਆਪਣੇ ਗੁਰੂ ਦੇ ਲੜ ਲੱਗ ਕੇ ਸਮਾਜ ਭਲਾਈ ਕਾਰਜ ਕਰ ਰਹੇ ਹਨ। ਗੋਲਡੀ ਨੇ ਧੰਨਵਾਦ ਕਰਦਿਆਂ ਆਖਿਆ ਕਿ ਕੁਝ ਕੁ ਰੁਪਏ ਪਿੱਛੇ ਬੰਦੇ ਦਾ ਈਮਾਨ ਡੋਲ ਜਾਂਦਾ ਹੈ ਪਰ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਉਸ ਨੂੰ ਉਸਦਾ ਡਿੱਗਿਆ ਹੋਇਆ ਮੋਬਾਇਲ ਵਾਪਿਸ ਮਿਲਿਆ ਹੈ।
ਇਸ ਮੌਕੇ ਰੁਪਿੰਦਰ ਸਿੰਘ ਇੰਸਾਂ ਨੇ ਆਖਿਆ ਕਿ ਉਹ ਤੇ ਉਸ ਦਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਕਾਫ਼ੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਰੁਪਿੰਦਰ ਇੰਸਾਂ ਨੇ ਆਖਿਆ ਕਿ ਉਹਨਾਂ ਨੂੰ ਇਹ ਪਵਿੱਤਰ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲਦੀ ਹੈ ਜੋ ਸਾਨੂੰ ਸਮੇਂ-ਸਮੇਂ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਨ ਸੰਬੰਧੀ ਪ੍ਰੇਰਨਾ ਦਿੰਦੇ ਰਹਿੰਦੇ ਹਨ। ਉਸਨੂੰ ਬਹੁਤ ਖੁਸ਼ੀ ਹੈ ਕਿ ਉਹ ਕਿਸੇ ਦੇ ਕੰਮ ਆ ਸਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ