Welfare Work: ਡੇਰਾ ਸ਼ਰਧਾਲੂ ਨੇ ਬਿਮਾਰ ਵਿਅਕਤੀ ਦੇ ਇਲਾਜ ‘ਚ ਕੀਤੀ ਮੱਦਦ

Welfare Work

ਹਰ ਮਹੀਨੇ ਦਿੱਤਾ ਜਾਂਦਾ ਪਰਿਵਾਰ ਨੂੰ ਰਾਸ਼ਨ | Welfare Work

(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਸਰਸਾ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ, ਜਿਸਨੂੰ ਡੇਰਾ ਸ਼ਰਧਾਲੂ ਪੂਰੇ ਤਨ-ਮਨ ਨਾਲ ਦਿਲੋਂ ਕਰਦੇ ਹਨ। ਇਸੇ ਲੜੀ ਤਹਿਤ ਕੈਂਸਰ ਨਾਲ ਪੀੜਤ ਇੱਕ ਵਿਅਕਤੀ ਜੋ ਕਿ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਸੀ ਦੇ ਇਲਾਜ਼ ‘ਚ ਮੱਦਦ ਕੀਤੀ ਤੇ ਪਰਿਵਾਰ ਦੇ ਲਈ ਰਾਸ਼ਨ ਦਾ ਪ੍ਰਬੰਧ ਕੀਤਾ।

ਇਹ ਵੀ ਪੜ੍ਹੋ: Chandigarh News: ਪੱਤਰਕਾਰ ਹੋਏ ਹਾਈਟੈੱਕ, ਮਿਲਿਆ ਅਤਿ-ਆਧੁਨਿਕ ਸਹੂਲਤਾਂ ਵਾਲਾ ਪ੍ਰੈੱਸ ਲੌਂਜ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸ਼ਰਧਾਲੂ ਤਰਸੇਮ ਸਿੰਘ ਰੋਡਾ ਇੰਸਾਂ ਨੇ ਦੱਸਿਆ ਕਿ ਲਾਲੀ ਸਿੰਘ ਨਾਂ ਦਾ ਵਿਅਕਤੀ ਇੱਕ ਪ੍ਰਾਈਵੇਟ ਮਿੱਲ ‘ਚ ਕੰਮ ਕਰਦਾ ਸੀ ਤੇ ਪਰਿਵਾਰ ‘ਚ ਕੋਈ ਹੋਰ ਕਮਾਉਣ ਵਾਲਾ ਨਾ ਹੋਣ ਕਾਰਨ ਉਸਨੂੰ ਬਿਮਾਰੀ ਦੀ ਹਾਲਤ ਵਿੱਚ ਕੰਮ ਕਰਨਾ ਪੈਂਦਾ ਸੀ ਜਿਸ ਕਾਰਨ ਉਸ ਦੀ ਤਬੀਅਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਸੀ ‘ਤੇ ਉਹ ਕੰਮ ਕਰਨ ਤੋਂ ਅਸਮਰਥ ਹੋ ਗਿਆ। ਜਿਸ ਦਾ ਪਤਾ ਜਦੋਂ ਉਨ੍ਹਾਂ ਨੂੰ ਲੱਗਿਆ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਉਸ ਦਾ ਇਲਾਜ਼ ਸ਼ੁਰੂ ਕਰਵਾਇਆ ‘ਤੇ ਉਸ ਦੇ ਟੈਸਟਿੰਗ ਤੇ ਦਵਾਈਆਂ ਦਾ ਖਰਚਾ ਵੀ ਦਿੱਤਾ ਤੇ ਨਾਲ ਹੀ ਪਿਛਲੇ ਤਿੰਨ ਮਹੀਨੇ ਤੋਂ ਹਰ ਮਹੀਨੇ ਦੇ ਰਾਸ਼ਨ ਦਾ ਵੀ ਪ੍ਰਬੰਧ ਕੀਤਾ।

ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੀੜਤ ਵਿਅਕਤੀ ਨੂੰ ਪੂਜਨੀਕ ਪਿਤਾ ਜੀ ਦੇ ਲਾਈਵ ਦਰਸ਼ਨ ਵੀ ਕਰਵਾਏ ਤੇ ਨਾਮ ਸ਼ਬਦ ਦੀ ਅਨਮੋਲ ਦਾਤ ਵੀ ਦਿਵਾਈ ਤੇ ਬਿਮਾਰੀ ਦਾ ਪ੍ਰਸ਼ਾਦ ਵੀ ਦਿਵਾਇਆ ਜਿਸ ਨਾਲ ਕਿ ਪੀੜਤ ਵਿਅਕਤੀ ਨੂੰ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਸਦੇ ਇਲਾਜ ਲਈ ਜੋ ਮੱਦਦ ਦੀ ਜ਼ਰੂਰਤ ਹੋਵੇਗੀ ਉਹ ਕਰਨਗੇ। ਇਸ ਮੌਕੇ ਡਾ. ਅਵਤਾਰ ਸਿੰਘ ਵਿਰਕ ਇੰਸਾਂ, ਸੇਵਾ ਸਿੰਘ ਇੰਸਾਂ, ਭੈਣ ਅੰਜੂ ਇੰਸਾਂ ਆਦਿ ਮੌਜੂਦ ਸਨ। Welfare Work