Physical Exertion: ਸਰੀਰਕ ਮਿਹਨਤ ਦਾ ਘਟਣਾ ਚਿੰਤਾਜਨਕ

Physical Exertion

ਭਾਰਤ ’ਚ ਵਧਦੀ ਸਰੀਰਕ ਸੁਸਤੀ ਅਤੇ ਆਲਸ ਇੱਕ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ, ਲੋਕਾਂ ਦੀ ਸਰਗਰਮੀ ਅਤੇ ਕਿਰਿਆਸ਼ੀਲਤਾ ’ਚ ਕਮੀ ਆਉਣਾ ਅਤੇ ਬਾਲਗਾਂ ’ਚ ਸਰੀਰਕ ਸੁਸਤੀ ਦਾ ਵਧਣਾ ਚਿੰਤਾ ਦਾ ਸਬੱਬ ਹੈ ਇਸ ਦ੍ਰਿਸ਼ਟੀ ਨਾਲ ਪ੍ਰਸਿੱਧ ਲੈਂਸੇਟ ਗਲੋਬਲ ਹੈਲਥ ਜਰਨਲ ਦੀ ਉਹ ਹਾਲੀਆ ਰਿਪੋਰਟ ਸ਼ੀਸ਼ਾ ਦਿਖਾਉਣ ਵਾਲੀ ਹੈ ਜਿਸ ’ਚ ਪੰਜਾਹ ਫੀਸਦੀ ਭਾਰਤੀਆਂ ਦੇ ਸਰੀਰਕ ਮਿਹਨਤ ਨਾ ਕਰਨ ਦਾ ਜ਼ਿਕਰ ਹੈ ਔਰਤਾਂ ਦੀ ਸਥਿਤੀ ਜ਼ਿਆਦਾ ਚਿੰਤਾ ਵਧਾਉਣ ਵਾਲੀ ਹੈ ਉਨ੍ਹਾਂ ਦੀ ਅਕਿਰਿਆਸ਼ੀਲਤਾ ਦਾ ਫੀਸਦੀ 57 ਹੈ ਇਸ ਅਧਿਐਨ ’ਚ ਇਹ ਅੰਦਾਜ਼ਾ ਲਾਇਆ ਗਿਆ ਹੈ। (Physical Exertion)

ਦੇਸ਼ ਦੇ ਬਾਲਗਾਂ ’ਚ ਘੱਟ ਸਰੀਰਕ ਸਰਗਰਮੀ ਦਾ ਪੈਮਾਨਾ 2000 ’ਚ 22.3 ਫੀਸਦੀ ਤੋਂ ਵਧ ਕੇ 2022 ’ਚ 49.4 ਫੀਸਦੀ ਹੋ ਗਿਆ ਹੈ

ਕਿ ਜੇਕਰ ਵਰਤਮਾਨ ’ਚ ਤੇਜ਼ੀ ਨਾਲ ਪਸਰ ਰਿਹਾ ਆਲਸੀਪਣ ਤੇ ਸਰੀਰਕ ਅਕਿਰਿਆਸ਼ੀਲਤਾ ਇਸੇ ਤਰ੍ਹਾਂ ਜਾਰੀ ਰਹੀ ਤਾਂ 2030 ਤੱਕ ਭਾਰਤ ’ਚ ਘੱਟ ਸਰੀਰਕ ਸਰਗਰਮੀ ਵਾਲੇ ਬਾਲਗਾਂ ਦੀ ਗਿਣਤੀ ਵਧ ਕੇ 60 ਫੀਸਦੀ ਤੱਕ ਪਹੁੰਚ ਜਾਵੇਗੀ, ਜੋ ਚਿੰਤਾਜਨਕ ਹੈ ਲੈਂਸੇਟ ਗਲੋਬਲ ਹੈਲਥ ਰਿਪੋਰਟ ਅਨੁਸਾਰ, ਭਾਰਤ ਦੀ ਅੱਧੀ ਬਾਲਗ ਆਬਾਦੀ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਸਰੀਰਕ ਗਤੀਵਿਧੀਆਂ ਸਬੰਧੀ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੀ ਹੈ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਬਾਲਗਾਂ ’ਚ ਘੱਟ ਸਰੀਰਕ ਸਰਗਰਮੀ ਦਾ ਪੈਮਾਨਾ 2000 ’ਚ 22.3 ਫੀਸਦੀ ਤੋਂ ਵਧ ਕੇ 2022 ’ਚ 49.4 ਫੀਸਦੀ ਹੋ ਗਿਆ ਹੈ। (Physical Exertion)

ਇਸ ਅਕਿਰਿਆਸ਼ੀਲਤਾ, ਆਲਸੀਪਣ ਅਤੇ ਉਦਾਸੀਨਤਾ ਦਾ ਕਾਰਨ ਵਧਦੇ ਉਪਭੋਗਤਾਵਾਦ ਤੇ ਸ਼ਹਿਰੀਕਰਨ ਨਾਲ ਪੈਦਾ ਹੋਈ ਸੁਵਿਧਾਵਾਦੀ ਤੇ ਅਰਾਮਦਾਇਕ ਜੀਵਨਸ਼ੈਲੀ ਹੈ ਇਸ ਕਾਰਨ ਬਿਮਾਰੀਆਂ ਵੀ ਵਧ ਰਹੀਆਂ ਹਨ ਵਿਡੰਬਨਾ ਇਹ ਵੀ ਹੈ ਕਿ ਸਮੇਂ ਦੇ ਨਾਲ ਜ਼ਿਆਦਾਤਰ ਲੋਕਾਂ ਦਾ ਰੁਝੇਵਾਂ ਤਾਂ ਵਧਿਆ ਹੈ, ਪਰ ਉਨ੍ਹਾਂ ਦੀ ਸਰੀਰਕ ਸਰਗਰਮੀ, ਉਤਸ਼ਾਹ ਅਤੇ ਜੋਸ਼ ’ਚ ਤੇਜ਼ੀ ਨਾਲ ਕਮੀ ਆਈ ਹੈ, ਜੋ ਨਵੇਂ ਬਣਦੇ ਭਾਰਤ ਅਤੇ ਮਜ਼ਬੂਤ ਭਾਰਤ ਦੇ ਨਿਰਮਾਣ ਦੇ ਸੰਕਲਪ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਭਵਿੱਖ ’ਚ ਭਾਰਤ ਨੂੰ ਲੈ ਕੇ ਸਹਿਜ਼ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਿ ਦੇਸ਼ ਦੀ 60 ਫੀਸਦੀ ਆਬਾਦੀ ਜੇਕਰ ਸਰੀਰਕ ਤੌਰ ’ਤੇ ਲੋੜੀਂਦੀ ਸਰਗਰਮ ਨਾ ਰਹੀ ਤਾਂ ਆਉਣ ਵਾਲੇ ਸਮੇਂ ’ਚ ਇੱਥੇ ਆਰਥਿਕ, ਸਮਾਜਿਕ, ਸਿਆਸੀ ਅਤੇ ਸੰਸਕ੍ਰਿਤਿਕ ਰੂਪ ਨਾਲ ਕਿਹੋ-ਜਿਹੀ ਤਸਵੀਰ ਬਣੇਗੀ।

ਦੇਸ਼ ਦੀ ਜ਼ਿਆਦਾਤਰ ਅਬਾਦੀ ਦੇ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਮੁਸ਼ਕਲ ਤੇ ਅਹਿਮ ਹੈ

ਜਿਸ ਦੇਸ਼ ਦੀ ਜ਼ਿਆਦਾਤਰ ਅਬਾਦੀ ਦੇ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਮੁਸ਼ਕਲ ਤੇ ਅਹਿਮ ਹੈ, ਉੱਥੋਂ ਦੇ ਲੋਕਾਂ ਨੂੰ ਜੀਵਨ ਚਲਾਉਣ ਲਈ ਸਰੀਰਕ ਰੂਪ ਨਾਲ ਜ਼ਰੂਰਤ ਤੋਂ ਜ਼ਿਆਦਾ ਸਰਗਰਮ ਰਹਿੰਦਿਆਂ ਮਿਹਨਤ ਕਰਨੀ ਪੈਂਦੀ ਹੈ ਇਨ੍ਹਾਂ ਹਾਲਾਤਾਂ ’ਚ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਭਾਰਤ ’ਚ ਅਜਿਹੇ ਹਾਲਾਤ ਕਿਵੇਂ ਪੈਦਾ ਹੋ ਰਹੇ ਹਨ ਕਿ ਇੱਥੇ ਐਨੀ ਵੱਡੀ ਅਬਾਦੀ ਸੁਸਤ ਤੇ ਆਲਸੀ ਹੁੰਦੀ ਜਾ ਰਹੀ ਹੈ ਬਿਨਾਂ ਸ਼ੱਕ, ਲੈਂਸੇਟ ਗਲੋਬਲ ਹੈਲਥ ਜਰਨਲ ਦੀ ਹਾਲੀਆ ਰਿਪੋਰਟ ਹੈਰਾਨੀ ਵਾਲੀ ਹੈ, ਰਿਪੋਰਟ ਗੰਭੀਰ ਚਿੰਤਨ-ਮੰਥਨ ਦੀ ਜ਼ਰੂਰਤ ਨੂੰ ਵੀ ਉਜਾਗਰ ਕਰ ਰਹੀ ਹੈ। (Physical Exertion)

ਭਾਰਤ ਲਗਾਤਾਰ ਸ਼ੂਗਰ ਤੇ ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ’ਚ ਜਕੜਦਾ ਹੋਇਆ ਬਿਮਾਰ ਰਾਸ਼ਟਰ ਬਣਦਾ ਜਾ ਰਿਹਾ ਹੈ

ਇਹ ਜਾਣਦੇ ਹੋਏ ਵੀ ਕਿ ਭਾਰਤ ਲਗਾਤਾਰ ਸ਼ੂਗਰ ਤੇ ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ’ਚ ਜਕੜਦਾ ਹੋਇਆ ਬਿਮਾਰ ਰਾਸ਼ਟਰ ਬਣਦਾ ਜਾ ਰਿਹਾ ਹੈ ਇਨ੍ਹਾਂ ਲਾਇਲਾਜ ਬਿਮਾਰੀਆਂ ਦਾ ਕਾਰਨ ਕਿਤੇ ਨਾ ਕਿਤੇ ਮਿਹਨਤ ਦੀ ਕਮੀ ਤੇ ਸੁਵਿਧਾਵਾਦੀ ਜੀਵਨਸ਼ੈਲੀ ਹੀ ਹੈ ਇਸ ਸੰਕਟ ਦੀ ਵਜ੍ਹਾ ਸ਼ਹਿਰੀਕਰਨ ਤੇ ਜੀਵਨ ਲਈ ਜ਼ਰੂਰੀ ਸੁਵਿਧਾਵਾਂ ਦਾ ਘਰ ਦੇ ਆਸ-ਪਾਸ ਮੁਹੱਈਆ ਹੋ ਜਾਣਾ ਵੀ ਹੈ, ਆਨਲਾਈਨ ਰੁਝਾਨ ਵੀ ਵੱਡਾ ਕਾਰਨ ਬਣ ਰਿਹਾ ਹੈ ਪਹਿਲਾਂ ਦੇਸ਼ ਦੀ ਸੱਠ ਫੀਸਦੀ ਤੋਂ ਜਿਆਦਾ ਅਬਾਦੀ ਖੇਤੀ ਅਤੇ ਉਸ ਨਾਲ ਜੁੜੇ ਮਿਹਨਤੀ ਕੰਮਾਂ ’ਚ ਸਰਗਰਮ ਸੀ ਪਰ ਹੁਣ ਮਿਹਨਤੀ ਕਿਸਾਨ ਨੂੰ ਕੋਈ ਸਰੀਰਕ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ ਖੇਤੀ ਵਾਂਗ ਹੋਰ ਮਿਹਨਤ ਨਾਲ ਜੁੜੇ ਕੰਮਾਂ ’ਚ ਵੀ ਮਿਹਨਤ ਪਹਿਲਾਂ ਹੀ ਤੁਲਨਾ ’ਚ ਘੱਟ ਕਰਨਾ ਪੈਂਦਾ ਹੈ। (Physical Exertion)

ਇਹ ਵੀ ਪੜ੍ਹੋ : ਰੂਹਾਨੀਅਤ: ਹਮੇਸ਼ਾ ਚੰਗੇ ਲੋਕਾਂ ਦਾ ਸੰਗ ਕਰੋ

ਕਿਉਂਕਿ ਹੌਲੀ-ਹੌਲੀ ਖੇਤੀ ਤੇ ਹੋਰ ਖੇਤਰਾਂ ’ਚ ਆਧੁਨਿਕ ਯੰਤਰਾਂ ਅਤੇ ਤਕਨੀਕਾਂ ਨੇ ਸਰੀਰਕ ਮਿਹਨਤ ਦੀ ਮਹੱਤਤਾ ਨੂੰ ਘੱਟ ਕੀਤਾ ਹੈ ਖੇਤੀ ਕ੍ਰਾਂਤੀ ’ਚੋਂ ਵੱਡੀ ਗਿਣਤੀ ’ਚ ਨਿੱਕਲੇ ਲੋਕਾਂ ਨੇ ਸ਼ਹਿਰਾਂ ਨੂੰ ਆਪਣਾ ਟਿਕਾਣਾ ਬਣਾਇਆ, ਪਰ ਉਹ ਸਰੀਰਕ ਸਰਗਰਮੀ ਨੂੰ ਬਰਕਰਾਰ ਨਹੀਂ ਰੱਖ ਸਕੇ ਇਨ੍ਹਾਂ ਹਾਲਾਤਾਂ ਨੇ ਵੀ ਵਿਅਕਤੀ ਨੂੰ ਆਲਸੀ, ਨਕਾਰਾ ਤੇ ਸੁਸਤ ਬਣਾਇਆ ਹੈ ਇਸ ਸਰੀਰਕ ਅਕਿਰਿਆਸ਼ੀਲਤਾ ਦੇ ਮੂਲ ’ਚ ਭਾਰਤੀ ਪਰਿਵਾਰਕ ਬਣਤਰ ਅਤੇ ਸੰਸਕ੍ਰਿਤਿਕ ਕਾਰਨ ਵੀ ਹਨ ਘਰ ਪਰਿਵਾਰ ਸੰਭਾਲਣ ਵਾਲੀਆਂ ਔਰਤਾਂ ’ਚ ਵੀ ਵਧਦੇ ਸੁਵਿਧਾ ਦੇ ਸਾਧਨਾਂ ਕਾਰਨ ਮਿਹਨਤ ਘੱਟ ਹੋਈ ਹੈ। ਕੁਝ ਦੂਰ ਸਬਜੀ ਫਲ ਲੈਣ ਜਾਣ ’ਤੇ ਵੀ ਅਸੀਂ ਵਾਹਨਾਂ ਦੀ ਵਰਤੋਂ ਕਰਨ ਲੱਗੇ ਹਾਂ ਅਜਿਹਾ ਵੀ ਨਹੀਂ ਹੈ ਕਿ ਸ਼ਹਿਰਾਂ ’ਚ ਸਿਹਤ ਚੇਤਨਾ ਦਾ ਵਿਕਾਸ ਨਹੀਂ ਹੋਇਆ। (Physical Exertion)

ਇਸ ਦੇ ਬਾਵਜ਼ੂਦ ਸ਼ਹਿਰਾਂ ਦੇ ਪਾਰਕਾਂ ’ਚ ਸਵੇਰੇ ਗਿਣੇ-ਚੁਣੇ ਲੋਕ ਹੀ ਨਜ਼ਰ ਆਉਂਦੇ ਹਨ

ਪਰ ਇਸ ਦੇ ਬਾਵਜ਼ੂਦ ਸ਼ਹਿਰਾਂ ਦੇ ਪਾਰਕਾਂ ’ਚ ਸਵੇਰੇ ਗਿਣੇ-ਚੁਣੇ ਲੋਕ ਹੀ ਨਜ਼ਰ ਆਉਂਦੇ ਹਨ ਵਿਅਕਤੀਆਂ ’ਚ ਸਵੇਰ ਦੀ ਸੈਰ, ਯੋਗਾ, ਧਿਆਨ, ਕਸਰਤ ਦੀਆਂ ਗਤੀਵਿਧੀਆਂ ’ਚ ਵੀ ਕਮੀ ਦੇਖਣ ਨੂੰ ਮਿਲ ਰਹੀ ਹੈ ਦੇਰ ਰਾਤ ਤੱਕ ਜਾਗਣਾ ਅਤੇ ਸਵੇਰੇ ਦੇਰ ਤੱਕ ਸੌਣਾ, ਇਸ ਤਰ੍ਹਾਂ ਵਿਗੜਦੀ ਦਿਨਚਰਿਆ ਤੇ ਸਰੀਰ ਦੀ ਕੁਦਰਤੀ ਘੜੀ ਦਾ ਚੱਕਰ ਵਿਗੜਨ ਨਾਲ ਦਿਨ ਭਰ ਆਲਸ ਬਣਿਆ ਰਹਿੰਦਾ ਹੈ ਤਾਜ਼ਾ ਸਰਵੇ ’ਚ ਪਤਾ ਲੱਗਾ ਹੈ ਕਿ 195 ਦੇਸ਼ਾਂ ’ਚ ਭਾਰਤ ਘੱਟ ਸਰੀਰਕ ਸਰਗਰਮੀ ਦੇ ਮਾਮਲੇ ’ਚ 12ਵੇਂ ਸਥਾਨ ’ਤੇ ਹੈ ਇਸ ਤੋਂ ਇਲਾਵਾ, ਲੈਂਸੇਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੰਸਾਰਕ ਪੱਧਰ ’ਤੇ ਇੱਕ ਤਿਹਾਈ ਬਾਲਗ ਲਗਭਗ 1.8 ਬਿਲੀਅਨ ਲੋਕ 2022 ਵਿਚ ਲੋੜੀਂਦੀ ਸਰੀਰਕ ਸਰਗਰਮੀ ਨੂੰ ਪੂਰਾ ਕਰਨ ’ਚ ਨਾਕਾਮ ਰਹੇ। (Physical Exertion)

ਜਿਸ ਕਾਰਨ ਸ਼ੂਗਰ ਅਤੇ ਦਿਲ ਰੋਗਾਂ ਦਾ ਖਤਰਾ ਮੰਡਰਾ ਰਿਹਾ ਹੈ ਸਰਵੇ ਅਨੁਸਾਰ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਵਰਗੇ ਗੁਆਂਢੀ ਦੇਸ਼ਾਂ ’ਚ ਔਰਤਾਂ ਜ਼ਿਆਦਾ ਸਰਗਰਮ ਹਨ ਭਾਰਤ ’ਚ ਵਧਦੀ ਸਰੀਰਕ ਅਕਿਰਿਆਸ਼ੀਲਤਾ, ਆਲਸੀਪਣ ਅਤੇ ਸੁਸਤੀ ਨੂੰ ਦੂਰ ਕਰਨ ਲਈ ਸਮੁੱਚੀ ਜਨ-ਚੇਤਨਾ ਨੂੰ ਜਗਾਉਣਾ ਹੋਵੇਗਾ ਸਰਕਾਰ ਨੂੰ ਵੀ ਸਰੀਰਕ ਮਿਹਨਤ ਦੀਆਂ ਯੋਜਨਾਵਾਂ ’ਤੇ ਜ਼ੋਰ ਦੇਣਾ ਹੋਵੇਗਾ ਸਰੀਰਕ ਸਰਗਰਮੀ ’ਚ ਕਮੀ ਦੀ ਵਜ੍ਹਾ ਤੇ ਨਤੀਜਿਆਂ ’ਤੇ ਜੇਕਰ ਗੌਰ ਨਾ ਕੀਤੀ ਗਈ ਤਾਂ ਇਹ ਸਭ ਆਖ਼ਰ ਵਿਅਕਤੀ ਨੂੰ ਵਿਚਾਰ, ਕਰਮ, ਸਰੀਰ ਤੋਂ ਕਮਜ਼ੋਰ ਹੀ ਨਹੀਂ ਸਗੋਂ ਬਿਮਾਰ ਬਣਾਏਗਾ, ਜੋ ਅਜ਼ਾਦੀ ਦੇ ਅਮ੍ਰਿਤਕਾਲ ਨੂੰ ਧੁੰਦਲਾ ਕਰਨ ਦਾ ਵੱਡਾ ਕਾਰਨ ਬਣ ਸਕਦਾ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ

LEAVE A REPLY

Please enter your comment!
Please enter your name here