ਡੇਂਗੂ ਦਾ ਡੰਗ ਸਾਵਧਾਨੀ ਹੀ ਬਚਾਅ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਦੇ ਸੀਐਮਓ ਡਾ. ਗੌਰਵ ਦੱਸਦੇ ਹਨ ਕਿ ਡੇਂਗੂ ਮਾਦਾ ਏਡੀਜ਼ ਐਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਨ੍ਹਾਂ ਮੱਛਰਾਂ ਦੇ ਸਰੀਰ ’ਤੇ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ ਇਹ ਮੱਛਰ ਦਿਨ ’ਚ, ਖਾਸ ਤੌਰ ’ਤੇ ਸਵੇਰੇ ਕੱਟਦੇ ਹਨ ਡੇਂਗੂ ਮੀਂਹ ਦੇ ਮੌਸਮ ਅਤੇ ਉਸ ਤੋਂ ਤੁਰੰਤ ਬਾਅਦ ਦੇ ਮਹੀਨਿਆਂ ਭਾਵ ਜੁਲਾਈ ਤੋਂ ਅਕਤੂਬਰ ’ਚ ਸਭ ਤੋਂ ਜ਼ਿਆਦਾ ਫੈਲਦਾ ਹੈ ਕਿਉਂਕਿ ਇਸ ਮੌਸਮ ’ਚ ਮੱਛਰਾਂ ਦੇ ਪੈਦਾ ਹੋਣ ਲਈ ਅਨੁਕੂਲ ਵਾਤਾਵਰਨ ਹੁੰਦਾ ਹੈ ਏਡੀਜ਼ ਐਜਿਪਟੀ ਮੱਛਰ ਬਹੁਤ ਉੱਚਾਈ ਤੱਕ ਨਹੀਂ ਉੱਡ ਸਕਦਾ
ਤਿੰਨ ਤਰ੍ਹਾਂ ਦਾ ਹੈ ਬੁਖ਼ਾਰ:
1. ਕਲਾਸੀਕਲ (ਸਧਾਰਨ) ਡੇਂਗੂ ਬੁਖ਼ਾਰ
2. ਡੇਂਗੂ ਹੈਮਰੇਜਿਕ ਬੁਖ਼ਾਰ (ਡੀਐਚਐਫ)
3. ਡੇਂਗੂ ਸ਼ਾਕ ਸਿੰਡਰੋਮ (ਡੀਐਸਐਸ)
ਇਨ੍ਹਾਂ ਤਿੰਨਾਂ ’ਚੋਂ ਦੂਜੀ ਤੇ ਤੀਜੀ ਤਰ੍ਹਾਂ ਦਾ ਡੇਂਗੂ ਸਭ ਤੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਸਧਾਰਨ ਡੇਂਗੂ ਬੁਖ਼ਾਰ ਆਪਣੇ-ਆਪ ਠੀਕ ਹੋ ਜਾਂਦਾ ਹੈ ਅਤੇ ਇਸ ਨਾਲ ਜਾਨ ਜਾਣ ਦਾ ਖ਼ਤਰਾ ਨਹੀਂ ਹੁੰਦਾ ਪਰ ਜੇਕਰ ਕਿਸੇ ਨੂੰ ਡੀਐਚਐਫ ਜਾਂ ਡੀਐਸਐਸ ਹੈ ਅਤੇ ਉਸ ਦਾ ਤੁਰੰਤ ਇਲਾਜ਼ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਜਾਨ ਜਾ ਸਕਦੀ ਹੈ ਇਸ ਲਈ ਇਹ ਪਛਾਣਨਾ ਸਭ ਤੋਂ ਜ਼ਰੂਰੀ ਹੈ ਕਿ ਬੁਖ਼ਾਰ ਸਧਾਰਨ ਡੇਂਗੂ ਹੈ, ਡੀਐਚਐਫ ਹੈ ਜਾਂ ਡੀਐਸਐਸ ਹੈ
ਮਰੀਜ਼ ਵਿਚ ਡੇਂਗੂ ਹੈਮਰੇਜਿਕ ਬੁਖ਼ਾਰ (ਡੀਐਚਐਫ) ਜਾਂ ਡੇਂਗੂ ਸ਼ਾਕ ਸਿੰਡਰੋਮ (ਡੀਐਸਐਸ) ਦਾ ਇੱਕ ਵੀ ਲੱਛਣਾ ਵਿਖਾਈ ਦੇਵੇ, ਤਾਂ ਉਸ ਨੂੰ ਛੇਤੀ ਤੋਂ ਛੇਤੀ ਡਾਕਟਰ ਕੋਲ ਲਿਜਾਓ ਡੀਐਚਐਫ ਅਤੇ ਡੀਐਸਐਸ ਬੁਖ਼ਾਰ ’ਚ ਪਲੇਟਲੈਟਸ ਘੱਟ ਹੋ ਜਾਂਦੇ ਹਨ ਜਿਸ ਨਾਲ ਸਰੀਰ ਦੇ ਜਰੂਰੀ ਹਿੱਸੇ ਪ੍ਰਭਾਵਿਤ ਹੋ ਸਕਦੇ ਹਨ ਡੇਂਗੂ ਬੁਖਾਰ ਦੇ ਹਰ ਮਰੀਜ਼ ਨੂੰ ਪਲੇਟਲੈਟਸ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੁੰਦੀ, ਸਿਰਫ ਡੇਂਗੂ ਹੈਮਰੇਜਿਕ ਅਤੇ ਡੇਂਗੂ ਸ਼ਾਕ ਸਿੰਡਰੋਮ ਬੁਖਾਰ ’ਚ ਹੀ ਜ਼ਰੂਰਤ ਪੈਣ ’ਤੇ ਪਲੇਟਲੈਟਸ ਚੜ੍ਹਾਏ ਜਾਂਦੇ ਹਨ ਜੇਕਰ ਸਹੀ ਸਮੇਂ ’ਤੇ ਇਲਾਜ਼ ਸ਼ੁਰੂ ਕਰ ਦਿੱਤਾ ਜਾਵੇ ਤਾਂ ਡੀਐਚਐਫ ਅਤੇ ਡੀਐਸਐਸ ਦਾ ਪੂਰਾ ਇਲਾਜ ਸੰਭਵ ਹੈ
ਇਹ ਹਨ ਲੱਛਣ:
- ਡੇਂਗੂ ਬੁਖਾਰ ਦੇ ਲੱਛਣਾਂ ’ਚ ਸਭ ਤੋਂ ਪਹਿਲਾ ਲੱਛਣ ਹੈ ਤੇਜ਼ ਬੁਖਾਰ ਆਉਣਾ ਤੇ ਠੰਢ ਲੱਗਣਾ
- ਬਲੱਡ ਪ੍ਰੈਸ਼ਰ ਦਾ ਆਮ ਤੋਂ ਬੇਹੱਦ ਹੀ ਘੱਟ ਹੋ ਜਾਣ
- ਮਾਸਪੇਸ਼ੀਆਂ, ਜੋੜ੍ਹਾਂ, ਸਿਰ ਅਤੇ ਪੂਰੇ ਸਰੀਰ ’ਚ ਦਰਦ ਹੋਣਾ
- ਸਰੀਰਕ ਕਮਜ਼ੋਰੀ ਆਉਣਾ, ਭੁੱਖ ਨਾ ਲੱਗਣਾ
- ਡੇਂਗੂ ਦੌਰਾਨ ਪੂਰੇ ਸਰੀਰ ’ਤੇ ਰੈਸ਼ੇਜ਼ ਵੀ ਹੋ ਸਕਦੇ ਹਨ
- ਡੇਂਗੂ ਦੌਰਾਨ ਤੇਜ਼ ਬੁਖਾਰ 3-4 ਦਿਨਾਂ ਤੱਕ ਬਣਿਆ ਰਹਿੰਦਾ ਹੈ, ਇਸ ਦੇ ਨਾਲ ਕਈ ਵਾਰ ਪੇਟ ਦਰਦ ਦੀ ਸ਼ਿਕਾਇਤ ਵੀ ਹੁੰਦੀ ਹੈ ਅਤੇ ਉਲਟੀਆਂ ਵੀ ਆਉਣ ਲੱਗਦੀਆਂ ਹਨ
ਬਚਾਅ ਦੇ ਤਰੀਕੇ:
- ਡੇਂਗੂ ਤੋਂ ਬਚਣ ਦੇ ਦੋ ਹੀ ਉਪਾਅ ਹਨ ਏਡੀਜ਼ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ ਏਡੀਜ਼ ਮੱਛਰਾਂ ਦੇ ਕੱਟਣ ਤੋਂ ਬਚਾਅ ਕਰਨਾ
- ਬਿਮਾਰੀ ਤੋਂ ਬਚਣ ਲਈ ਫਿਜ਼ੀਕਲੀ ਫਿੱਟ, ਮੈਂਟਲੀ ਸਟਰੌਂਗ ਅਤੇ ਇਮੋਸ਼ਨਲੀ ਬੈਲੇਂਸ ਰਹੇ
- ਚੰਗਾ ਖਾਓ, ਚੰਗਾ ਪੀਓ ਤੇ ਚੰਗੀ ਨੀਂਦ ਲਓ
- ਨੱਕ ਦੇ ਅੰਦਰ ਸਰੋ੍ਹਂ ਦਾ ਤੇਲ ਲਾ ਕੇ ਰੱਖੋ ਇਸ ਨਾਲ ਤੇਲ ਦੀ ਚਿਕਨਾਈ ਬਾਹਰੋਂ ਬੈਕਟੀਰੀਆ ਨੂੰ ਨੱਕ ਅੰਦਰ ਜਾਣ ਤੋਂ ਰੋਕਦੀ ਹੈ
- ਖਾਣੇ ’ਚ ਹਲਦੀ ਦੀ ਵਰਤੋਂ ਜ਼ਿਆਦਾ ਕਰੋ ਸਵੇਰੇ ਅੱਧਾ ਚਮਚ ਹਲਦੀ ਪਾਣੀ ਦੇ ਨਾਲ ਜਾਂ ਰਾਤ ਨੂੰ ਅੱਧਾ ਚਮਚ ਹਲਦੀ ਇੱਕ ਗਲਾਸ
- ਦੁੱਧ ਦੇ ਨਾਲ ਲਓ ਪਰ ਜੇਕਰ ਤੁਹਾਨੂੰ ਨਜ਼ਲਾ, ਜ਼ੁਕਾਮ ਜਾਂ ਕਫ ਆਦਿ ਹੈ ਤਾਂ ਦੁੱਧ ਨਾ ਲਓ ਉਦੋਂ ਤੁਸੀਂ ਹਲਦੀ ਨੂੰ ਪਾਣੀੇ ਨਾਲ ਲੈ ਸਕਦੇ ਹੋ
ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਦੇ ਉਪਾਅ:
- ਘਰ ਜਾਂ ਆਫਿਸ ਦੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿਓ, ਖੱਡਿਆਂ ਨੂੰ ਮਿੱਟੀ ਨਾਲ ਭਰ ਦਿਓ, ਰੁਕੀਆਂ ਹੋਈ ਨਾਲੀਆਂ ਨੂੰ ਸਾਫ਼ ਕਰੋ
- ਜੇਕਰ ਪਾਣੀ ’ਕੱਠਾ ਹੋਣ ਤੋਂ ਰੋਕਣਾ ਮੁਮਕਿਨ ਨਹੀਂ ਹੈ ਤਾਂ ਉਸ ’ਚ ਪੈਟਰੋਲ ਜਾਂ ਕੈਰੋਸੀਨ ਤੇਲ ਪਾਓ
- ਰੂਮ ਕੂਲਰਾਂ, ਫੁੱਲਦਾਨਾਂ ਦਾ ਸਾਰਾ ਪਾਣੀ ਹਫਤੇ ’ਚ ਇੱਕ ਵਾਰ ਅਤੇ ਪੰਛੀਆਂ ਨੂੰ ਦਾਣਾ-ਪਾਣੀ ਦੇਣ ਦੇ ਬਰਤਨ ਨੂੰ ਰੋਜ਼ਾਨਾ ਪੂਰੀ ਤਰ੍ਹਾਂ ਖਾਲੀ ਕਰੋ, ਉਨ੍ਹਾਂ ਨੂੰ ਸੁਕਾਓ ਅਤੇ ਫਿਰ ਭਰੋ ਘਰ ’ਚ ਟੁੱਟੇ ਡੱਬੇ, ਟਾਇਰ, ਬਰਤਨ, ਬੋਤਲਾਂ ਆਦਿ ਨਾ ਰੱਖੋ ਜੇਕਰ ਰੱਖੋ ਤਾਂ ਉਲਟੇ ਕਰਕੇ ਰੱਖੋ
- ਡੇਂਗੂ ਦੇ ਮੱਛਰ ਸਾਫ ਪਾਣੀ ’ਚ ਪੈਦਾ ਹੁੰਦੇ ਹਨ, ਇਸ ਲਈ ਪਾਣੀ ਦੀ ਟੈਂਕੀ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ
- ਜੇਕਰ ਮੁਮਕਿਨ ਹੈ ਤਾਂ ਖਿੜਕੀਆਂ ਅਤੇ ਦਰਵਾਜਿਆਂ ’ਤੇ ਬਰੀਕ ਜਾਲੀ ਲਗਵਾ ਕੇ ਮੱਛਰਾਂ ਨੂੰ ਘਰ ’ਚ ਆਉਣ ਤੋਂ ਰੋਕੋ
- ਮੱਛਰਾਂ ਨੂੰ ਭਜਾਉਣ ਅਤੇ ਮਾਰਨ ਲਈ ਮੱਛਰਨਾਸ਼ਕ ਕ੍ਰੀਮ, ਸਪਰੇਅ, ਮੈਟਸ, ਕੋਇਲਸ ਆਦਿ ਦੀ ਵਰਤੋਂ ਕਰੋ ਗੁੱਗਲ ਦੇ ਧੂੰਏਂ ਨਾਲ ਮੱਛਰ ਭਜਾਉਣਾ ਚੰਗਾ ਦੇਸੀ ਉਪਾਅ ਹੈ
- ਘਰ ਦੇ ਅੰਦਰ ਸਾਰੀਆਂ ਥਾਵਾਂ ’ਤੇ ਹਫਤੇ ’ਚ ਇੱਕ ਵਾਰ ਮੱਛਰਨਾਸ਼ਕ ਦਵਾਈ ਦਾ ਛਿੜਕਾਅ ਜ਼ਰੂਰ ਕਰੋ ਇਹ ਦਵਾਈ ਫੋਟੋ-ਫ੍ਰੇਮਸ, ਪਰਦਿਆਂ, ਕਲੈਂਡਰਾਂ ਆਦਿ ਦੇ ਪਿੱਛੇ ਅਤੇ ਘਰ ਦੇ ਸਟੋਰ-ਰੂਮ ਅਤੇ ਸਾਰੀਆਂ ਨੁੱਕਰਾਂ ’ਚ ਜ਼ਰੂਰ ਛਿੜਕੋ ਦਵਾਈ ਛਿੜਕਦੇ ਸਮੇਂ ਆਪਣੇ ਮੂੰਹ ਅਤੇ ਨੱਕ ’ਤੇ ਕੋਈ ਕੱਪੜਾ ਜ਼ਰੂਰ ਬੰਨ੍ਹੋ ਨਾਲ ਹੀ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਨੂੰ ਢੱਕ ਕੇ ਰੱਖੋ
ਮੱਛਰਾਂ ਦੇ ਕੱਟਣ ਤੋਂ ਇੰਜ ਕਰੋ ਬਚਾਅ:
- ਅਜਿਹੇ ਕੱਪੜੇ ਪਾਓ, ਜਿਸ ਨਾਲ ਸਰੀਰ ਦਾ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਢੱਕਿਆ ਹੋਵੇ
- ਖਾਸ ਤੌਰ ’ਤੇ ਬੱਚਿਆਂ ਲਈ ਇਹ ਸਾਵਧਾਨੀ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਮਲੇਰੀਆ ਸੀਜ਼ਨ ’ਚ ਨਿੱਕਰ ਅਤੇ ਟੀ-ਸ਼ਰਟ ਨਾ ਪਾਓ
- ਬੱਚਿਆਂ ਨੂੰ ਮੱਛਰ ਭਜਾਉਣ ਦੀ ਕ੍ਰੀਮ ਲਾਓ
- ਰਾਤ ਨੂੰ ਸੌਂਦੇ ਸਮੇਂ ਮੱਛਰਦਾਨੀ ਲਾਓ
ਇਹ ਵਰਤੋ ਸਾਵਧਾਨੀਆਂ
- ਠੰਢਾ ਪਾਣੀ ਨਾ ਪੀਓ, ਮੈਦਾ ਅਤੇ ਬੇਹਾ ਖਾਣਾ ਨਾ ਖਾਓ
- ਖਾਣੇ ’ਚ ਹਲਦੀ, ਅਜ਼ਵਾਇਨ, ਅਦਰਕ, ਹਿੰਗ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ
- ਇਸ ਮੌਸਮ ’ਚ ਪੱਤੇ ਵਾਲੀਆਂ ਸਬਜ਼ੀਆਂ, ਅਰਬੀ, ਫੁੱਲਗੋਭੀ ਨਾ ਖਾਓ
- ਹਲਕਾ ਖਾਣਾ ਖਾਓ, ਜੋ ਅਸਾਨੀ ਨਾਲ ਪਚ ਸਕੇ
- ਪੂਰੀ ਨੀਂਦ ਲਓ, ਖੂਬ ਪਾਣੀ ਪੀਓ ਅਤੇ ਪਾਣੀ ਨੂੰ ਉਬਾਲ ਕੇ ਪੀਓ
- ਮਿਰਚ ਮਸਾਲੇ ਤੇ ਤਲਿਆ ਹੋਇਆ ਖਾਣਾ ਨਾ ਖਾਓ, ਭੁੱਖ ਤੋਂ ਘੱਟ ਖਾਓ, ਪੇਟ ਭਰ ਨਾ ਖਾਓ
- ਖੂਬ ਪਾਣੀ ਪੀਓ, ਲੱਸੀ, ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਖੂਬ ਪੀਓ
ਇਹ ਹੈ ਇਲਾਜ:
- ਜਾਣਕਾਰਾਂ ਅਨੁਸਾਰ ਜੇਕਰ ਮਰੀਜ਼ ਨੂੰ ਸਧਾਰਨ ਡੇਂਗੂ ਬੁਖਾਰ ਹੈ ਤਾਂ ਉਸ ਦਾ ਇਲਾਜ ਅਤੇ ਦੇਖਭਾਲ ਘਰੇ ਕੀਤੀ ਜਾ ਸਕਦੀ ਹੈ
- ਡਾਕਟਰ ਦੀ ਸਲਾਹ ਲੈ ਕੇ ਪੈਰਾਸੀਟਾਮੋਲ (ਕਰੋਸਿਨ ਆਦਿ) ਲੈ ਸਕਦੇ ਹੋ
- ਐਸਪਰਿਨ (ਡਿਸਪਰਿਨ ਆਦਿ) ਬਿਲਕੁਲ ਨਾ ਲਓ ਇਸ ਨਾਲ ਪਲੇਟਲੈਟਸ ਘੱਟ ਹੋ ਸਕਦੇ ਹਨ
- ਜੇਕਰ ਬੁੁਖਾਰ 102 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੈ ਤਾਂ ਮਰੀਜ਼ ਦੇ ਸਰੀਰ ’ਤੇ ਪਾਣੀ ਦੀਆਂ ਪੱਟੀਆਂ ਰੱਖੋ
- ਖਾਣਾ ਦੇਣਾ ਜਾਰੀ ਰੱਖੋ ਬੁਖਾਰ ਦੀ ਹਾਲਤ ’ਚ ਸਰੀਰ ਨੂੰ ਹੋਰ ਜ਼ਿਆਦਾ ਖਾਣੇ ਦੀ ਜ਼ਰੂਰਤ ਹੁੰਦੀ ਹੈ
- ਮਰੀਜ਼ ਨੂੰ ਆਰਾਮ ਕਰਨ ਦਿਓ
- ਡੇਂਗੂ ਦੇ ਬੁਖਾਰ ਤੋਂ ਰਾਹਤ ਪਾਉਣ ਲਈ ਨਾਰੀਅਲ ਪਾਣੀ ਖੂਬ ਪੀਓ ਇਸ ’ਚ ਮੌਜ਼ੂਦ ਜ਼ਰੂਰੀ ਪੋਸ਼ਕ ਤੱਤ ਜਿਵੇਂ ਮਿਨਰਲਜ਼ ਅਤੇ ਅਲੈਕਟ੍ਰੋਲਾਈਟਸ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਕਰਦੇ ਹਨ
- ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ ’ਚ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਪੀਓ ਅਜਿਹਾ ਕਰਨ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਬਿਹਤਰ ਹੁੰਦੀ ਹੈ ਇਸ ਨੂੰ ਦਿਨ ’ਚ ਚਾਰ ਵਾਰ ਵੀ ਪੀ ਸਕਦੇ ਹੋ
- ਡੇਂਗੂ ਬੁਖਾਰ ’ਚ ਮੇਥੀ ਦੀਆਂ ਪੱਤੀਆਂ ਉਬਾਲ ਕੇ ਚਾਹ ਬਣਾ ਕੇ ਪੀਓ ਅਜਿਹਾ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿੱਕਲਦੇ ਹਨ ਅਤੇ ਡੇਂਗੂ ਦਾ ਵਾਇਰਸ ਦੂਰ ਹੁੰਦਾ ਹੈ
- ਪਪੀਤੇ ਦੇ ਪੱਤੇ ਵੀ ਕਾਫੀ ਅਸਰਦਾਰ ਹਨ ਇਸ ’ਚ ਮੌਜ਼ੂਦ ਪਪੇਨ ਸਰੀਰ ਦੇ ਪਾਚਨ ਨੂੰ ਸਹੀ ਰੱਖਦਾ ਹੈ ਇਸ ਦਾ ਜੂਸ ਪੀਣ ਨਾਲ ਪਲੇਟਲੈਟਸ ਤੇਜ਼ੀ ਨਾਲ ਵਧਦੇ ਹਨ
- ਤੁਲਸੀ ਦੇ ਪੱਤਿਆਂ ਨਾਲ ਕਾਲੀ ਮਿਰਚ ਨੂੰ ਪਾਣੀ ’ਚ ਉਬਾਲ ਲਓ ਅਤੇ ਪੀਓ ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਹ ਐਂਟੀ ਬੈਕਟੀਰੀਅਲ ਵਾਂਗ ਕੰਮ ਕਰਦਾ ਹੈ
- ਗਲੋਅ ਅਤੇ 7 ਤੁਲਸੀ ਦੇ ਪੱਤਿਆਂ ਦਾ ਰਸ ਪੀਣ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਦੀ ਹੈ ਇਹ ਖੂਨ ਦੇ ਪਲੇਟਲੈਟਸ ਦਾ ਪੱਧਰ ਵੀ ਵਧਾਉਂਦਾ ਹੈ ਗਲੋਅ ਦੀ ਕੜਵਾਹਟ ਨੂੰ ਘੱਟ ਕਰਨ ਲਈ ਇਸ ਨੂੰ ਕਿਸੇ ਹੋਰ ਜੂਸ ’ਚ ਮਿਲਾ ਕੇ ਪੀ ਸਕਦੇ ਹੋ
- ਅੱਠ-ਦਸ ਤੁਲਸੀ ਦੇ ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾ ਕੇ ਲਓ ਜਾਂ ਤੁਲਸੀ ਦੇ 10 ਪੱਤਿਆਂ ਨੂੰ ਪੌਣੇ ਗਲਾਸ ਪਾਣੀ ’ਚ ਉਬਾਲੋ, ਜਦੋਂ ਉਹ ਅੱਧਾ ਰਹਿ ਜਾਵੇ ਉਦੋਂ ਉਸ ਪਾਣੀ ਨੂੰ ਪੀਓ
- ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ ਜਿਵੇਂ: ਇੱਕ ਦਿਨ ’ਚ ਦੋ ਆਂਵਲੇ, ਸੰਤਰੇ ਜਾਂ ਮੌਸਮੀ ਲੈ ਸਕਦੇ ਹੋ ਇਹ ਸਾਡੇ ਇਮਿਊਨ ਸਿਸਟਮ ਨੂੰ ਸਹੀ ਰੱਖਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ