ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਸੂਬੇ ਪੰਜਾਬ ਬਿਨ੍ਹਾਂ ਨੰਬਰ ...

    ਬਿਨ੍ਹਾਂ ਨੰਬਰ ਪਲੇਟਾਂ ਵਾਲੇ ਵਹੀਕਲਾਂ ਦੇ ਚਲਾਨ ਕੱਟੇ

    Sunam-News
    ਸੁਨਾਮ: ਇਕ ਮੋਟਰਸਾਈਕਲ ਨੂੰ ਚੈੱਕ ਕਰਦੇ ਹੋਏ ਪੁਲਿਸ ਮੁਲਾਜਮ।

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਮਾਨਯੋਗ ਐੱਸ.ਐੱਸ.ਪੀ ਸੰਗਰੂਰ ਸ੍ਰੀ ਸੁਰਿੰਦਰ ਲਾਂਬਾ ਦੇ ਹੁੱਕਮਾਂ ਅਨੁਸਾਰ ਡੀ.ਐੱਸ.ਪੀ ਟਰੈਫਿਕ ਸੰਗਰੂਰ ਅਤੇ ਡੀ.ਐੱਸ.ਪੀ ਸੁਨਾਮ ਭਰਭੂਰ ਸਿੰਘ ਦੀ ਅਗਵਾਈ ਹੇਠ ਅੱਜ ਸੁਨਾਮ ਸਹਿਰ ਵਿਖੇ ਵੱਖ-ਵੱਖ ਜਗਾਵਾ ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਇੰਚਾਰਜ ਟ੍ਰੈਫਿਕ ਸੁਨਾਮ ਸਮੇਤ ਪੁਲਿਸ ਪਾਰਟੀ ਵੱਲੋਂ ਸਪੈਸ਼ਲ ਨਾਕਾ ਬੰਦੀ ਕਰਕੇ ਪਟਾਕੇ ਮਾਰਨ ਵਾਲੇ ਬੋਲਟ ਮੋਟਰਸਾਈਕਲ ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲ ਅਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਅਤੇ ਮੋਟਰਸਾਈਕਲ ਤੇ ਤਿੰਨ ਸਵਾਰ ਹੋ ਕੇ ਘੁੰਮਣਾ ਅਤੇ ਵਹੀਕਲ ਚਲਾਉਣ ਸਮੇਂ ਮੁਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਦੀ ਸਪੈਸ਼ਲ ਚੈਕਿੰਗ ਕੀਤੀ ਗਈ, ਅਤੇ ਕਈਆਂ ਦੇ ਚਲਾਨ ਕੀਤੇ ਗਏ। (Number Plates)

    ਰਾਹਗੀਰਾਂ ਨੂੰ ਵਹੀਕਲਾਂ ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਵਾਉਣ ਲਈ ਸਖਤ ਹਦਾਇਤ ਕੀਤੀ ਗਈ। ਇਸ ਮੌਕੇ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ, ਟਰੈਫਿਕ ਮਾਰਸ਼ਲ ਟੀਮ ਦੇ ਇੰਚਾਰਜ ਪੰਕਜ ਅਰੋੜਾ ਵੀ ਹਾਜਰ ਸਨ।

    ਇਹ ਵੀ ਪੜ੍ਹੋ : Monsoon Rain : ਮਾਨਸੂਨ ਦੇ ਮੀਂਹ ਅੱਗੇ ਨਿਗੂਣੇ ਸਾਬਤ ਹੋਏ ਨਗਰ ਨਿਗਮ ਦੇ ਨਿਕਾਸੀ ਪ੍ਰਬੰਧ, ਮਹਾਂਨਗਰ ’ਚ ਅਨੇਕਾਂ ਥਾਵਾ…

    LEAVE A REPLY

    Please enter your comment!
    Please enter your name here