ਪੰਜਾਬੀ ਯੂਨੀਵਰਸਿਟੀ ਦੀ ਡਿਪਟੀ ਰਜਿਸਟਰਾਰ ਬਣੀ ‘ਗਵਰਨਰ’

Convocation of Punjabi University

ਪੰਜਾਬੀ ਯੂਨੀਵਰਸਿਟੀ ਦੀ ਡਿਪਟੀ ਰਜਿਸਟਰਾਰ ਬਣੀ ‘ਗਵਰਨਰ’

(ਸੱਚ ਕਹੂੰ ਨਿਊਜ) ਪਟਿਆਲਾ। ‘ਮੈਂ ਪੰਜਾਬੀ ਯੂਨੀਵਰਸਿਟੀ ਦੀ ਕਾਨਵੋਕੇਸਨ ਨੂੰ ਸੁਰੂ ਕਰਨ ਦਾ ਐਲਾਨ ਕਰਦੀ ਹਾਂ।’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੀਖਿਆ ਸਾਖਾ ਵਿਚ ਡਿਗਰੀ ਸੈਕਸਨ ਉੱਪਰ ਤਾਇਨਾਤ ਸਹਾਇਕ ਰਜਿਸਟਰਾਰ ਹਰਪ੍ਰੀਤ ਕੌਰ ਵੱਲੋਂ ਕੀਤੇ ਗਏ ਇਸ ਰਸਮੀ ਐਲਾਨ ਉਪਰੰਤ 39ਵੀਂ ਕਾਨਵੋਕੇਸਨ ਦੀ ਰਿਹਰਸਲ ਗੁਰੂ ਤੇਗ ਬਹਾਦਰ ਹਾਲ ਵਿੱਚ ਸੁਰੂ ਕੀਤੀ ਗਈ। ਉਨ੍ਹਾਂ ਵੱਲੋਂ ਰਿਹਰਸਲ ਮੌਕੇ ਕੀਤਾ ਇਹ ਰਸਮੀ ਐਲਾਨ ਕਾਨਵੋਕੇਸਨ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵੱਲੋਂ ਕੀਤਾ ਜਾਣਾ ਹੈ।

ਜਿਕਰਯੋਗ ਹੈ ਕਿ ਮੰਚ ਉੱਪਰ ਬਿਰਾਜਮਾਨ ਡੀਨ ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ ਅਤੇ ਡੀਨ ਵਿਦਿਆਰਥੀ ਭਲਾਈ ਡਾ. ਅਨੁਪਮਾ ਸਮੇਤ ਕਈ ਪਤਵੰਤੇ ਸਨ ਜਿਨ੍ਹਾਂ ਨੂੰ ਡਿਗਰੀ ਪ੍ਰਦਾਨ ਕਰਨ ਸਮੇਂ ਹਰਪ੍ਰੀਤ ਕੌਰ ਦੀ ਹੀ ਇਹ ਭੂਮਿਕਾ ਰਹੀ ਹੈ ਜੋ ਕਿ ਲੰਬੇ ਸਮੇਂ ਤੋਂ ਯੂਨੀਵਰਸਿਟੀ ਵਿੱਚ ਇਹ ਸੇਵਾਵਾਂ ਨਿਭਾ ਰਹੇ ਹਨ। ਉਹ 1984 ਵਿੱਚ ਕੈਲੀਗ੍ਰਾਫਰ ਵਜੋਂ ਭਰਤੀ ਹੋਏ ਸਨ ਜੋ ਮੌਜੂਦਾ ਸਮੇਂ ਡਿਪਟੀ ਰਜਿਸਟਰਾਰ ਦੇ ਅਹੁਦੇ ਤਕ ਪੁੱਜੇ ਹਨ। ਇਸ ਮੌਕੇ ਪਹਿਲੇ ਦਿਨ ਡਿਗਰੀ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਵੱਲੋਂ ਮੁਕੰਮਲ ਤੌਰ ’ਤੇ ਡਰੈੱਸ ਪਹਿਨ ਕੇ ਰਿਹਰਸਲ ਕੀਤੀ ਗਈ ਜਿਸ ਵਿੱਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸਮੇਤ ਸਮੁੱਚੀ ਅਥਾਰਿਟੀ ਵੱਲੋਂ ਸਿਰਕਤ ਕੀਤੀ ਗਈ

। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤੀ ਇਸ ਰਿਹਰਸਲ ਦੌਰਾਨ ਵਿਦਿਆਰਥੀਆਂ ਦੇ ਚਿਹਰਿਆਂ ਉੱਪਰ ਇਸ ਵੱਕਾਰੀ ਡਿਗਰੀ ਨੂੰ ਪ੍ਰਾਪਤ ਕਰਨ ਦਾ ਚਾਅ ਵੇਖਣ ਵਾਲਾ ਸੀ। ਛੇ ਸਾਲਾਂ ਤੋਂ ਵਿਦਿਆਰਥੀ ਇਨ੍ਹਾਂ ਪਲਾਂ ਦੀ ਉਡੀਕ ਵਿੱਚ ਸਨ। ਇਸ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਅਥਾਰਿਟੀ ਪ੍ਰਤੀ ਧੰਨਵਾਦ ਦੇ ਭਾਵ ਵੀ ਉਨ੍ਹਾਂ ਦੇ ਚਿਹਰਿਆਂ ਤੋਂ ਸਪਸਟ ਪੜ੍ਹੇ ਜਾ ਸਕਦੇ ਸਨ। ਜਿਕਰਯੋਗ ਹੈ ਕਿ ਵਿਦਿਆਰਥੀਆਂ ਦੇ ਅਜਿਹੇ ਉਤਸਾਹ ਨੂੰ ਵੇਖਦਿਆਂ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਕਾਨਵੋਕੇਸਨ ਦੋ ਦਿਨ ਲਈ ਆਯੋਜਿਤ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ