World Championship of Legends: ਭਾਰਤ ਬਣਿਆ ਚੈਂਪੀਅਨ, ਵਿਸ਼ਵ ਚੈਂਪੀਅਨ ਲੀਜੈਂਡਜ਼ ਫਾਈਨਲ ’ਚ ਪਾਕਿਸਤਾਨ ਨੂੰ ਹਰਾਇਆ

World Championship of Legends

ਫਾਈਨਲ ’ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ | World Championship of Legends

  • ਫਾਈਨਲ ਮੁਕਾਬਲੇ ’ਚ ਅੰਬਾਤੀ ਰਾਇਡੂ ਦਾ ਅਰਧਸੈਂਕੜਾ

ਸਪੋਰਟਸ ਡੈਸਕ। ਸ਼ਨਿੱਚਰਵਾਰ ਨੂੰ ਖੇਡੇ ਗਏ ਵਿਸ਼ਵ ਚੈਂਪੀਅਨਜ ਆਫ ਲੈਜੇਂਡਸ ਦੇ ਫਾਈਨਲ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਤੇ ਖਿਤਾਬ ਆਪਣੇ ਨਾਂਅ ਕਰ ਲਿਆ। ਬਰਮਿੰਘਮ ’ਚ ਖੇਡੇ ਗਏ ਇਸ ਮੈਚ ’ਚ ਪਾਕਿਸਤਾਨ ਦੇ ਕਪਤਾਨ ਯੂਨਿਸ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 6 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। ਜਵਾਬ ’ਚ ਭਾਰਤੀ ਟੀਮ ਨੇ 19.1 ਓਵਰਾਂ ’ਚ 5 ਵਿਕਟਾਂ ’ਤੇ 159 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਲਈ ਅੰਬਾਤੀ ਰਾਇਡੂ ਨੇ ਸਭ ਤੋਂ ਜ਼ਿਆਦਾ 50 ਦੌੜਾਂ ਬਣਾ ਅਰਧਸੈਂਕੜੇ ਵਾਲੀ ਪਾਰੀ ਖੇਡੀ।

ਭਾਰਤ ਦੀ ਪਾਰੀ ਨਾਲ ਸ਼ੁਰੂਆਤ | World Championship of Legends

157 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ। ਉਥੱਪਾ ਤੇ ਅੰਬਾਤੀ ਵਿਚਕਾਰ ਪਹਿਲੀ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਹੋਈ। ਸੁਰੇਸ਼ ਰੈਨਾ ਸਿਰਫ 4 ਦੌੜਾਂ ਹੀ ਬਣਾ ਸਕੇ। ਆਮਿਰ ਯਾਮੀਨ ਨੇ ਇੱਕੋ ਓਵਰ ’ਚ ਦੋਵਾਂ ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਅੰਬਾਤੀ ਰਾਇਡੂ ਨੇ 30 ਗੇਂਦਾਂ ’ਚ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਗੁਰਕੀਰਤ ਸਿੰਘ ਨੇ 33 ਗੇਂਦਾਂ ’ਚ 34 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਯੂਸਫ ਪਠਾਨ ਨੇ 16 ਗੇਂਦਾਂ ’ਤੇ 30 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਆਪਣੀ ਪਾਰੀ ’ਚ ਤਿੰਨ ਛੱਕੇ ਤੇ ਇੱਕ ਚੌਕਾ ਲਾਇਆ। ਕਪਤਾਨ ਯੁਵਰਾਜ ਸਿੰਘ ਨੇ 22 ਗੇਂਦਾਂ ’ਚ 15 ਦੌੜਾਂ ਬਣਾਈਆਂ। ਇਰਫਾਨ 5 ਦੌੜਾਂ ਬਣਾ ਕੇ ਅਜੇਤੂ ਰਹੇ। ਪਾਕਿਸਤਾਨ ਲਈ ਆਮਿਰ ਨੇ 2, ਅਜਮਲ, ਰਿਆਜ ਤੇ ਸ਼ੋਏਬ ਨੇ 1-1 ਵਿਕਟ ਲਈ। ( World Championship of Legends)

Read This : IND vs Pak: ਨਿਊਯਾਰਕ ਦੀ ‘ਘਾਤਕ’ ਪਿੱਚ ‘ਤੇ ਜਸਪ੍ਰੀਤ ਬੁਮਰਾਹ ਦਾ ਕਹਿਰ, ਪਾਕਿਸਤਾਨ ਦੀ ਸ਼ਰਮਨਾਕ ਹਾਰ

ਪਾਕਿਸਤਾਨ ਨੇ 157 ਦੌੜਾਂ ਦਾ ਟੀਚਾ ਦਿੱਤਾ | World Championship of Legends

ਪਾਕਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 6 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ। ਸ਼ੋਏਬ ਮਲਿਕ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ। ਭਾਰਤ ਲਈ ਅਨੁਰੀਤ ਸਿੰਘ ਨੇ ਤਿੰਨ ਵਿਕਟਾਂ ਲਈਆਂ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਟੀਮ ਦੇ ਸਲਾਮੀ ਬੱਲੇਬਾਜ ਸਰਜੀਲ ਖਾਨ 10 ਗੇਂਦਾਂ ’ਚ 12 ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਓਵਰ ’ਚ ਹੀ ਪੈਵੇਲੀਅਨ ਪਰਤ ਗਏ। ਮਕਸੂਦ ਨੇ 12 ਗੇਂਦਾਂ ’ਚ 21 ਦੌੜਾਂ ਬਣਾਈਆਂ। ਕਾਮਰਾਨ ਅਕਮਲ 19 ਗੇਂਦਾਂ ’ਚ 24 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਯੂਨਿਸ ਖਾਨ 11 ਗੇਂਦਾਂ ’ਚ ਸਿਰਫ ਸੱਤ ਦੌੜਾਂ ਹੀ ਬਣਾ ਸਕੇ।

ਅਨੁਰੀਤ ਸਿੰਘ ਦੀਆਂ 3 ਵਿਕਟਾਂ | World Championship of Legends

ਭਾਰਤ ਵੱਲੋਂ ਅਨੁਰੀਤ ਸਿੰਘ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਉਨ੍ਹਾਂ ਨੇ ਸਲਾਮੀ ਬੱਲੇਬਾਜ ਸਰਜੀਲ ਖਾਨ ਨੂੰ 12 ਦੌੜਾਂ ’ਤੇ ਆਊਟ ਕੀਤਾ। ਇਸ ਤੋਂ ਬਾਅਦ ਉਸ ਨੇ ਆਮਿਰ ਯਾਮੀਨ ਤੇ ਸਾਬਕਾ ਪਾਕਿਸਤਾਨੀ ਕਪਤਾਨ ਸ਼ੋਏਬ ਮਲਿਕ ਦੀਆਂ ਵਿਕਟਾਂ ਲਈਆਂ।

ਅੰਬਾਤੀ ਰਾਇਡੂ ਦਾ ਅਰਧਸੈਂਕੜਾ | World Championship of Legends

ਭਾਰਤ ਲਈ ਰੌਬਿਨ ਉਥੱਪਾ ਤੇ ਅੰਬਾਤੀ ਰਾਇਡੂ ਓਪਨਿੰਗ ਕਰਨ ਆਏ। ਦੋਵਾਂ ਨੇ ਪਹਿਲੀ ਵਿਕਟ ਲਈ 34 ਦੌੜਾਂ ਜੋੜੀਆਂ। ਇਸ ਤੋਂ ਬਾਅਦ ਉਥੱਪਾ ਨੂੰ ਆਮਿਰ ਯਾਮੀਨ ਨੇ ਆਊਟ ਕੀਤਾ। ਪਰ ਰਾਇਡੂ ਨੇ ਇੱਕ ਸਿਰਾ ਫੜ ਕੇ ਸ਼ਾਨਦਾਰ ਬੱਲੇਬਾਜੀ ਕੀਤੀ ਤੇ 30 ਗੇਂਦਾਂ ’ਤੇ 50 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ’ਚ 5 ਚੌਕੇ ਤੇ 2 ਛੱਕੇ ਲਾਏ। ਸ਼ੋਏਬ ਮਲਿਕ ਦੀਆਂ 41 ਦੌੜਾਂ : ਪਾਕਿਸਤਾਨ ਲਈ ਸ਼ੋਏਬ ਮਲਿਕ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ। ਮਲਿਕ ਨੇ 36 ਗੇਂਦਾਂ ਦੀ ਆਪਣੀ ਪਾਰੀ ’ਚ 3 ਛੱਕੇ ਲਾਏ।

2007 ਦਾ ‘ਪਲੇਅਰ ਆਫ ਦਾ ਫਾਈਨਲ’ ਤੇ ‘ਪਲੇਅਰ ਆਫ ਦਾ ਟੂਰਨਾਮੈਂਟ’ ਜਦੋਂ ਭਾਰਤ ਜਿੱਤਿਆ ਤਾਂ ਯੁਵਰਾਜ ਸਿੰਘ ਤੇ ਇਰਫਾਨ ਪਠਾਨ ਭਾਰਤ ਲਈ ਬੱਲੇਬਾਜੀ ਕਰ ਰਹੇ ਸਨ। ਯੁਵਰਾਜ 2007 ’ਚ ‘ਪਲੇਅਰ ਆਫ ਦਿ ਟੂਰਨਾਮੈਂਟ’ ਸੀ ਜਦੋਂ ਭਾਰਤ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਜਦੋਂ ਕਿ ਇਰਫਾਨ ਪਠਾਨ ਨੂੰ 2007 ਦੇ ਫਾਈਨਲ ਮੈਚ ’ਚ ‘ਪਲੇਅਰ ਆਫ ਦਾ ਫਾਈਨਲ’ ਚੁਣਿਆ ਗਿਆ ਸੀ। ( World Championship of Legends)

ਸੈਮੀਫਾਈਨਲ ’ਚ ਅਸਟਰੇਲੀਆ ਨੂੰ ਹਰਾਇਆ ਸੀ ਭਾਰਤ ਟੀਮ ਨੇ | World Championship of Legends

ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ ’ਚ ਅਸਟਰੇਲੀਆ ਨੂੰ 86 ਦੌੜਾਂ ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ। ਪਾਕਿਸਤਾਨ ਨੇ ਪਹਿਲੇ ਸੈਮੀਫਾਈਨਲ ’ਚ ਵੈਸਟਇੰਡੀਜ ਨੂੰ 20 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਵੀ ਚੱਲ ਰਹੇ ਟੂਰਨਾਮੈਂਟ ’ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਇਆ ਸੀ, ਜਿੱਥੇ ਪਾਕਿਸਤਾਨ ਨੇ ਭਾਰਤ ਨੂੰ 68 ਦੌੜਾਂ ਨਾਲ ਹਰਾਇਆ ਸੀ। ਭਾਰਤੀ ਟੀਮ ਨੇ ਇਸ ਚੈਂਪੀਅਨਸ਼ਿਪ ’ਚ ਤਿੰਨ ਮੈਚ ਹਾਰੇ ਹਨ ਤੇ ਚਾਰ ’ਚ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ ਪਾਕਿਸਤਾਨ ਦੀ ਟੀਮ ਨੇ 7 ’ਚੋਂ 5 ਮੈਚ ਜਿੱਤੇ ਹਨ।