Welfare Work: (ਸਤਵੀਰ ਸਿੰਘ) ਸ੍ਰੀ ਮੁਕਤਸਰ ਸਾਹਿਬ। ਬਲਾਕ ਲੰਬੀ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਿਣਾ ਦੇ ਡੇਰਾ ਪ੍ਰੇਮੀ ਨੇ 32 ਵੀਂ ਵਾਰ ਖੂਨਦਾਨ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਮੁਹਿੰਮ ਖੂਨਦਾਨ ਮਹਾਂਦਾਨ ਦੀ ਪਰੰਪਰਾ ਨੂੰ ਹੁੰਗਾਰਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਂਵਾਂ ’ਤੇ ਚੱਲਦਿਆਂ ਪ੍ਰੇਮੀ ਲਾਲ ਸਿੰਘ ਨੇ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਰਸਾ ਵਿਖੇ ਜਾ ਕੇ ਲੋੜਵੰਦ ਮਰੀਜ਼ ਲਈ 32 ਵੀਂ ਵਾਰ ਖੂਨਦਾਨ ਕੀਤਾ।
ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਇਸ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਜਿਕਰਯੋਗ ਹੈ ਕਿ ਪ੍ਰੇਮੀ ਲਾਲ ਸਿੰਘ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਦਾ ਹੈ ਜੋ ਆਪਣੇ-ਆਪ ’ਚ ਬੇਮਿਸਾਲ ਹੈ। ਇਸ ਮੌਕੇ ਪ੍ਰੇਮੀ ਲਾਲ ਸਿੰਘ ਨੇ ਆਖਿਆ ਕਿ ਸਾਡਾ ਸਾਰਾ ਪਰਿਵਾਰ ਹਰ ਸਮੇਂ ਖੂਨਦਾਨ ਕਰਨ ਲਈ ਤਿਆਰ ਰਹਿੰਦਾ ਹੈ, ਅਸੀਂ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਇਹ ਭਲਾਈ ਕਾਰਜ ਕਰ ਰਹੇ ਹਾਂ ਅਰਦਾਸ ਕਰਦੇ ਹਾਂ ਕਿ ਮਾਲਕ ਇਸੇ ਤਰ੍ਹਾਂ ਦ੍ਰਿੜ੍ਹ ਵਿਸ਼ਵਾਸ਼ ਦੇ ਨਾਲ ਭਲਾਈ ਕਾਰਜ ਕਰਵਾਉਂਦਾ ਰਹੇ। Welfare Work