ਅਸ਼ਵਨੀ ਉਪਾਧਿਆਏ ਸਮੇਤ 6 ਵਿਅਕਤੀ ਹਿਰਾਸਤ ’ਚ
ਨਵੀਂ ਦਿੱਲੀ (ਏਜੰਸੀ)। ਜੰਤਰ-ਮੰਤਰ ’ਤੇ 8 ਅਗਸਤ ਨੂੰ ਇੱਕ ਪ੍ਰਦਰਸ਼ਨ ਦੌਰਾਨ ਲੱਗੇ ਭੜਕਾਊ ਨਾਅਰਿਆਂ ਦੇ ਕੇਸ ’ਚ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਵੱਡਾ ਐਕਸ਼ਨ ਲਿਆ ਹੈ ਦਿੱਲੀ ਪੁਲਿਸ ਨੇ ਵਕੀਲ ਅਸ਼ਵਿਨੀ ਉਪਾਧਿਆਏ ਨੂੰ ਹਿਰਾਸਤ ’ਚ ਲੈ ਲਿਆ ਹੈ । ਅਸ਼ਵਨੀ ਉਪਾਧਿਆਏ ਤੋਂ ਇਲਾਵਾ ਵਿਨੋਦ ਸ਼ਰਮਾ, ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ, ਪ੍ਰੀਤ ਸਿੰਘ ਨੂੰ ਹਿਰਾਸਤ ’ਚ ਲਿਆ ਹੈ ਮੀਡੀਆ ਰਿਪੋਰਟ ਦੇ ਅਨੁਸਾਰ ਛੇਤੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ । ਵਕੀਲ ਅਸ਼ਵਿਨੀ ਉਪਾਧਿਆਏ ਨੇ ਕਿਹਾ ਕਿ ਉਸ ਦੇਸ਼ ’ਚ ਨਿਰਦੋਸ਼ ਵਿਅਕਤੀਆਂ ਨੂੰ ਜੇਕਰ ਕੋਰਟ ਜਾਣਾ ਪਵੇ ਤੇ ਥਾਣੇ ਤੋਂ ਨਿਆਂ ਨਾ ਮਿਲੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ ਉਹ ਨਾਅਰੇ ਇਸ ਲਈ ਲਾ ਰਹੇ ਹਨ ਕਿਉਂਕਿ ਕਾਨੂੰਨ ਘਟੀਆ ਹੈ ਜੇਕਰ ਸਾਡੇ ਦੇਸ਼ ’ਚ ਕਾਨੂੰਨ ਸਖ਼ਤ ਹੁੰਦਾ ਤਾਂ ਅਜਿਹੇ ਨਾਅਰੇ ਨਹੀਂ ਲੱਗਦੇ।
ਕੀ ਹੈ ਮਾਮਲਾ
ਐਤਵਾਰ ਨੂੰ ਜੰਤਰ-ਮੰਤਰ ’ਤੇ ਇਹ ਨਾਅਰੇ ‘ਓਪਨੀਵੇਸ਼ੀਕ ਕਾਨੂੰਨ ਤੇ ਯੂਨੀਫਾਰਮ ਲਾ ਬਨਾਏ’ ਨਾਂਅ ਦੇ ਇੱਕ ਮਾਰਚ ਦੌਰਾਨ ਲਾਏ ਗਏ ਸਨ ਪੁਲਿਸ ਅਨੁਸਾਰ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਰੈਲੀ ਕਰਨ ਦੀ ਇਜ਼ਾਜਤ ਨਹੀਂ ਸੀ ਕੋਵਿਡ-19 ਦਿਸ਼ਾ ਨਿਰਦੇਸ਼ ਦੀ ਉਲੰਘਣਾ ਲਈ ਆਫ਼ਤਾ ਪ੍ਰਬੰਧਨ ਐਕਟ ਦੀ ਧਾਰਾ 51 ਤੋਂ ਇਲਾਵਾ ਭਾਰਤੀ ਦੰਡ ਸੰਹਿਤਾ ਦੀ ਧਾਰਾ 153ਅ (ਵੱਖ-ਵੱਖ ਸਮੂਹਾਂ ਦਰਮਿਆਨ ਦੁਸ਼ਮਣੀ ਨੂੰ ਉਤਸ਼ਾਹ ਦੇਣਾ) ਤੇ 188 (ਲੋਕ ਸੇਵਕ ਦੁਆਰਾ ਵਿਧਿਵਤ ਆਦੇਸ਼ ਦੀ ਉਲੰਘਣਾ) ਤਹਿਤ ਕਨਾਟ ਪਲੇਸ ਪੁਲਿਸ ਸਟੇਸ਼ਨ ’ਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਰਚ ਦਾ ਆਯੋਜਨ ਸੁਪਰੀਮ ਕੋਰਟ ਦੇ ਵਕੀਲ ਤੇ ਭਾਜਪਾ ਦੇ ਸਾਬਕਾ ਪ੍ਰਦੇਸ਼ ਬੁਲਾਰੇ ਅਸ਼ਵਿਨੀ ਉਪਾਧਿਆਏ ਨੇ ਪਾਰਤ ਜੋੜੋ (ਯੂਨਾਈਟ) ਮੂਵਮੈਂਟ ਦੇ ਬੈਨਰ ਹੇਠ ਕੀਤਾ ਸੀ ਸਭ ਲਈ ਯੂਨੀਫਾਰਮ ਸਿਵਿਲ ਕੋਡ ਲਾਗੂ ਕਰਨ ਦੀ ਮੰਗ ਕਰਨ ਵਾਲੇ ਪ੍ਰੋਗਰਾਮ ’ਚ ਭਾਜਪਾ ਦੇ ਆਗੂ ਗਜੇਂਦਰ ਚੌਹਾਨ ਵੀ ਮੌਜ਼ੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ