ਏਸ਼ੀਆ-ਅਮਰੀਕਾ ‘ਚ ਵਧੀ ਭਾਰਤੀ ਮਸਾਲੀਆਂ ਦੀ ਮੰਗ : ਮੋਦੀ

3 lakh,Companies, Doubt. Radius, Country, PM, GST

ਏਸ਼ੀਆ-ਅਮਰੀਕਾ ‘ਚ ਵਧੀ ਭਾਰਤੀ ਮਸਾਲੀਆਂ ਦੀ ਮੰਗ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਵਿਸ਼ਵ ਮਹਾਂਮਾਰੀ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ਲਈ ਸਰੀਰ ਦੀ ਪ੍ਰਤੀ ਰੱਖਿਆ (ਰੋਗਾਂ ਨਾਲ ਲੜਨ ਦੀ) ਸਮਰੱਥਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਲਈ ਅਦਰਕ, ਹਲਦੀ ਸਮੇਤ ਹੋਰਨਾਂ ਮਸਾਲਿਆਂ ਦੀ ਮੰਗ ਏਸ਼ੀਆ ਹੀ ਨਹੀਂ ਅਮਰੀਕਾ ‘ਚ ਵੀ ਵਧ ਗਈ ਹੈ।

ਮੋਦੀ ਨੇ ਆਕਾਸ਼ਬਾਣੀ ‘ਤੇ ਪ੍ਰਸਾਰਿਤ ਆਪਣੇ ਮਹੀਨੇਵਾਰੀ ਪ੍ਰੋਗਰਾਮ ‘ਚ ਇਸ ਦਾ ਜ਼ਿਕਰ ਕਰਦਿਆਂ ਕਿਹਾ ਕਿਹਾ, ਮੈਂ ਲੰਦਨ ਤੋਂ ਪ੍ਰਕਾਸ਼ਿਤ ਫਾਈਨੇਂਸ਼ੀਅਲ ਟਾਈਮਜ਼ ‘ਚ ਇੱਕ ਬਹੁਤ ਹੀ ਦਿਲਚਸਪ ਲੇਖ ਪੜ੍ਹ ਰਿਹਾ ਸੀ। ਇਸ ‘ਚ ਲਿਖਿਆ ਸੀ ਕਿ ਕੋਰੋਨਾ ਕਾਲ ਦੌਰਾਨ ਅਦਰਕ, ਹਲਦੀ ਸਮੇਤ ਦੂਜੇ ਮਸਾਲਿਆਂ ਦੀ ਮੰਗ, ਏਸ਼ੀਆ ਤੋਂ ਇਲਾਵਾ, ਅਮਰੀਕਾ ਤੱਕ ਵੀ ਵਧ ਗਈ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਦੀ ਖਾਸੀਅਤ ਵਿਸ਼ਵ ਦੇ ਲੋਕਾਂ ਨੂੰ ਸਹਿਜ ਤੇ ਸੌਖੀ ਭਾਸ਼ਾ ‘ਚ ਦੱਸਣੀ ਚਾਹੀਦੀ ਹੈ, ਜਿਸ ਨਾਲ ਉਹ ਆਸਾਨੀ ਨਾਲ ਸਮਝ ਸਕਣ ਤੇ ਅਸੀਂ ਇੱਕ ਸਿਹਤਮੰਦ ਸੰਸਾਰ ਬਣਾਉਣ ‘ਚ ਆਪਣਾ ਯੋਗਦਾਨ ਦੇ ਸਕੀਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਦਾ ਧਿਆਨ ਇਸ ਸਮੇਂ ਆਪਣੀ ਇਮਊਨਿਟੀ ਵਧਾਉਣ ‘ਤੇ ਹੈ ਤੇ ਇਮਊਨਿਟੀ ਵਧਾਉਣ ਵਾਲੀਆਂ ਇਨ੍ਹਾਂ ਚੀਜ਼ਾਂ ਦਾ ਸਬੰਧ ਸਾਡੇ ਦੇਸ਼ ਨਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ