
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Welfare
- ਲੌਂਗੋਵਾਲ ਬਲਾਕ ’ਚੋਂ ਬਣੇ 15ਵੇਂ ਸਰੀਰਦਾਨੀ
Welfare: (ਹਰਪਾਲ ਸਿੰਘ) ਲੌਂਗੋਵਾਲ। ਬਲਾਕ ਲੌਂਗੋਵਾਲ ਦੇ ਡੇਰਾ ਸ਼ਰਧਾਲੂ ਨਿਹਾਲ ਸਿੰਘ ਇੰਸਾਂ (65) ਪੁੱਤਰ ਨੱਥੂ ਸਿੰਘ ਵਾਸੀ ਤੋਗਾਵਾਲ ਨੇ ਬਲਾਕ ਦੇ 15ਵੇਂ ਅਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਬਲਾਕ ਲੌਂਗੋਵਾਲ ਅਧੀਨ ਪੈਂਦੇ ਪਿੰਡ ਤੋਗਾਵਾਲ ਦੇ ਅਣਥੱਕ ਸੇਵਾਦਾਰ ਨਿਹਾਲ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ।
ਸੱਚਖੰਡਵਾਸੀ ਨਿਹਾਲ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਨ੍ਹਾਂ ਵੱਲੋਂ ਲਏ ਪ੍ਰਣ ਨੂੰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੂਰਾ ਕਰਦਿਆਂ ਉਨ੍ਹਾਂ ਦੇ ਨੂੰਹਾਂ-ਪੁੱਤਰਾਂ ਬਿੱਟੂ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਬੰਟੀ ਸਿੰਘ ਇੰਸਾਂ, ਬੇਟੀ ਵੀਰਪਾਲ ਕੌਰ ਇੰਸਾਂ, ਨੂੰਹਾਂ ਕਾਂਤਾ ਇੰਸਾਂ, ਰਮੇਸ਼ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ ਅਤੇ ਪਤਨੀ ਬੀਬੀ ਕੌਰ ਇੰਸਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਉਨ੍ਹਾਂ ਦੀ ਮਿ੍ਰਤਕ ਦੇਹ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਅੰਬਾਲਾ-ਦਿੱਲੀ ਹਾਈਵੇ ਨੇੜੇ ਐੱਨਡੀਆਈ ਪਲਾਜਾ ਮੋਹਰੀ ਸ਼ਾਹਬਾਦ (ਐੱਮ) ਕੁਰੂਕਸ਼ੇਤਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸੱਚਖੰਡਵਾਸੀ ਨਿਹਾਲ ਸਿੰਘ ਇੰਸਾਂ ਦੀ ਅਰਥੀ ਨੂੰ ਜਿੱਥੇ ਉਨ੍ਹਾਂ ਦੀ ਬੇਟੀ, ਨੂੰਹਾਂ ਨੇ ਮੋਢਾ ਦਿੱਤਾ, ਉੱਥੇ ਹੀ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਪ੍ਰਧਾਨ ਇੰਡੀਅਨ ਯੂਥ ਕਾਂਗਰਸ ਜ਼ਿਲ੍ਹਾ ਸੰਗਰੂਰ ਵੱਲੋਂ ਹਰੀ ਝੰਡੀ ਦੇ ਕੇ ਅੰਤਿਮ ਰਵਾਨਗੀ ਦਿੱਤੀ ਗਈ।

ਇਹ ਵੀ ਪੜ੍ਹੋ: Gold Ring: ਸੋਨੇ ਦੀ ਰਿੰਗ ਵਾਪਸ ਕਰਕੇ ਦਿਖਾਈ ਇਮਾਨਦਾਰੀ
ਇਸ ਮੌਕੇ ਮਿ੍ਰਤਕ ਦੇ ਨਿਵਾਸ ਸਥਾਨ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸਾਬਕਾ ਸਰਪੰਚ ਪਰਮਜੀਤ ਸਿੰਘ ਇੰਸਾਂ ਪਿੰਡ ਤੋਗਾਵਾਲ, ਸਾਬਕਾ ਸਰਪੰਚ ਸੁਲੱਖਣ ਸਿੰਘ ਇੰਸਾਂ ਪਿੰਡ ਸਾਹੋਕੇ, ਚੀਮਾ ਮੰਡੀ ਦੇ ਪ੍ਰੇਮੀ ਸੇਵਕ ਸੰਸਾਰੀ ਰਾਮ ਇੰਸਾਂ, ਗੁਰਤੇਜ ਸਿੰਘ ਇੰਸਾਂ ਚੀਮਾ ਮੰਡੀ, ਰਾਜੂ ਇੰਸਾਂ ਚੀਮਾ ਮੰਡੀ, ਗੁਲਾਬ ਸਿੰਘ ਇੰਸਾਂ ਝਾੜੋਂ, ਹਰਮਨ ਸਿੰਘ ਇੰਸਾਂ ਝਾੜੋਂ, ਮਿੱਠੂ ਰਾਮ ਇੰਸਾਂ, ਦਾਤਾ ਰਾਮ ਇੰਸਾਂ, ਰਾਮ ਕਿ੍ਰਸ਼ਨ ਇੰਸਾਂ ਪ੍ਰੇਮੀ ਸੇਵਕ ਲੌਂਗੋਵਾਲ, ਦਲਜੀਤ ਸਿੰਘ ਇੰਸਾਂ, ਹਰਭਜਨ ਸਿੰਘ ਇੰਸਾਂ, ਧਿਆਨ ਸਿੰਘ ਇੰਸਾਂ ਪ੍ਰੇਮੀ ਸੇਵਕ ਸਾਹੋਕੇ, ਵਿਜੇ ਕੁਮਾਰ ਇੰਸਾਂ ਪਿੰਡ ਸਾਹੋਕੇ, ਬਿੰਦਰ ਸਿੰਘ ਇੰਸਾਂ ਤੋਗਾਵਾਲ, ਬੋਬੀ ਇੰਸਾਂ, ਰਾਜਾ ਸਿੰਘ ਇੰਸਾਂ ਪਿੰਡ ਤੋਗਾਵਾਲ, ਪ੍ਰੇਮੀ ਸੇਵਕ ਕਰਮਜੀਤ ਸਿੰਘ ਇੰਸਾਂ ਪਿੰਡ ਤੋਗਾਵਾਲ, ਚਰਨਜੀਤ ਸਿੰਘ ਇੰਸਾਂ, ਹਰਵਿੰਦਰ ਸਿੰਘ ਇੰਸਾਂ, ਮਾਸਟਰ ਬਲਵੀਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਸੀ। Welfare