(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਕਾਰਜਾਂ ਮੋਹਰੀ ਰਹਿਣ ਵਾਲੇ ਬਲਾਕ ਹਕੂਮਤ ਸਿੰਘ ਵਾਲਾ ਮੁੱਦਕੀ ਦੇ ਤਿੰਨ ਸੇਵਾਦਾਰਾਂ ਨੇ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। Blood Donation

ਇਹ ਵੀ ਪੜ੍ਹੋ: ਡੇਰਾ ਸ਼ਰਧਾਲੂ ਨੇ ਆਪਣੇ ਪਿਤਾ ਦੀ ਬਰਸੀ ਮੌਕੇ ਕੀਤੇ ਮਾਨਵਤਾ ਭਲਾਈ ਕਾਰਜ
ਇਸ ਸਬੰਧੀ ਜਾਣਕਾਰੀ ਦਿੰਦਿਆ ਅੱਛਰ ਸਿੰਘ ਇੰਸਾਂ 85 ਮੈਂਬਰ ਪੰਜਾਬ ਤੇ ਬਲਾਕ ਪਰੇਮੀ ਸੇਵਕ ਗੁਰਨਾਮ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਹਕੂਮਤ ਸਿੰਘ ਵਾਲਾ ਮੁੱਦਕੀ ਦੇ ਸੇਵਾਦਾਰ ਡਾ. ਸੁਖਜਿੰਦਰ ਸਿੰਘ ਬਰਾੜ ਜਵਾਹਰ ਸਿੰਘ ਵਾਲਾ ਤੇ ਜਗਸੀਰ ਸਿੰਘ ਇੰਸਾਂ ਤੇ ਜਸਪ੍ਰੀਤ ਸਿੰਘ ਇੰਸਾਂ ਦੋਵੇਂ ਵਾਸੀ ਹਕੂਮਤ ਸਿੰਘ ਵਾਲਾ ਨੇ ਆਪਣਾ ਇੱਕ-ਇੱਕ ਯੂਨਿਟ ਖੂਨ ਸ਼ਾਹ ਸਤਿਨਾਮ ਜੀ ਸੁਪਰ ਸਪੈਸਿਲਟੀ ਹਸਪਤਾਲ ਸਰਸਾ ਵਿਖੇ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਵਿਖੇ ਐਮਰਜੈਸੀ ਸੇਵਾਵਾਂ ਲਈ ਖੂਨਦਾਨ ਕਰਕੇ ਮਾਨਵਤਾ ਪ੍ਰਤੀ ਆਪਣਾ ਬਣਦਾ ਫਰਜ਼ ਅਦਾ ਕੀਤਾ। ਜਿਕਰਯੋਗ ਹੈ ਕਿ ਇਹਨਾਂ ਖੂਨਦਾਨੀ ਸੇਵਾਦਾਰਾਂ ਨੇ ਪਹਿਲਾ ਵੀ ਅਨੇਕਾਂ ਵਾਰ ਖੂਨਦਾਨ ਕਰ ਚੁੱਕੇ ਹਨ।