Bathinda News : ਬਠਿੰਡਾ ਤੋਂ ਦੀਪਕ ਪਾਰਿਕ ਹੋਣਗੇ ਨਵੇਂ ਐਸਐਸਪੀ

Deepak Pareek

ਹਰਮਨਬੀਰ ਸਿੰਘ ਗਿੱਲ ਦੀ ਥਾਂ ਹੋਈ ਤਾਇਨਾਤੀ | Deepak Pareek

ਬਠਿੰਡਾ (ਸੁਖਜੀਤ ਮਾਨ)। ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਬਦਲੇ ਗਏ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀ ਥਾਂ ਦੀਪਕ ਪਾਰਿਕ ਨੂੰ ਬਠਿੰਡਾ ਦੇ ਨਵੇਂ ਐਸਐਸਪੀ ਲਾਇਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਬੀਤੇ ਦਿਨੀਂ ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀ ਇਸ ਕਰਕੇ ਬਦਲੀ ਕਰ ਦਿੱਤੀ ਸੀ ਕਿਉਂਕਿ ਉਹਨਾਂ ਦੇ ਭਰਾ ਜਸਬੀਰ ਸਿੰਘ ਡਿੰਪਾ ਗਿੱਲ ਖਡੂਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ।

Also Read : ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਚੋਣ ਕਮਿਸ਼ਨ ਵੱਲੋਂ ਉਹਨਾਂ ਅਫਸਰਾਂ/ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਦੇ ਰਿਸ਼ਤੇਦਾਰ ਜਾਂ ਨੇੜਲੇ ਸਿਆਸਤ ਵਿੱਚ ਸਰਗਰਮ ਹਨ। ਚੋਣ ਕਮਿਸ਼ਨ ਵੱਲੋਂ ਅੱਜ ਕੀਤੀਆਂ ਗਈਆਂ ਤਾਇਨਾਤੀਆਂ ਤਹਿਤ ਦੀਪਕ ਪਾਰਿਕ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਹੈ। (Deepak Pareek)

LEAVE A REPLY

Please enter your comment!
Please enter your name here