ਆਸਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

Asha Workers Strike Sachkahoon

ਆਸਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਆਸ਼ਾ ਵਰਕਰਾਂ ਫੈਸਿਲੀਟੇਟਰਾਂ ਅੱਜ ਤੋਂ ਕੰਮ ਛੋੜ ਹੜਤਾਲ ’ਤੇ ਆਗੂ

(ਸੱਚ ਕਹੂੰ ਨਿਊਜ) ਪਟਿਆਲਾ। ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਦੇ ਵਫਦ ਵੱਲੋਂ ਆਪਣੀਆਂ ਮੰਗਾਂ ਮਨਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦਾ ਨੋਟਿਸ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਪਟਿਆਲਾ ਨੂੰ ਸੋਪਿਆ ਗਿਆ। ਇਸ ਮੰਗ ਪੱਤਰ ਰਾਹੀ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਨੇ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਵਿਕਾਸ ਗਰਗ ਸਿਹਤ ਤੇ ਪਰਿਵਾਰ ਭਲਾਈ ਸਕੱਤਰ ਪੰਜਾਬ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਉਨ੍ਹਾਂ ਨੇ ਬਹੁਤ ਹੀ ਸੰਜੀਦਾ ਨਾਲ ਸਾਡੀਆਂ ਮੰਗਾਂ ਸੁਣੀਆਂ ਸਨ ਤੇ ਉਨ੍ਹਾਂ ਨੇ ਕਿਹਾ ਕਿ ਮੰਗਾਂ ਬਿਲਕੁਲ ਜਾਇਜ ਹਨ ਪਰ ਮੈਨੂੰ ਚਾਰ ਕੁ ਦਿਨ ਹੋਏ ਜੁਆਇੰਨ ਕੀਤਿਆ ਇਸ ਲਈ ਤੁਹਾਡੀ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ, ਜੋ ਕਿ ਅੱਜ ਤੱਕ ਨਹੀਂ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਸਾਬਕਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨੇ ਕੁੱਝ ਮੰਗਾਂ ਮੰਨੀਆਂ ਸੀ ਤੇ ਨੋਟੀਫਿਕੇਸ਼ਨ ਜਲਦ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਪਰ ਅਫਸੋਸ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ। ਜਿਸ ਕਰਕੇ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਲੇਟਰਾਂ 17 ਨਵੰਬਰ ਤੋਂ ਕੰਮ ਛੋੜ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਪੀ.ਐਚ.ਸੀ. ਜਿਲ੍ਹਾ ਪਟਿਆਲਾ ਦੀਆਂ ਸਮੂਹ ਵਰਕਰਾਂ ਆਪਣੀ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹਨ ਤੇ ਸੰਘਰਸ਼ ’ਚ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਕੌਲੀ ਬਲਾਕ ਪ੍ਰਧਾਨ ਕਮਲਜੀਤ ਕੌਰ, ਜਸਵੀਰ ਕੌਰ ਪੰਜਾਬ ਕੈਸ਼ੀਅਰ ਭਾਦਸੋਂ, ਨੀਲਮ ਬਲਾਕ ਪ੍ਰਧਾਨ ਦੁਧਨ ਸਾਧਾ, ਮੀਤ ਪ੍ਰਧਾਨ ਪਟਿਆਲਾ ਸੰਤੋਸ਼ ਰਾਣੀ, ਰੇਨੂੰਬਾਲ, ਆਸ਼ਾ, ਸਰਬਜੀਤ ਕੌਰ, ਜਸਵਿੰਦਰ ਕੌਰ, ਕਰਮਜੀਤ ਕੌਰ, ਜਸਵਿੰਦਰ ਕੌਰਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ