Microsoft Outage: ਤਕਨੀਕ ’ਤੇ ਨਿਰਭਰਤਾ

Microsoft Outage

ਤਕਨੀਕ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਹੈ ਪਿੰਡ ਹੋਵੇ ਜਾਂ ਸ਼ਹਿਰ, ਪੜਿ੍ਹਆ-ਲਿਖਿਆ ਹੋਵੇ ਜਾਂ ਅਨਪੜ੍ਹ ਹਰ ਕੋਈ ਕਿਸੇ ਨਾ ਕਿਸੇ ਰੂਪ ’ਚ ਤਕਨੀਕ ’ਤੇ ਨਿਰਭਰ ਹੈ ਚਾਹੇ ਸਮਾਰਟਫੋਨ ਹੋਵੇ ਜਾਂ ਇੰਟਰਨੈੱਟ ਹੋਵੇ ਜਾਂ ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਥਾਂ ਤਕਨੀਕ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਬੇਸ਼ੱਕ ਤਕਨੀਕ ਨੇ ਸਾਡੇ ਜੀਵਨ ਨੂੰ ਸੁਖਾਲਾ ਅਤੇ ਸੁਵਿਧਾਜਨਕ ਬਣਾ ਦਿੱਤਾ ਹੈ ਪਰ ਇਸ ਨਾਲ ਚੁਣੌਤੀਆਂ ਵੀ ਵਧੀਆਂ ਹਨ ਤਕਨੀਕ ਨਾਲ ਸਾਡੀ ਕੰਮ ਕਰਨ ਦੀ ਸਮਰੱਥਾ ਵਧੀ ਹੈ, ਕੰਮ ਕਰਨ ’ਚ ਤੇਜ਼ੀ ਆਈ ਹੈ ਅਤੇ ਬਿਨਾਂ ਸ਼ੱਕ ਮੁਹਾਰਤ ਅਤੇ ਸਟੀਕਤਾ ਵੀ ਵਧੀ ਹੈ। Microsoft Outage

ਤਕਨੀਕ ਨਾਲ ਸਾਨੂੰ ਵਿਸ਼ਵ ਦੀ ਹਰ ਜਾਣਕਾਰੀ ਕੁਝ ਹੀ ਸੈਕਿੰਡ ’ਚ ਮਿਲ ਜਾਂਦੀ ਹੈ ਸੋਸ਼ਲ ਮੀਡੀਆ ਨੇ ਵਿਸ਼ਵ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸੱਤ ਸਮੁੰਦਰ ਪਾਰ ਬੈਠੇ ਅਸੀਂ ਆਪਣੇ ਲੋਕਾਂ ਨਾਲ ਸਿੱਧੀ ਗੱਲ ਕਰ ਸਕਦੇ ਹਾਂ ਸੁਵਿਧਾਵਾਂ ਦੇ ਨਾਲ ਤਕਨੀਕ ਨਾਲ ਚੁਣੌਤੀਆਂ ਵੀ ਵਧੀਆਂ ਹਨ ਤਕਨੀਕ ਨਾਲ ਜਿੱਥੇ ਨਿੱਜਤਾ ਦੀਆਂ ਸਮੱਸਿਆਵਾਂ ਵਧੀਆਂ ਹਨ, ਉੁਥੇ ਤਕਨੀਕ ’ਤੇ ਨਿਰਭਰਤਾ ਨੇ ਲੋਕਾਂ ਨੂੰ ਅਸਲ ਜੀਵਨ ਤੋਂ ਵੀ ਦੂਰ ਕੀਤਾ ਹੈ ਤਕਨੀਕ ਦੀ ਨਾਕਾਮੀ ਕਰਕੇ ਜੀਵਨ ਠਹਿਰ ਜਾਂਦਾ ਹੈ ਮਾਈਕ੍ਰੋ ਸਾਫਟ ਵਿੰਡੋਜ਼ ’ਚ ਆਈ ਇੱਕ ਗੜਬੜੀ ਨਾਲ ਸਿਰਫ਼ ਕੁਝ ਹੀ ਪਲਾਂ ’ਚ ਪੂਰੀ ਦੁਨੀਆ ਦੇ ਬੈਂਕ ਤੋਂ ਲੈ ਕੇ ਜਹਾਜ਼ੀ ਕੰਪਨੀਆਂ ਠੱਪ ਹੋ ਗਈਆਂ ਦੁਨੀਆਭਰ ’ਚ ਲਗਭਗ 300 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ। Microsoft Outage

Read This : NEET Paper Leak Case : ਨੀਟ-ਯੂਜੀ ਕਾਊਂਸਲਿੰਗ

ਏਅਰਪੋਰਟ ’ਤੇ ਯਾਤਰੀ ਪ੍ਰੇਸ਼ਾਨ ਹੁੰਦੇ ਦੇਖੇ ਗਏ ਬ੍ਰਿਟੇਨ ’ਚ ਕਈ ਟੀ. ਵੀ. ਚੈਨਲਾਂ ਦਾ ਪ੍ਰਸਾਰਨ ਬੰਦ ਹੋ ਗਿਆ ਇਹ ਕਿਸੇ ਸਾਈਬਰ ਸੁਰੱਖਿਆ ਦੀ ਵਜ੍ਹਾ ਨਾਲ ਹੋਇਆ ਜਾਂ ਸਾਫਟਵੇਅਰ ਅੱਪਡੇਟ ਦੀ ਵਜ੍ਹਾ ਨਾਲ ਪਰ ਇਸ ਗੜਬੜੀ ਦੀ ਵਜ੍ਹਾ ਨਾਲ ਪੂਰੀ ਦੁਨੀਆ ’ਚ ਇੱਕ ਵਾਰ ਭਾਜੜ ਪੈ ਗਈ ਇਹ ਸਭ ਤਕਨੀਕ ’ਤੇ ਨਿਰਭਰਤਾ ਦੀ ਵਜ੍ਹਾ ਨਾਲ ਹੀ ਹੋਇਆ ਵਿਕਾਸ ਲਈ ਤਕਨੀਕ ’ਤੇ ਨਿਰਭਰਤਾ ਬੇਸ਼ੱਕ ਮਜ਼ਬੂਰੀ ਹੈ, ਪਰ ਤਕਨੀਕ ਦੀ ਨਾਕਾਮੀ ’ਤੇ ਬਦਲਵੇਂ ਉਪਾਅ ਵੀ ਯਕੀਨੀ ਹੋਣੇ ਚਾਹੀਦੇ ਹਨ ਤਾਂ ਕਿ ਤਕਨੀਕ ਦੀ ਨਾਕਾਮੀ ’ਤੇ ਹੋਣ ਵਾਲੀ ਪ੍ਰੇਸ਼ਾਨੀ ਨੂੰ ਘੱਟ ਕੀਤਾ ਜਾ ਸਕੇ। Microsoft Outage