ਪੰਜਾਬ ਵਪਾਰ ਮੰਡਲ ਦੇ ਪਟਿਆਲਾ ‘ਚ ਹੋਏ ਸੰਮੇਲਨ ‘ਚ ਕਈ ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ

Demands, Government, Conference, Punjab Trade Association, Patiala

ਰਾਕੇਸ਼ ਗੁਪਤਾ ਬਣੇ ਵਪਾਰ ਮੰਡਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ

ਪਟਿਆਲਾ,(ਸੱਚ ਕਹੂੰ ਨਿਊਜ਼) । ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪੈਨਸ਼ਨ ਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਤੋਂ ਬਾਅਦ ਹੁਣ ਪੰਜਾਬ ਦੇ ਵਪਾਰੀਆਂ ਨੇ ਵੀ ਕਰਜ਼ਾ ਮੁਆਫੀ ਤੇ ਪੈਨਸ਼ਨ ਦੀ ਮੰਗ ਕਰ ਦਿੱਤੀ ਹੈ। ਇਸ ਸਮਾਗਮ ‘ਚ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਵਪਾਰੀਆਂ ਨੇ ਇਹ ਮੰਗਾਂ ਪੰਜਾਬ ਦੇ ਕੈਬਨਿਟ ਮੰਤਰੀ ਸਾਹਮਣੇ ਰੱਖੀਆਂ।

ਇਸ ਸੰਮੇਲਨ ‘ਚ ਪੰਜਾਬ ਦੇ 500 ਦੇ ਲਗਭਗ ਵਪਾਰੀ ਸ਼ਾਮਲ ਹੋਏ। ਇਸੇ ਸਮਾਗਮ ‘ਚ ਸਰਵਸੰਮਤੀ ਨਾਲ ਰਾਕੇਸ਼ ਗੁਪਤਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਯੁਕਤ ਕੀਤੇ ਗਏ। ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਤੇ ਰਾਕੇਸ਼ ਗੁਪਤਾ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦਾ ਵਪਾਰ ਕਾਫੀ ਪ੍ਰਭਾਵਿਤ ਹੋਇਆ ਹੈ। ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਤੇ ਇਸ ਤੋਂ ਬਾਅਦ ਜੀ.ਐੱਸ.ਟੀ. ਤੇ ਨੋਟਬੰਦੀ ਕਾਰਨ ਪੰਜਾਬ ਦਾ ਵਪਾਰ ਠੱਪ ਹੋ ਗਿਆ ਹੈ। ਇਸ ਲਈ ਵਪਾਰੀਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਵਪਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਸਰਵੇ ਕਰਵਾਏ ਕਿ ਜਿਹੜੇ ਵਪਾਰੀਆਂ ਦਾ ਜੀ.ਐੱਸ.ਟੀ. ਅਤੇ ਇਨਕਮ ਟੈਕਸ ਘੱਟ ਹੋ ਗਿਆ ਹੈ ਜਾਂ ਇਸੇ ਦੁਰਘਟਨਾ ‘ਚ ਵਪਾਰ ਖਰਾਬ ਹੋ ਜਾਂਦਾ ਹੈ ਜਾਂ ਵਪਾਰੀ ਦੀ ਕਿਸੇ ਕਾਰਨ ਮੌਤ ਜਾਂ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਜੋ ਵਪਾਰੀ ਬੈਂਕਾਂ ਦੇ ਲੋਨ ਨਹੀਂ ਭਰ ਪਾ ਰਹੇ ਹਨ, ਉਨ੍ਹਾਂ ਦੇ ਲੋਨ ਮੁਆਫ਼ ਕੀਤੇ ਜਾਣ।

ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਦੀ ਉਮਰ ਵਾਲੇ ਵਪਾਰੀਆਂ ਨੂੰ ਵੀ ਪੈਨਸ਼ਨ ਲਾਈ ਜਾਵੇ।    ਜਿਹੜੇ ਪੁਰਾਣੇ ਸ਼ਹਿਰਾਂ ਦੇ ਰਿਹਾਇਸ਼ੀ ਇਲਾਕਿਆਂ ‘ਚ ਤੇ ਨਾਨ ਕਮਰਸ਼ੀਅਲ ਸੜਕਾਂ ‘ਤੇ ਦੁਕਾਨਾਂ ਬਣ ਗਈਆਂ ਹਨ, ਉਨ੍ਹਾਂ ਨੂੰ ਰੈਗੂਰਲਾਈਜ਼ ਕੀਤਾ ਜਾਵੇ ਤਾਂ ਕਿ ਕਦੀ ਸੀਲਿੰਗ ਦੀ ਨੌਬਤ ਨਾ ਆਵੇ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਸੰਤ ਬਾਂਗਾ, ਅਨਿਲ ਮੌਦਗਿਲ, ਸਮੀਰ ਜੈਨ, ਮੀਤ ਪ੍ਰਧਾਨ ਐਲ. ਆਰ. ਸੋਢੀ ਪਠਾਨਕੋਟ, ਵਰਿੰਦਰ ਰਤਨ ਫਤਹਿਗੜ੍ਹ ਸਾਹਿਬ, ਸੋਮਨਾਥ ਨਾਭਾ, ਰਣਧੀਰ ਢੀਂਡਸਾ ਭਾਦਸੋਂ, ਸੁਰਿੰਦਰ ਪੁਰੀ ਘਨੌਰ, ਭਗਵਾਨ ਦਾਸ ਚਾਵਲਾ, ਪਵਨ ਗੁੱਜਰਾਂ ਸੁਨਾਮ, ਅਸ਼ੋਕ ਕੁਮਾਰ ਸਮਾਣਾ, ਸਤ ਪ੍ਰਕਾਸ਼ ਭਾਰਦਵਾਜ, ਓ.ਪੀ. ਗੁਪਤਾ ਗੋਬਿੰਦਗੜ੍ਹ, ਰਿਚੀ ਡਕਾਲਾ, ਰਾਕੇਸ਼ ਨਾਸਰਾ, ਸੁਰਿੰਦਰ ਮਿੱਤਲ, ਨੰਦ ਲਾਲ ਪ੍ਰਧਾਨ ਹਲਵਾਈ ਯੂਨੀਅਨ ਤੋਂ ਇਲਾਵਾ ਗੁੜ ਮੰਡੀ, ਤ੍ਰਿਪੜੀ, ਫੋਕਲ ਪੁਆਇੰਟ, ਡੀ. ਐਲ. ਐਫ. ਕਾਲੋਨੀ, ਆਚਾਰ ਬਾਜ਼ਾਰ, ਲੱਕੜ ਮੰਡੀ, ਸਰਹਿੰਦ ਰੋਡ, ਸ਼ੇਰਾਂਵਾਲਾ ਗੇਟ, ਧਰਮਪੁਰਾ ਬਾਜ਼ਾਰ ਆਦਿ ਦੇ ਵਪਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ