ਮਹਾਂਰਾਸ਼ਟਰ ‘ਚ ਸ਼ਕਤੀ ਪ੍ਰੀਖਣ ‘ਤੇ ਫ਼ੈਸਲਾ ਅੱਜ

Supreme Court

ਭਾਜਪਾ ਦਾ ਦਾਅਵਾ-ਸਾਡੇ ਕੋਲ 170 ਵਿਧਾਇਕਾਂ ਦਾ ਸਮੱਰਥਨ

ਏਜੰਸੀ/ਨਵੀਂ ਦਿੱਲੀ। ਮਾਣਯੋਗ ਸੁਪਰੀਮ ਕੋਰਟ ਨੇ ਮਹਾਂਰਾਸ਼ਟਰ ‘ਚ ਫੜਨਵੀਸ ਸਰਕਾਰ ਬਣਾਉਣ ਸਬੰਧੀ ਦਸਤਾਵੇਜ਼ ਸੋਮਵਾਰ ਸਵੇਰ ਤੱਕ ਤਲਬ ਕੀਤੇ ਹਨ ਜਸਟਿਸ ਐੱਨ ਵੀ ਰਮਨ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਵਿਸ਼ੇਸ਼ ਬੈਂਚ ਨੇ ਐਤਵਾਰ ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਨਿਰਦੇਸ਼ ਦਿੱਤਾ ਕਿ ਉਹ ਉਸ ਨੂੰ ਅੱਜ ਸਵੇਰੇ ਸਾਢੇ 10 ਵਜੇ ਤੱਕ ਰਾਜਪਾਲ ਵੱਲੋਂ ਦਿੱਤੇ ਗਏ ਦੋਵੇਂ ਦਸਤਾਵੇਜ਼ ਪੇਸ਼ ਕਰੇ, ਜਿਸ ਤਹਿਤ ਰਾਜਪਾਲ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਬੁਲਾਇਆ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਕੋਲ ਵਿਧਾਇਕਾਂ ਦੇ ਸਮੱਰਥਨ ਦਾ ਪੱਤਰ ਹੋਵੇ ਵਿਸ਼ੇਸ਼ ਬੈਂਚ ਮਾਮਲੇ ਦੀ ਸੁਣਵਾਈ ਭਲਕੇ ਸਵੇਰੇ ਸਾਢੇ 10 ਵਜੇ ਕਰੇਗੀ ਉੱਥੇ ਹੀ ਐੱਨਸੀਪੀ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਸਾਡੇ ਕੋਲ 49 ਵਿਧਾਇਕ ਸਨ ਦੋ ਹੋਰ ਵਿਧਾਇਕ ਵੀ ਸੰਪਰਕ ‘ਚ ਹਨ ਐੱਨਸੀਪੀ ਮੁਖੀ ਸ਼ਰਦ ਪਵਾਰ ਵਿਧਾਇਕਾਂ ਨੂੰ ਮਿਲੇ ਉੱਧਰ ਭਾਜਪਾ ਨੇਤਾ ਅਸ਼ੀਸ਼ ਸ਼ੈਲਾਰ ਨੇ ਕਿਹਾ ਕਿ ਫੜਨਵੀਸ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਦੇਣਗੇ ਉਨ੍ਹਾਂ ਕਿਹਾ ਕਿ ਫੜਨਵੀਸ ਅਤੇ ਅਜੀਤ ਪਵਾਰ ਦੇ ਸਹੁੰ ਚੁੱਕਣ ਨਾਲ ਹੀ ਲੋਕਾਂ ਵਿੱਚ ਖੁਸ਼ੀ ਅਤੇ ਸਕਾਰਾਤਮਕਤਾ ਦਾ ਭਾਵ ਹੈ ਉਨ੍ਹਾਂ ਕਿਹਾ ਕਿ ਫੜਨਵੀਸ ਕੋਲ 170 ਤੋਂ ਜ਼ਿਆਦਾ ਵਿਧਾਇਕਾਂ ਦਾ ਸਮੱਰਥਨ ਹੈ ਅਤੇ ਬੀਜੇਪੀ ਸਰਕਾਰ ਸਦਨ ਦੇ ਪਟਲ ‘ਤੇ ਬਹੁਮਤ ਸਾਬਤ ਕਰੇਗੀ।

ਜਾਣੋ ਸੁਪਰੀਮ ਕੋਰਟ ‘ਚ ਕਿਸ ਨੇ ਕੀ ਕਿਹਾ !

  • ਭਜਪਾ ਵੱਲੋਂ ਮਾਣਯੋਗ ਸੁਪਰੀਮ ਕੋਰਟ ‘ਚ ਦਲੀਲ
  • ਭਾਜਪਾ ਦੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਇਹ ਅਰਜ਼ੀ ਮੁੰਬਈ ਹਾਈਕੋਰਟ ‘ਚ ਦਾਖ਼ਲ ਹੋਣੀ ਚਾਹੀਦੀ ਸੀ
  • ਭਾਜਪਾ ਦੇ ਵਕੀਲ ਨੇ ਮਾਮਲੇ ‘ਚ ਸੁਣਵਾਈ ‘ਤੇ ਚੁੱਕਿਆ ਸਵਾਲ ਅਤੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਲਈ ਸੂਚੀਬੱਧ ਨਹੀਂ ਕੀਤਾ ਜਾਣਾ ਚਾਹੀਦਾ ਸੀ
  • ਸਾਲਿਸਿਟਰ ਜਨਰਲ ਤੁਸ਼ਾਰ ਨੇ ਕਿਹਾ ਕਿ ਸ਼ਿਵਸੈਨਾ-ਰਾਕਾਂਪਾ-ਕਾਂਗਰਸ ਕੋਲ ਸਰਕਾਰ ਬਣਾਉਣ ਦਾ ਮੌਲਿਕ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ
  • ਰੋਹਤਗੀ ਨੇ ਕਿਹਾ ਕਿ ਐਤਵਾਰ ਨੂੰ ਆਦੇਸ਼ ਪਾਸ ਕਰਨ ਲਈ ਅਦਾਲਤ ਨੂੰ ਜ਼ਰੂਰਤ ਨਹੀਂ ਹੈ ਗਵਰਨਰ ਦਾ ਫੈਸਲਾ ਨਜਾਇਜ਼ ਨਹੀਂ ਸੀ ਕੋਰਟ ਨੂੰ ਫਲੋਰ ਟੈਸਟ ਦੀ ਤਾਰੀਖ਼ ਤੈਅ ਕਰਨ ਦਾ ਆਦੇਸ਼ ਪਾਸ ਨਹੀਂ ਕਰਨਾ ਚਾਹੀਦਾ ਇੱਥੇ ਤਿੰਨਾਂ ਪਾਰਟੀਆਂ ਕੋਲ ਕੋਈ ਮੌਲਿਕ ਅਧਿਕਾਰ ਨਹੀਂ ਹੈ
  • ਮੁਕੁਲ ਰੋਹਤਗੀ ਨੇ ਕਿਹਾ ਕਿ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਰਾਸ਼ਟਰਪਤੀ ਕੋਲ ਹਨ ਜਿਸ ‘ਤੇ ਨਿਆਂਇਕ ਦਖ਼ਲਅੰਦਾਜ਼ੀ ਨਹੀਂ ਕਰ ਸਕਦੇ

ਸ਼ਿਵਸੈਨਾ ਦੀ ਦਲੀਲ

  • ਸ਼ਿਵਸੈਨਾ ਵੱਲੋਂ ਬੁਲਾਰੇ ਕਪਿਲ ਸਿੱਬਲ ਨੇ ਕਿਹਾ ਕਿ ਮਹਾਂਰਾਸ਼ਟਰ ਦੇ ਲੋਕਾਂ ਨੂੰ ਸਰਕਾਰ ਦੀ ਜ਼ਰੂਰਤ ਹੈ ਜਦੋਂ ਅਸੀਂ (ਕਾਂਗਰਸ, ਐੱਨਸੀਪੀ ਅਤੇ ਸ਼ਿਵਸੈਨਾ) ਕਹਿ ਰਹੇ ਹਨ ਕਿ ਸਾਡੇ ਕੋਲ ਬਹੁਤ ਹੈ, ਅਸੀਂ ਇਸ ਨੂੰ ਸਾਬਤ ਕਰਨ ਲਈ ਤਿਆਰ ਹਾਂ ਅਸੀਂ ਸੋਮਵਾਰ ਨੂੰ ਬਹੁਮਤ ਸਾਬਤ ਕਰਨ ਲਈ ਤਿਆਰ ਹਾਂ
  • ਸਿੱਬਲ ਨੇ ਕਿਹਾ ਕਿ ਕੋਰਟ ਨੂੰ ਅੱਜ ਹੀ ਭਾਜਪਾ ਨੂੰ ਸਦਨ ‘ਚ ਬਹੁਤਮ ਸਾਬਤ ਕਰਨ ਦਾ ਆਦੇਸ਼ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਅੱਜ ਬਹੁਮਤ ਸਾਬਤ ਨਹੀਂ ਰਕਦੇ ਹਨ ਤਾਂ ਉਨ੍ਹਾਂ (ਕਾਂਗਰਸ, ਐੱਨਸੀਪੀ ਅਤੇ ਸ਼ਿਵ ਸੈਨਾ) ਨੂੰ ਜੇਕਰ ਫੜਨਵੀਸ ਕੋਲ ਗਿਣਤੀ ਦੀ ਸ਼ਕਤੀ ਹੈ, ਤਾਂ ਉਨ੍ਹਾਂ ਨੂੰ ਸਦਨ ਦੇ ਪਟਲ ‘ਤੇ ਇਹ ਸਾਬਤ ਕਰਨ ਦਿਓ, ਨਹੀਂ ਤਾਂ ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਲਈ ਸਾਡੇ ਕੋਲ ਗਿਣਤੀ ਸ਼ਕਤੀ ਹੈ : ਸਿੱਬ ਨੇ ਅਦਾਲਤ ਨੂੰ ਕਿਹਾ

    ਮਾਣਯੋਗ ਸੁਪਰੀਮ ਕੋਰਟ ‘ਚ ਐੱਨਸੀਪੀ ਦੀ ਦਲੀਲ

     

  • ਐੱਨਸੀਪੀ ਵੱਲੋਂ ਮਾਣਯੋਗ ਸੁਪਰੀਮ ਕੋਰਟ ‘ਚ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਸਦਨ ‘ਚ ਤੱਤਕਾਰ ਬਹੁਮਤ ਸਾਬਤ ਕਰਨ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਨੇ 1998 ‘ਚ ਯੂਪੀ ‘ਚ ਅਤੇ 2018 ‘ਚ ਤੱਤਕਾਲ ਸਦਨ ‘ਚ ਬਹੁਮਤ ਸਾਬਤ ਕਰਨ ਦੇ ਆਦੇਸ਼ ਦਾ ਹਵਾਲਾ ਦਿੱਤਾ
  • ਸਿੰਘਵੀ ਨੇ ਮਾਣਯੋਗ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਕੱਲ੍ਹ ਉਨ੍ਹਾਂ ਨੂੰ ਬਹੁਮਤ ਦਾ ਦਾਅਵਾ ਕਰ ਕੇ ਸਹੁੰ ਚੁੱਕੀ ਅੱਜ ਸਦਨ ‘ਚ ਬਹੁਮਤ ਸਾਬਤ ਕਰਨ ਤੋਂ ਪਿੱਛੇ ਹਟ ਰਹੇ ਹਨ
  • ਸਿੰਘਵੀ ਨੇ ਕਿਹਾ, ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਜਿਸ ਨੇ ਸ਼ਨਿੱਚਰਵਾਰ ਨੂੰ ਬਹੁਮਤ ਦਾ ਦਾਅਵਾ ਕੀਤਾ, ਉਹ ਅੱਜ ਫਲੋਰ ਟੈਸਟ ਤੋਂ ਭੱਜ ਰਹੇ ਹਨ?
  • ਸਿੰਘਵੀ ਨੇ ਕਿਹਾ, ਸੁਪਰੀਮ ਕੋਰਟ ਨੇ ਲਗਾਤਾਰ ਫਲੋਰ ਟੈਸਟ ਦੇ ਆਦੇਸ਼ ਦਿੱਤੇ ਹਨ ਚਾਹੇ 1998 ‘ਚ ਯੂਪੀ ‘ਚ ਹੋਵੇ ਭਾਵੇਂ 2018 ‘ਚ ਕਰਨਾਟਕ ‘ਚ ਹੋਵੇ
  • ਸਿੰਘਵੀ ਨੇ ਕਿਹਾ, ਸਿਰਫ਼ 42-43 ਸੀਟਾਂ ਦੇ ਸਹਾਰੇ ਅਜੀਤ ਪਵਾਰ ਉੱਪ ਮੁੱਖ ਮੰਤਰੀ ਕਿਵੇਂ ਬਣੇ? ਇਹ ਲੋਕਤੰਤਰ ਦੀ ਹੱਤਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।