ਗੁਰਪ੍ਰੀਤ ਸਿੰਘ/ਸੰਗਰੂਰ। ਸੰਗਰੂਰ ਵਿਖੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦਾ 30ਵਾਂ ਡੈਲੀਗੇਟ ਇਜਲਾਸ ਅੱਜ ਆਰੰਭ ਹੋ ਗਿਆ ਡੈਲੀਗੇਟ ਇਜਲਾਸ ਤੋਂ ਪਹਿਲਾਂ ਖੇਤ ਮਜਦੂਰ ਯੂਨੀਅਨ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਦੇ ਹੋਏ ਡੀ.ਸੀ. ਦਫਤਰ ਦੇ ਗੇਟ ਅੱਗੇ ਭਰਵੀਂ ਰੈਲੀ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਜਨਰਲ ਸੈਕਟਰੀ ਕਾ. ਵਿਜੈ ਰਾਘਵਨ, ਜੁਆਇੰਟ ਸਕੱਤਰ ਕਾ. ਸੁਨੀਤ ਚੋਪੜਾ, ਕਿਸਾਨ ਸਭਾ ਦੇ ਵਾਇਸ ਪ੍ਰਧਾਨ ਤੇ ਸੀ.ਪੀ.ਐਮ. ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਕਾ. ਭੂਪ ਚੰਦ ਚੰਨੋ, ਸੂਬਾਈ ਪ੍ਰਧਾਨ ਰਾਮ ਸਿੰਘ ਨੂਰਪੁਰੀ, ਜਨਰਲ ਸਕੱਤਰ ਗੁਰਮੇਸ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸਮੂਲੀਅਤ ਕੀਤੀ।
ਕਾ. ਵਿਜੈ ਰਾਘਵਨ ਨੇ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਖੇਤ ਮਜਦੂਰਾਂ ਨੂੰ ਘੱਟੋ-ਘੱਟ 100 ਦਿਨ ਕੰਮ ਦਿਵਾਉਣ ਲਈ ਜਿਹੜਾ ਮਨਰੇਗਾ ਐਕਟ ਪਾਸ ਕਰਾਇਆ ਗਿਆ ਸੀ।ਉਸ ਦੀ ਮੋਦੀ ਸਰਕਾਰ ਨੇ ਐਨੀ ਮੰਦੀ ਹਾਲਤ ਕਰ ਦਿੱਤੀ ਕਿ ਹੁਣ ਇੱਕ ਮਜਦੂਰ ਨੂੰ ਸਿਰਫ 32 ਦਿਨ ਹੀ ਕੰਮ ਮਿਲਦਾ ਹੈ। ਨਰਿੰਦਰ ਮੋਦੀ ਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਸੈਕਟਰ ਜਿੱਥੋਂ ਖੇਤ ਮਜਦੂਰਾਂ ਨੂੰ ਕੰਮ ਮਿਲਣਾ ਹੁੰਦਾ ਹੈ 15 ਸਾਲ ਪਿਛੇ ਚੱਲ ਰਿਹਾ ਹੈ ਤੇ ਰੁਜ਼ਗਾਰ ਵਿੱਚ 50 ਸਾਲ ਪਛਾੜ ਕੇ ਰੱਖ ਦਿੱਤਾ ਹੈ। ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਬੰਦ ਕਰਕੇ ਰੁਜ਼ਗਾਰ ਦੇ ਮੌਕੇ ਖੋਹੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬੀ.ਐਸ.ਐਨ.ਐਲ. ਜਿਹੇ ਅਦਾਰੇ ਨੂੰ ਬੰਦ ਕਰਨ ਜਾ ਰਹੀ ਹੈ ਸਰਕਾਰ ।
ਜਿਸ ਨਾਲ 50 ਹਜ਼ਾਰ ਤੋਂ ਵੱਧ ਕੰਮੇ ਸਿੱਧੇ ਤੌਰ ‘ਤੇ ਬੇਰੁਜਗਾਰ ਹੋ ਜਾਣਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਰਿਜਰਵ ਬੈਂਕ ਤੋਂ ਪੈਸੇ ਕਢਵਾ ਕੇ ਜਿਹੜਾ ਸਾਡੇ ਮਜਦੂਰਾਂ ਦੇ ਪੈਸੇ ਹਨ ਨੂੰ ਪੂੰਜੀਪਤੀਆਂ ਨੂੰ ਵੰਡ ਰਹੀ ਹੈ ਅਤੇ ਮਜਦੂਰਾਂ ਨੂੰ ਇਲਾਜ, ਰੁਜਗਾਰ ਤੇ ਸਿੱਖਿਆ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਸਾਡਾ ਖੇਤ ਮਜਦੂਰ ਪਾਰਲੀਮੈਂਟ ਤੱਕ ਨਹੀਂ ਪਹੁੰਚ ਸਕਦਾ ਪਰ ਉਹ ਆਪਣੇ ਹੱਕਾਂ ਦੀ ਰਾਖੀ ਲਈ ਸੜਕਾਂ ‘ਤੇ ਸੰਘਰਸ਼ ਤਾਂ ਕਰ ਸਕਦਾ। ਅਸੀਂ ਆਪਣੇ ਤਕੜੇ ਸੰਘਰਸ਼ਾਂ ਰਾਹੀਂ ਹੀ ਸਰਕਾਰਾਂ ਨੂੰ ਬਦਲਣਾ ਹੈ। ਘੱਟ ਗਿਣਤੀਆਂ ਤੇ ਦਲਿਤਾਂ ਤੇ ਹਮਲੇ ਨੂੰ ਰੋਕਣਾ,ਦੇਸ਼ ਅੰਦਰ ਫਿਰਕੂ ਧਰੁਵੀਕਰਨ ਹੋਣ ਤੋਂ ਰੋਕਣਾ ਹੈ।
ਕਾ. ਸੁਨੀਤ ਚੋਪੜਾ ਨੇ ਕਿਹਾ ਕਿ ਪੰਜਾਬ ਦਾ ਵਿਰਸਾ ਸੰਘਰਸ਼ ਮਈ ਵਿਰਸਾ ਹੈ ਜੋ ਪੰਜਾਬ ਦੇ ਖੇਤ ਮਜਦੂਰਾਂ ਨੂੰ ਤਕੜੇ ਹੋ ਕੇ ਸੰਘਰਸ਼ ਕਰਨੇ ਹੋਣਗੇ। ਉਹਨਾਂ ਕਿਹਾ ਕਿ ਮੋਦੀ ਰਾਜ ਵਿੱਚ ਔਰਤਾਂ ਦਲਿਤਾਂ , ਮਜਲੂਮਾਂ, ਗਰੀਬਾਂ ‘ਤੇ ਅਤਿਆਚਾਰ ਵਧਿਆ ਹੈ ‘ਤੇ ਜੰਮੂ ਕਸ਼ਮੀਰ ਅੰਦਰ ਅਜਿਹਾ ਮਾਹੌਲ ਪੈਦਾ ਕੀਤਾ ਕਿ ਉਥੇ ਲੋਕਾਂ ਦੁਬਾਰਾ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਉਹਨਾਂ ਦੇ ਘਰਾਂ ਅੰਦਰ ਜੇਲ੍ਹਾਂ ਬਣਾ ਕੇ ਬੰਦ ਕਰ ਦਿੱਤਾ ਗਿਆ। ਕਾ. ਸੁਖਵਿੰਦਰ ਸਿੰਘ ਸੇਖੋ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਹਿੰਦੁਸਤਾਨ ਵਿੱਚ ਜਮਹੂਰੀਅਤ ਦਾ ਗਲਾ ਘੁੱਟ ਦਿੱਤਾ ਹੈ। ਜੰਮੂ ਕਸ਼ਮੀਰ ਦੇ ਲੋਕਾਂ ਦੀ ਆਵਾਜ ਨੂੰ ਫੌਜੀ ਬੂਟਾਂ ਦੇ ਹੇਠਾ ਦਰੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੀ.ਪੀ.ਐਮ ਮਾਰਚ ਦੇ ਮਹੀਨੇ ਵਿੱਚ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰੇਗੀ।
ਕਾ. ਭੂਪ ਚੰਦ ਚੰਨੋ ਤੇ ਕਾ. ਰਾਮ ਸਿੰਘ ਨੂਰਪੁਰੀ ਨੇ ਜਿਥੇ ਪੰਜਾਬ ਭਰ ਤੋਂ ਆਏ ਖੇਤ ਮਜਦੂਰ ਯੂਨੀਅਨ ਦੇ ਡੈਲੀਗੇਟਾਂ ਅਤੇ ਰੈਲੀ ਵਿੱਚ ਪਹੁੰਚਣ ਵਾਲੇ ਮੇਂਬਰਾਂ ਨੂੰ ਜੀ ਆਇਆ ਨੂੰ ਕਿਹਾ ਉਥੇ ਉਹਨਾਂ ਇਹ ਵੀ ਕਿਹਾ ਕਿ ਇਸ ਦੋ ਰੋਜਾ ਇਜਲਾਸ ਵਿੱਚ ਖੇਤ ਮਜਦੂਰਾਂ ਦੇ ਭਕਦੇ ਮਸਲਿਆਂ ਅਤੇ ਉਹਨਾਂ ਦੀਆਂ ਮੰਗਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਸੰਘਰਸ਼ ਦੀ ਅਗਲੀ ਰੂਪ ਰੇਖਾ ਤਹਿ ਕੀਤੀ ਜਾਣੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾ. ਮੇਜਰ ਸਿੰਘ ਪੁੰਨਾਵਾਲ ਕਿਸਾਨ ਸਭਾ ਦੇ ਸੂਬਾਈ ਆਗੂ, ਕਾ. ਲਾਲ ਸਿੰਘ ਧਨੌਲਾ, ਕਰਤਾਰ ਮਹੋਲੀ, ਗੁਰਮੇਲ ਕੌਰ, ਵਰਿੰਦਰ ਕੌਸ਼ਕ, ਇੰਦਰਪਾਲ ਪੁੰਨਾਵਾਲ, ਕੁਲਵਿੰਦਰ ਭੂਦਨ, ਹੰਗੀ ਖਾਂ ਅਤੇ ਹੋਰ ਬਹੁਤ ਸਾਰੇ ਆਗੂ ਰੈਲੀ ਵਿੱਚ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।