to
ਗੰਭੀਰ ਨੇ 72 ਗੇਂਦਾਂ ਂਚ 16 ਚੌਕਿਆਂ ਦੀ ਮੱਦਦ ਨਾਲ ਬਣਾਈਆਂ 104 ਦੌੜਾਂ
ਹਰਿਆਣਾ ਨੂੰ 5 ਵਿਕਟਾਂ ਨਾਲ ਹਰਾਇਆ
ਬੰਗਲੁਰੂ, 14 ਅਕਤੂਬਰ
ਮੱਧਮ ਤੇਜ਼ ਗੇਂਦਬਾਜ਼ ਕੁਲਵੰਤ ਖੇਰਜੋਰਿਆ (31 ਦੌੜਾਂ ‘ਤੇ 6 ਵਿਕਟਾਂ) ਦੇ ਲਿਸਟ ਏ ਕ੍ਰਿਕਟ ‘ਚ ਸਰਵਸ੍ਰੇਸ਼ਠ ਗੇਂਦਬਾਜ਼ੀ ਅਤੇ ਕਪਤਾਨ ਗੌਤਮ ਗੰਭੀਰ (104) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦਿੱਲੀ ਨੇ ਇੱਥੇ ਹਰਿਆਣਾ ਨੂੰ ਵਿਜੇ ਹਜਾਰੇ ਇੱਕ ਰੋਜ਼ਾ ਘਰੇਲੂ ਟੂਰਨਾਮੈਂਟ ਕੁਆਰਟਰਫਾਈਨਲ ਮੁਕਾਬਲੇ ‘ਚ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
ਹਰਿਆਣਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.1 ਓਵਰਾਂ ‘ਚ 229 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਦਿੱਲੀ ਨੇ 39.2 ਓਵਰਾਂ ‘ਚ 5 ਵਿਕਟਾਂ ‘ਤੇ 230 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਦਿੱਲੀ ਲਈ ਕਪਤਾਨ ਗੰਭੀਰ ਨੇ 72 ਗੇਂਦਾਂ ‘ਚ 16 ਚੌਕਿਆਂ ਦੀ ਮੱਦਦ ਨਾਲ 104 ਦੌੜਾਂ ਦੀ ਪਾਰੀ ਖੇਡੀ ਜੋ ਲਿਸਟ ਏ ‘ਚ ਉਹਨਾਂ ਦਾ 21ਵਾਂ ਸੈਂਕੜਾ ਹੈ ਜਦੋਂਕਿ ਧਰੁਵ ਸ਼ੌਰੀ ਨੇ 50 ਦੌੜਾਂ ਬਣਾਈਆਂ ਦੋਵੇਂ ਬੱਲੇਬਾਜ਼ਾਂ ਨੇ ਦੂਸਰੀ ਵਿਕਟ ਲਈ 118 ਦੌੜਾਂ ਦੀ ਭਾਈਵਾਲੀ ਕੀਤੀ ਨੀਤੀਸ਼ ਰਾਣਾ ਨੇ 37 ਦੌੜਾਂ ਦਾ ਯੋਗਦਾਨ ਦਿੱਤਾ ਹਰਿਆਣਾ ਵੱਲੋਂ ਰਾਹੁਲ ਤੇਵਤਿਆ ਨੇ 32 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ
ਇਸ ਤੋਂ ਪਹਿਲਾਂ ਹਰਿਆਣਾ ਦੀ ਪਾਰੀ ‘ਚੇਤਨਿਆ ਬਿਸ਼ਨੋਈ ਨੇ 117 ਗੇਂਦਾਂ ‘ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 85 ਦੌੜਾਂ ਬਣਾਈਆਂ ਜਦੋਂਕਿ ਪ੍ਰਮੋਦ ਚੰਦੀਲਾ ਨੇ 59 ਦੌੜਾਂ ਦੀ ਪਾਰੀ ਖੇਡੀ ਪਰ ਖੇਰਜੋਰਿਆ ਦੇ ਹਮਲੇ ਦੇ ਸਾਹਮਣੇ ਹਰਿਆਣਾ ਆਪਣੇ ਨਿਰਧਾਰਤ ਓਵਰ ਪੂਰੇ ਨਹੀਂ ਕਰ ਸਕਿਆ ਖੇਰਜੋਰਿਆ ਨੇ 31 ਦੌੜਾਂ ‘ਤੇ ਛੇ ਵਿਕਟਾਂ ਲਈਆਂ ਜੋ ਉਹਨਾਂ ਦਾ ਲਿਸਟ ਏ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਜਦੋਂਕਿ ਨੀਤਿਨ ਸੈਣੀ ਨੇ 3 ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।