Hamida Bano: ਦੁਬਈ ਦਾ ਝਾਂਸਾ ਦੇ ਕੇ ਲੈ ਗਿਆ ਸੀ ਟਰੈਵਲ ਏਜੰਟ
Hamida Bano: ਵਾਘਾ (ਏਜੰਸੀ)। ਪਾਕਿਸਤਾਨ ’ਚ ਪਿਛਲੇ 22 ਸਾਲਾਂ ਤੋਂ ਰਹਿ ਰਹੀ ਭਾਰਤੀ ਔਰਤ ਹਮੀਦਾ ਬਾਨੋ ਲਾਹੌਰ ’ਚ ਵਾਘਾ ਬਾਰਡਰ ਰਾਹੀਂ ਆਪਣੇ ਦੇਸ਼ ਪਰਤੀ। ਹਮੀਦਾ ਨੂੰ ਇੱਕ ਟਰੈਵਲ ਏਜੰਟ ਝਾਂਸਾ ਦੇ ਕੇ ਪਾਕਿਸਤਾਨ ਲੈ ਗਿਆ ਸੀ। ਮੂਲ ਰੂਪ ਵਿੱਚ ਮੁੰਬਈ ਦੀ ਹਮੀਦਾ 2002 ਵਿੱਚ ਹੈਦਰਾਬਾਦ, ਪਾਕਿਸਤਾਨ ਪਹੁੰਚੀ ਸੀ। ਬਾਨੋ ਅਨੁਸਾਰ ਇੱਕ ਏਜੰਟ ਨੇ ਉਸ ਨੂੰ ਦੁਬਈ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ। ਬਾਨੋ ਨੇ ਦੱਸਿਆ ਕਿ ਏਜੰਟ ਉਸ ਨੂੰ ਦੁਬਈ ਲਿਜਾਣ ਦੀ ਬਜਾਏ ਪਾਕਿਸਤਾਨ ਦੇ ਸਿੰਧ ਸੂਬੇ ਦੇ ਹੈਦਰਾਬਾਦ ਜ਼ਿਲ੍ਹੇ ਲੈ ਆਇਆ।
Read Also : Bharatmala Project: ਭਾਰਤਮਾਲਾ ਪ੍ਰਾਜੈਕਟ ਦੇ ਵਿਰੋਧ ’ਚ ਟਾਵਰ ’ਤੇ ਚੜੇ ਕਿਸਾਨ
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ, ‘ਉਹ ਕਰਾਚੀ ਤੋਂ ਫਲਾਈਟ ਰਾਹੀਂ ਇੱਥੇ ਪਹੁੰਚੀ ਅਤੇ ਫਿਰ ਵਾਘਾ ਬਾਰਡਰ ਰਾਹੀਂ ਭਾਰਤ ਪਹੁੰਚੀ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਦਾ ਕੀਤਾ’ ਬਾਨੋ ਨੇ ਆਪਣੇ ਪਰਿਵਾਰ ਨਾਲ ਮਿਲਣ ਦੀ ਗੱਲ ’ਤੇ ਬਹੁਤ ਖੁਸ਼ੀ ਪ੍ਰਗਟਾਈ। ਬਾਨੋ ਨੇ ਕਿਹਾ ਕਿ ਉਸ ਨੇ ਭਾਰਤ ਪਰਤਣ ਦੀ ਉਮੀਦ ਛੱਡ ਦਿੱਤੀ ਸੀ, ਪਰ ਉਹ ਖੁਸ਼ਕਿਸਮਤ ਸੀ ਕਿ ਇਹ ਦਿਨ ਵੇਖਣ ਨੂੰ ਮਿਲਿਆ। Hamida Bano
ਕਰਨਾ ਪਿਆ ਸੀ ਦੂਜਾ ਵਿਆਹ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਮੀਦਾ ਨੇ ਦੱਸਿਆ ਕਿ ਉਹ ਪਾਕਿਸਤਾਨ ’ਚ ਜਿਉਂਦੀ ਲਾਸ਼ ਦੀ ਤਰ੍ਹਾਂ ਜਿਓਂ ਰਹੀ ਸੀ, ਜਦੋਂ ਉਸ ਦੀ ਮੁਲਾਕਾਤ ਇੱਕ ਸਿੰਧੀ ਵਿਅਕਤੀ ਨਾਲ ਹੋਈ, ਜਿਸ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਉਸ ਨੇ ਹਮੀਦਾ ਨੂੰ ਕਿਹਾ, ਤੁਸੀਂ ਮੇਰੇ ਘਰ ਰਹੋ, ਮੈਂ ਤੁਹਾਨੂੰ ਖਾਣਾ ਅਤੇ ਰਹਿਣ ਲਈ ਜਗ੍ਹਾ ਦੇਵਾਂਗਾ। ਪਹਿਲਾਂ ਤਾਂ ਹਮੀਦਾ ਨੇ ਉਸ ਦੀ ਗੱਲ ਨਹੀਂ ਸੁਣੀ, ਪਰ ਮੌਲਾਨਾ ਦੀ ਸਲਾਹ ਲੈ ਕੇ ਉਹ ਵਿਆਹ ਲਈ ਰਾਜ਼ੀ ਹੋ ਗਈ। ਉਸ ਨੇ ਉਸ ਦੇ ਨਾਲ 12 ਸਾਲ ਬਿਤਾਏ, ਪਰ ਫਿਰ ਉਸ ਦੀ ਵੀ ਮੌਤ ਹੋ ਗਈ।
ਬਲਾਗਰ ਦੀ ਵੀਡੀਓ ਬਣੀ ਮੱਦਦਗਾਰ | Hamida Bano
ਸਾਲ 2022 ਵਿੱਚ ਸਥਾਨਕ ਯੂਟਿਊਬਰ ਵਲੀਉੱਲ੍ਹਾ ਮਾਰੂਫ ਨੇ ਆਪਣੇ ਬਲਾੱਗ ਵਿੱਚ ਸਾਂਝਾ ਕੀਤਾ ਕਿ ਹਮੀਦਾ ਬਾਨੋ ਨੇ 2002 ਵਿੱਚ ਭਾਰਤ ਛੱਡ ਦਿੱਤਾ ਸੀ, ਜਦੋਂ ਇੱਕ ਭਰਤੀ ਏਜੰਟ ਨੇ ਉਸ ਨੂੰ ਦੁਬਈ ਵਿੱਚ ਕੁੱਕ ਵਜੋਂ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਨ੍ਹਾਂ ਨੂੰ ਦੁਬਈ ਲਿਜਾਣ ਦੀ ਬਜਾਏ ਧੋਖੇ ਨਾਲ ਪਾਕਿਸਤਾਨ ਤਸਕਰੀ ਕਰ ਦਿੱਤਾ ਗਿਆ। ਮਾਰੂਫ ਦੇ ਬਲਾਗ ਨੇ ਉਸ ਨੂੰ ਭਾਰਤ ਵਿੱਚ ਆਪਣੇ ਪਰਿਵਾਰ ਨਾਲ ਜੁੜਨ ਵਿੱਚ ਮੱਦਦ ਕੀਤੀ।
ਉਸ ਦੀ ਬੇਟੀ ਯਾਸਮੀਨ ਨੇ ਵੀ ਉਸ ਨਾਲ ਫੋਨ ’ਤੇ ਗੱਲ ਕੀਤੀ। ਮਾਰੂਫ ਨਾਲ ਗੱਲਬਾਤ ਕਰਦਿਆਂ ਹਮੀਦਾ ਬਾਨੋ ਨੇ ਦੱਸਿਆ ਕਿ ਪਾਕਿਸਤਾਨ ਆਉਣ ਤੋਂ ਪਹਿਲਾਂ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਆਪਣੇ ਚਾਰ ਬੱਚਿਆਂ ਦੀ ਆਰਥਿਕ ਮੱਦਦ ਕਰ ਰਹੀ ਸੀ। ਉਹ ਇਸ ਤੋਂ ਪਹਿਲਾਂ ਦੋਹਾ, ਕਤਰ, ਦੁਬਈ ਅਤੇ ਸਾਊਦੀ ਅਰਬ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਕੁੱਕ ਵਜੋਂ ਕੰਮ ਕਰ ਚੁੱਕੀ ਹੈ। ਪਾਕਿਸਤਾਨ ਵਿੱਚ ਆਪਣੇ 22 ਸਾਲਾਂ ਦੇ ਰਹਿਣ ਦੌਰਾਨ ਬਾਨੋ ਨੇ ਕਰਾਚੀ ਦੇ ਇੱਕ ਪਾਕਿਸਤਾਨੀ ਵਿਅਕਤੀ ਨਾਲ ਵਿਆਹ ਕੀਤਾ, ਜਿਸ ਦੀ ਕੋਵਿਡ ਦੌਰਾਨ ਮੌਤ ਹੋ ਗਈ। ਉਦੋਂ ਤੋਂ ਉਹ ਆਪਣੇ ਮਤਰੇਏ ਪੁੱਤਰ ਨਾਲ ਰਹਿ ਰਹੀ ਸੀ।