ਪੂਜਾ ਰਾਣੀ
ਦੇਸ਼ ਦੀ ਅਰਥਵਿਵਸਥਾ ਲਈ ਮੰਦਭਾਗੀ ਗੱਲ ਸਾਹਮਣੇ ਆਈ ਕਿ ਇਸ ਵਿਚ ਦਿਨੋ-ਦਿਨ ਗਿਰਾਵਟ ਆ ਰਹੀ ਹੈ। ਦੇਸ਼ ਦੀ ਕੁੱਲ ਘਰੇਲੂ ਉਤਪਾਦ ਵਿਕਾਸ ਦਰ ਗਿਰਾਵਟ ‘ਤੇ ਹੈ। ਸਾਲ ਦੀ ਦੂਜੀ ਤਿਮਾਹੀ ਜੁਲਾਈ-ਸਤੰਬਰ ਵਿਚ ਇਹ ਦਰ 4.5% ਸੀ। ਸਾਲ ਦੀ ਪਹਿਲੀ ਤਿਮਾਹੀ ਵਿਚ ਇਹ ਜੀਡੀਪੀ ਵਿਕਾਸ ਦਰ 5% ਸੀ। ਜਦਕਿ ਇੱਕ ਸਾਲ ਪਹਿਲਾਂ ਜੀਡੀਪੀ ਵਿਕਾਸ ਦਰ 7% ਸੀ 2018-19 ਦੇ ਪਹਿਲੇ ਸੱਤ ਮਹੀਨਿਆਂ ਵਿਚ ਰਾਜਕੋਸ਼ੀ ਘਾਟਾ 7.2 ਟ੍ਰੀਲੀਅਨ ਅਰਥਾਤ 100.32 ਅਰਬ ਡਾਲਰ ਰਿਹਾ ਸੀ।
ਮੁੱਖ ਆਰਥਿਕ ਸਲਾਹਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਅਰਥਵਿਵਸਥਾ ਦਾ ਆਧਾਰ ਮਜ਼ਬੂਤ ਹੈ ਤੀਸਰੀ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ ਵਧਣ ਦੀ ਆਸ ਹੈ ਦੇਸ਼ ਵਿਚ ਮੈਨੂਫੈਕਚਰਿੰਗ ਤੇ ਸਰਵਿਸ ਖੇਤਰ ਵਿਚ ਵੀ ਗਿਰਾਵਟ ਆਈ ਹੈ ਉਦਯੋਗਿਕ ਵਿਕਾਸ 0.5% ‘ਤੇ ਪਹੁੰਚ ਚੁੱਕਿਆ ਹੈ।
ਪਿਛਲੇ ਦਿਨੀਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦੀ ਹਾਲਾਤ ਚਿੰਤਾਜਨਕ ਹੈ। ਤੇ ਇਸ ਤੋਂ ਵੀ ਜ਼ਿਆਦਾ ਦੁਚਿੱਤੀ ਸਮਾਜਿਕ ਸਥਿਤੀ ਦੀ ਹੈ। ਸਮਾਜਿਕ ਸਥਿਤੀ ਆਰਥਿਕ ਹਾਲਾਤ ਤੋਂ ਵੀ ਜ਼ਿਆਦਾ ਬਦਤਰ ਹੈ। Àੁੱਥੇ ਹੀ ਕਾਂਗਰਸ ਦੇ ਬੁਲਾਰੇ ਰਣਦੀਪ ਨੇ ਕਿਹਾ ਕਿ ਬੀ ਜੇ ਪੀ ਨੇ ਦੇਸ਼ ਦੀ ਅਰਥਵਿਵਸਥਾ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਤੇ ਉੱਥੇ ਹੀ ਕੇਂਦਰੀ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਬੇਵਜ੍ਹਾ ਰਾਜਨੀਤੀ ਹੋ ਰਹੀ ਹੈ, ਦੇਸ਼ ਅੱਗੇ ਵਧ ਰਿਹਾ ਹੈ।
ਭਾਰਤ ਦੇਸ਼ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਹ ਉਹ ਦੇਸ਼ ਸੀ ਜਿਸ ਵਿਚ ਕਿੰਨੇ ਹੀ ਦੇਸ਼ ਆਪਣਾ ਵਪਾਰ ਕਾਇਮ ਰੱਖਣਾ ਚਾਹੁੰਦੇ ਸਨ ਇੱਥੋਂ ਦੀ ਢਾਕੇ ਦੀ ਮਲਮਲ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਅੰਗਰੇਜ਼ ਵੀ ਇਸ ਨਾਲ ਵਪਾਰ ਕਰਨ ਦੇ ਉਦੇਸ਼ ਨਾਲ ਹੀ ਆਏ ਸਨ। ਪਰ ਇੱਥੋਂ ਦੇ ਰਾਜਿਆਂ ਦੀ ਲੜਦੇ ਰਹਿਣ, ਅਣਏਕਤਾ, ਅਨਪੜ੍ਹਤਾ ਤੇ ਮੰਦੀ ਰਾਜਨੀਤਕ ਹਾਲਾਤ ਨੇ ਉਨ੍ਹਾਂ ਨੂੰ ਇੱਥੇ ਰਾਜ ਕਰਨ ਲਈ ਉਤਸ਼ਾਹਿਤ ਕੀਤਾ। ਤੇ ਅੱਜ ਕੀ ਹੋ ਰਿਹਾ ਹੈ! ਅੱਜ ਸੋਨੇ ਦੀ ਚਿੜੀ ਤਾਂ ਨਹੀਂ ਹੈ ਪਰ ਇਸਦੀ ਰਾਜਨੀਤਕ ਵਿਵਸਥਾ ਅਰਥਵਿਵਸਥਾ ਨਾਲੋਂ ਵੀ ਬਦਤਰ ਹੈ।
ਭਾਰਤ ਵਿਚ ਸਕੀਮਾਂ ਤਾਂ ਨਾ ਜਾਣੇ ਕਿੰਨੀਆਂ ਚੱਲਦੀਆਂ ਹਨ ਬੇਰੁਜ਼ਗਾਰੀ ਤੇ ਗਰੀਬੀ ਲਈ ਪਰ ਸਕੀਮਾਂ ਸਕੀਮ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਜਾਂ ਕੁਝ ਕੁ ਇਲਾਕਿਆਂ ਤੱਕ ਸੀਮਤ ਰਹਿ ਜਾਂਦੀਆਂ ਹਨ। ਅਰਥਵਿਵਸਥਾ, ਸਮਾਜਿਕ ਸਥਿਤੀ ਵੱਲ ਧਿਆਨ ਦਿੱਤਾ ਹੀ ਜਾਂਦਾ ਹੈ ਕਿ ਕੋਈ ਨਾ ਕੋਈ ਮਸਲਾ ਫੇਰ ਖੜ੍ਹਾ ਹੋ ਜਾਂਦਾ ਹੈ।
ਜਿਸ ਦੇਸ਼ ਵਿਚ ਦੇਸ਼ ਦਾ ਅੰਨਦਾਤਾ ਹੀ ਭੁੱਖਾ ਮਰਦਾ ਹੈ। ਜਿਸ ਦੇਸ਼ ਵਿਚ ਦੇਸ਼ ਦਾ ਭਵਿੱਖ ਬਣਾਉਣ ਵਾਲੇ ਅਧਿਆਪਕ ਦਾ ਹੀ ਖੁਦ ਨੂੰ ਭਵਿੱਖ ਨਹੀਂ ਦਿਖਾਈ ਦੇ ਰਿਹਾ, ਉਹ ਅਰਥਵਿਵਸਥਾ ਕਿਹੜੀ ਕਗਾਰ ‘ਤੇ ਹੋਓ ਅਸੀਂ ਖ਼ੁਦ ਸੋਚ ਸਕਦੇ ਹਾਂ। ਇਸ ਲਈ ਜੇਕਰ ਸਰਕਾਰਾਂ ਆਪ ਵੀ ਇੱਕਜੁਟ ਹੋਣ ਤੇ ਪੂਰਾ ਦੇਸ਼ ਉਹਨਾਂ ਦਾ ਸਾਥ ਦੇਵੇ ਤਾਂ ਕਿਧਰੇ ਨਾ ਕਿਵੇਂ ਨਾ ਕਿਵੇਂ ਅਰਥਵਿਵਸਥਾ ਦੀ ਹਾਲਤ ਸੁਧਰ ਸਕਦੀ ਹੈ।
ਮੂਣਕ (ਸੰਗਰੂਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।