ਦਿੱਲੀ ਨੂੰ ਅੱਜ ਮਿਲੇਗੀ ਚਾਰ ਟੈਂਕਰ ਆਕਸੀਜਨ
ਏਜੰਸੀ, ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਮਹਾਂਮਾਰੀ ਦੇ ਚੱਲਦੇ ਆਕਸੀਜਨ ਸਬੰਧੀ ਮੱਚੀ ਹਾਹਾਕਾਰ ਦਰਮਿਆਨ ਰੇਲਵੇ ਦਿੱਲੀ ਨੂੰ 24 ਘੰਟੇ ਦੇ ਅੰਦਰ 70 ਟਨ ਸਮਰੱਥਾ ਵਾਲੇ ਚਾਰ ਟੈਂਕਰ ਲਿਕਿਵਡ ਆਕਸੀਜਨ (ਐੱਲਐੱਮਓ) ਮੁਹੱਈਆ ਕਰਵਾਉਣ ਜਾ ਰਹੀ ਹੈ। ਛਤੀਸਗੜ੍ਹ ਸਥਿਤ ਰਾਏਗੜ੍ਹ ਦੇ ਜਿੰਦਲ ਸਟੀਲ ਤੋਂ ਆਕਸੀਜਨ ਨੂੰ ਲੈ ਕੇ ਐਤਵਾਰ ਰਾਤ ਭਾਰਤੀ ਰੇਲਵੇ ਦੀ ਆਕਸੀਜਨ ਐਕਸਪ੍ਰੈਸ ਰਵਾਲਾ ਹੋਈ ਜੋ ਸੋਮਵਾਰ ਸ਼ਾਮ ਤੱਕ ਦਿੱਲੀ ਪਹੁੰਚ ਜਾਵੇਗੀ।
ਰੇਲਵੇ ਬੋਰਡ ਦੇ ਪ੍ਰਧਾਨ ਤੇ ਮੁਖੀ ਕਾਰਜਕਾਰੀ ਅਧਿਕਾਰੀ ਸੁਨੀਲ ਸ਼ਰਮਾ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਪੇਸ਼ਲ ਆਕਸੀਜਨ ਐਕਸਪ੍ਰੈਸ ਟ੍ਰੇਨ ਰਾਜਧਾਨੀ ਦਿੱਲੀ ਦੇ ਕੈਂਟ ਰੇਲਵੇ ਸਟੇਸ਼ਨ ’ਤੇ ਪਹੁੰਚੇਗੀ। ਇੱਥੋਂ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ’ਚ ਆਕਸੀਜਨ ਸਰਕਾਰ ਆਪਣੇ ਹਿਸਾਬ ਨਾਲ ਪਹੁੰਚਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਨਤੀ ਸੀ ਕਿ ਟੈਂਕਰ ਪਹਿਲਾਂ ਮਿਲ ਗਏ ਹੁੰਦੇ ਤਾਂ ਹੁਣ ਤੱਕ ਆਕਸੀਜਨ ਦੀ ਸਪਾਲਾਈ ਹੋ ਗਈ ਹੁੰਦੀ।
ਇਸ ਤੋਂ ਪਹਿਲਾਂ ਰੇਲਵੇ ਨੇ ਆਪਣੇ ਮਿਸ਼ਨ ਆਕਸੀਜਨ ਐਕਸਪ੍ਰੈਸ ਜ਼ਰੀਏ 150 ਟਨ ਆਕਸੀਜਨ ਨੂੰ ਉਸ ਦੀ ਮੰਜਿਲ ਤੱਕ ਪਹੁੰਚਾਇਆ ਹੈ। ਵਿਸ਼ਾਖਾਪਤਨਮ ਤੇ ਬੋਕਾਰੋ ’ਚ ਐੱਲਐੱਮਓ ਨਾਲ ਭਰੇ 10 ਟੈਂਕਰਾਂ ਨੂੰ ਵਰਤਮਾਨ ’ਚ ਭਾਰਤੀ ਰੇਲਵੇ ਦੀ ਰੋ-ਰੋ ਸੇਵਾ ਜ਼ਰੀਏ ਲਖਨਊ, ਵਾਰਾਣਸੀ, ਨਾਸਿਕ ਤੇ ਨਾਗਪੁਰ 24 ਘੰਟੇ ’ਚ ਪਹੁੰਚਾਇਆ ਗਿਆ। ਇਸ ਰੇਲਵੇ ਵੱਲੋਂ ਗ੍ਰੀਨ ਕਾਰੀਡੋਰ ਬਣਾਇਆ ਗਿਆ ਸੀ।
ਦਿੱਲੀ ’ਚ ਆਕਸੀਜਨ ਦੀ ਭਾਰੀ ਦਿੱਕਤ ਹੈ। ਕੋਰੋਨਾ ਸੰਕਰਮਣ ਦੀ ਤਾਜਾ ਲਹਿਰ ਨਾਲ ਆਕਸੀਜਨ ਦੀ ਮੰਗ ਕਾਫੀ ਵਧੀ ਹੈ। ਆਕਸੀਜਨ ਨੂੰ ਲੈ ਕੇ ਦਿੱਲੀ ਸਰਕਾਰ ਨੇ ਅੱਜ ਕੁਝ ਉਦਯੋਗਿਕ ਘਰਾਣਿਆਂ ਨੂੰ ਵੀ ਪੱਤਰ ਲਿਖ ਕੇ ਮੱਦਦ ਦੀ ਗੁਹਾਰ ਲਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।